ਫ਼ਰੀਦਕੋਟ : ਪੰਜਾਬ ਰੋਡਵੇਜ਼ ਪਨਸਪ ਅਤੇ ਪੀ.ਆਰ.ਟੀ.ਸੀ ਕੱਚੇ ਕਾਮਿਆਂ ਵੱਲੋਂ ਲਗਾਤਾਰ ਹੀ ਆਪਣੀ ਮੰਗਾਂ ਪੱਕੇ ਕਰਨ ਨੂੰ ਲੈ ਕੇ ਪਿਛਲੇ ਲੰਮੇ ਸਮੇਂ ਤੋਂ ਸੰਘਰਸ਼ ਕੀਤਾ ਜਾ ਰਿਹਾ ਹੈ ਜਿਹਦੇ ਤਹਿਤ ਅੱਜ ਕਾਮਿਆਂ ਵੱਲੋਂ ਹੜਤਾਲ ਸ਼ੁਰੂ ਕੀਤੀ ਗਈ ਹੈ ਜੋ ਦੂਜੇ ਦਿਨ ਵਿੱਚ ਪਹੁੰਚ ਗਈ।
ਪਨਬਸ ਤੇ ਪੀ.ਆਰ.ਟੀ.ਸੀ ਦੇ ਕੱਚੇ ਮੁਲਾਜਮਾਂ ਦੀ ਹੜਤਾਲ ਜਾਰੀ - ਫ਼ਰੀਦਕੋਟ
ਇਸ ਹੜਤਾਲ ਵਿੱਚ ਫ਼ਰੀਦਕੋਟ ਤੋਂ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਗੁਰਦਿੱਤ ਸਿੰਘ ਸੇਖੋਂ ਪਹੁੰਚੇ ਅਤੇ ਮੁਲਾਜਮਾਂ ਦੇ ਸਾਥ ਮਿਲ ਕੇ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਕੀਤਾ ਅਤੇ ਉਨ੍ਹਾਂ ਕਿਹਾ ਕਿ ਉਹ ਇਹਨਾਂ ਦੇ ਨਾਲ ਖੜੇ ਨੇ ਅਤੇ ਸਰਕਾਰ ਜਲਦ ਤੋਂ ਜਲਦ ਇਨ੍ਹਾਂ ਦੀਆਂ ਮੰਗਾਂ ਮੰਨੇ।
ਪਨਬਸ ਤੇ ਪੀ.ਆਰ.ਟੀ.ਸੀ ਦੇ ਕੱਚੇ ਮੁਲਾਜਮਾਂ ਦੀ ਹੜਤਾਲ ਜਾਰੀ
ਇਹ ਵੀ ਪੜ੍ਹੋ:ਜਬਰਨ ਧਰਮ ਪਰਿਵਰਤਨ ਮਾਮਲਾ: ਸਿੱਖ ਕੁੜੀ ਦਾ ਬਿਆਨ, ਮਰਜੀ ਨਾਲ ਕਰਵਾਇਆ ਵਿਆਹ
ਇਸ ਮੌਕੇ ਸਿਮਰਨਜੀਤ ਸਿੰਘ ਨੇ ਦੱਸਿਆ ਕਿ ਰੋਡਵੇਜ਼ ਪਨਬਸ ਅਤੇ ਪੀ.ਆਰ.ਟੀ.ਸੀ ਦੇ 27 ਡੀਪੂਆਂ ਦੇ ਨਾਲ-ਨਾਲ ਫਰੀਦਕੋਟ ਵਿੱਚ ਵੀ ਹੜਤਾਲ ਸ਼ੁਰੂ ਕੀਤੀ ਅਤੇ ਚਾਰ ਘੰਟੇ ਬਸ ਸਟੈਂਡ ਬੰਦ ਰੱਖਿਆ। ਕਿਉਂਕਿ ਉਹ ਪਿਛਲੇ ਕਾਫੀ ਲੰਮੇ ਸਮੇਂ ਤੋਂ ਪੀ.ਆਰ.ਟੀ.ਸੀ ਅਤੇ ਪੰਜਾਬ ਰੋਡਵੇਜ਼ ਪਨਬਸ ਵਿੱਚ ਕੱਚੇ ਕਾਮਿਆਂ ਵਜੋਂ ਕੰਮ ਕਰ ਰਹੇ ਹਨ ਪਰ ਉਨ੍ਹਾਂ ਨੂੰ ਰੈਗੂਲਰ ਨਹੀਂ ਕੀਤਾ ਜਾ ਰਿਹਾ ਜੇਕਰ ਸਰਕਾਰ ਨਹੀਂ ਮੰਗਾ ਮੰਨਦਿਆਂ ਆਗਲਾ ਸਖ਼ਤ ਸੰਘਰਸ਼ ਕੀਤਾ ਜਾਵੇਗਾ।