ਫਰੀਦਕੋਟ: ਆਮ ਆਦਮੀ ਪਾਰਟੀ (Aam Aadmi Party) ਦੀ ਸਰਕਾਰ ਬਣੇ ਨੂੰ ਤਕਰੀਬਨ 4 ਮਹੀਨਿਆਂ ਦਾ ਸਮਾਂ ਪੂਰਾ ਹੋ ਚੁੱਕਾ ਹੈ। ਜਿੱਥੇ ਉਨ੍ਹਾਂ ਵੱਲੋਂ ਕੀਤੇ ਹਰ ਵਾਅਦੇ ਪੂਰੇ ਕਰਨ ਦੀ ਕੋਸ਼ਿਸ਼ ਜਾਰੀ ਹੈ। ਉੱਥੇ ਹੀ ਉਨ੍ਹਾਂ ਵੱਲੋਂ ਮੁਹੱਲਾ ਕਲੀਨਿਕ (Mohalla Clinic) ਪੰਜਾਬ ਦੇ ਵੱਖ-ਵੱਖ ਪਿੰਡਾਂ ਅਤੇ ਸ਼ਹਿਰਾਂ ਵਿੱਚ ਖੋਲ੍ਹੇ ਜਾਣ ਦਾ ਐਲਾਨ ਵੀ ਕਰ ਦਿੱਤਾ। ਜਿਸ ਲਈ ਸ਼ੁਰੂਆਤ ਵੀ ਹੋ ਗਈ ਹੈ। ਪਿੰਡਾਂ ਤੇ ਸ਼ਹਿਰਾਂ ‘ਚ ਬੰਦ ਪਏ ਸੇਵਾ ਕੇਂਦਰਾਂ ਨੂੰ ਆਮ ਆਦਮੀ ਮੁਹੱਲਾ ਕਲੀਨਿਕ ਦਾ ਰੂਪ ਦੇਣਾ ਵੀ ਸ਼ੁਰੂ ਕਰ ਦਿੱਤਾ ਹੈ।
ਇਨ੍ਹਾਂ ਦਾ ਉਦਘਾਟਨ ਵੀ ਆਉਣ ਵਾਲੀ ਪੰਦਰਾਂ ਅਗਸਤ ਨੂੰ ਕਰਨ ਦਾ ਐਲਾਨ ਹੋ ਗਿਆ ਹੈ, ਪਰ ਦੂਜੇ ਪਾਸੇ ਗੱਲ ਕੀਤੀ ਜਾਵੇ, ਤਾਂ ਪਹਿਲਾਂ ਤੋਂ ਹੀ ਪੰਜਾਬ ਸਰਕਾਰ (Punjab Govt) ਵੱਲੋਂ ਪਿੰਡਾਂ ਵਿੱਚ ਖੁੱਲ੍ਹੇ ਪੁਰਾਣੇ ਕਮਿਊਨਿਟੀ ਸੈਂਟਰਾਂ, ਸਬ ਸੈਂਟਰਾਂ ਪੀਏਸੀ ਸੈਂਟਰਾਂ ਅਤੇ ਡਿਸਪੈਂਸਰੀਆਂ ਦੀਆਂ ਤਰਸਯੋਗ ਬਣ ਚੁੱਕੀਆਂ ਬਿਲਡਿੰਗਾਂ ਅਤੇ ਸਟਾਫ਼ ਦੀ ਘਾਟ ਆਦਿ ਨੂੰ ਅੱਖੋਂ ਪਰੋਖੇ ਕਰ ਸਰਕਾਰ ਨਵੀਆਂ ਸਿਹਤ ਸਹੂਲਤਾਂ ਦੀ ਗੱਲ ਕਰ ਰਹੀ ਹੈ। ਕਿਉਂਕਿ ਇਨ੍ਹਾਂ ਸੈਂਟਰਾਂ (Center) ਦੇ ਹਾਲ ਬਦ ਤੋਂ ਵੀ ਬਦਤਰ ਹਨ। ਗੰਦੀਆਂ ਬਦਬੂਦਾਰ ਬਿਲਡਿੰਗਾਂ ਸਟਾਫ਼ ਅਤੇ ਦਵਾਈਆਂ ਦੀ ਕਮੀ ਨਾਲ ਲੈਸ ਅਤੇ ਬਾਰਸ਼ਾ ਦੁਰਾਨ ਪਾਣੀ ਨਾਲ ਭਰਦੇ ਇਹ ਕਮਿਊਨਿਟੀ ਹੈਲਥ ਸੈਂਟਰ (Community Health Center) ਸਬ ਸੈਂਟਰ ਸਟਾਫ ਅਤੇ ਪਿੰਡ ਵਾਸੀਆਂ ਲਈ ਚਿੰਤਾ ਦਾ ਵਿਸ਼ਾ ਬਣ ਚੁਕੇ ਹਨ।
ਜੇਕਰ ਗੱਲ ਫਰੀਦਕੋਟ ਜ਼ਿਲ੍ਹੇ (Faridkot District) ਦੇ ਪੰਜ ਪੰਚਾਇਤਾਂ ਵਾਲੇ ਉਹ ਵੀ 5,000 ਤੋਂ ਵੱਧ ਵੋਟਬੈਂਕ ਵਾਲੇ ਪਿੰਡ ਅਰਾਈਆਂਵਾਲਾ (Village Arayanwala) ‘ਚ ਬਣੇ ਸਬ ਸੈਂਟਰ ਅਤੇ ਡਿਸਪੈਂਸਰੀ ਹਸਪਤਾਲ ਦੀ ਕਰੀਏ, ਜਿੱਥੇ ਇਸ ਪਿੰਡ ਤੋਂ ਇਲਾਵਾ ਨੇੜੇ ਦੇ ਕਈ ਪਿੰਡਾਂ ਦੇ ਲੋਕ ਆਪਣਾ ਇਲਾਜ ਕਰਵਾਉਣ ਲਈ ਆਉਂਦੇ ਹਨ, ਪਰ ਇਨ੍ਹਾਂ ਦੀਆਂ ਬਿਲਡਿੰਗਾਂ ਦੇ ਹਾਲਾਤ ਜ਼ਮੀਨੀ ਪੱਧਰ ‘ਤੇ ਬਹੁਤ ਮਾੜੇ ਬਣ ਚੁਕੇ ਹਨ। ਜਿੱਥੇ ਮੀਂਹ ਪੈਣ ਨਾਲ ਇਨ੍ਹਾਂ ‘ਚ ਪਾਣੀ ਭਰ ਜਾਂਦਾ ਹੈ। ਉੱਥੇ ਹੀ ਖੰਡਰ ਹੋਈ ਬਿਲਡਿੰਗ ਵਿੱਚੋਂ ਦਿਨ 5ਚ ਘੱਟੋ ਘੱਟ 2/3 ਵਾਰ ਸੱਪ ਦੇਖਣ ਨੂੰ ਮਿਲਦੇ ਹਨ। ਜਿਸ ਨਾਲ ਇੱਥੇ ਕੰਮ ਕਰਨ ਵਾਲੇ ਡਾਕਟਰ ਅਤੇ ਸਟਾਫ਼ ਵਿੱਚ ਸਹਿਮ ਦਾ ਮਾਹੌਲ ਹੈ।