ਫ਼ਰੀਦਕੋਟ: ਪਿੰਡ ਪੰਜਗਰਾਈ ਦੇ ਗਰੀਬ ਪਰਿਵਾਰਾਂ ਨੂੰ ਹਜ਼ਾਰਾਂ ਰੁਪਏ ਦੇ ਬਿਜਲੀ ਦੇ ਬਿਲ ਆਉਣ 'ਤੇ ਪਿੰਡ ਵਾਸੀਆਂ ਨੇ ਬਿਜਲੀ ਵਿਭਾਗ ਅਤੇ ਪੰਜਾਬ ਸਰਕਾਰ ਖਿਲਾਫ਼ ਰੋਸ ਪ੍ਰਦਰਸ਼ਨ ਕੀਤਾ ਹੈ। ਪਿੰਡ ਵਾਸੀਆਂ ਨੇ ਕਿਹਾ ਕਿ ਕਿ ਉਹਨਾਂ ਦੇ ਘਰ ਸਿਰਫ਼ ਬਲਬ ਤੇ ਪੱਖੇ ਹੀ ਵਰਤੇ ਜਾ ਰਹੇ ਹਨ ਪਰ ਬਿਜਲੀ ਵਿਭਾਗ ਉਹਨਾਂ ਨੂੰ ਹਜ਼ਾਰਾਂ ਰੁਪਏ ਬਿੱਲ ਭੇਜ ਰਿਹਾ।
ਫ਼ਰੀਦਕੋਟ ਦੇ ਪਿੰਡ ਪੰਜਗਰਾਈ ਦੇ ਸੈਂਕੜੇ ਗਰੀਬ ਪਰਿਵਾਰਾਂ ਨੂੰ ਬਿਜਲੀ ਵਿਭਾਗ ਨੇ ਹਜ਼ਾਰਾਂ ਰੁਪਏ ਬਿੱਲ ਭੇਜ ਕੇ ਅਜਿਹਾ ਝਟਕਾ ਦਿੱਤਾ ਹੈ ਕਿ ਪਿੰਡ ਵਾਸੀ ਪੰਜਾਬ ਸਰਕਾਰ ਦਾ ਪਿੱਟ ਸਿਆਪਾ ਕਰਨ ਲਈ ਮਜਬੂਰ ਹੋ ਗਏ।
ਪਿੰਡ ਵਾਸੀਆਂ ਨੇ ਪਿਡ ਵਿਚੋਂ ਲੰਘਦੀ ਕੋਟਕਪੂਰਾ ਚੰਡੀਗੜ੍ਹ ਸਟੇਟ ਹਾਈਵੇ ਦੇ ਕਿਨਾਰੇ ਬੈਠ ਕੇ ਜ਼ਬਰਦਸਤ ਰੋਸ ਪ੍ਰਦਰਸ਼ਨ ਕੀਤਾ ਅਤੇ ਬਿਜਲੀ ਦੇ ਰੇਟ ਘੱਟ ਅਤੇ ਬਿਲ ਸਹੀ ਕਰਨ ਦੀ ਮੰਗ ਕੀਤੀ। ਇਸ ਮੌਕੇ ਗੱਲਬਾਤ ਕਰਦਿਆਂ ਪਿੰਡ ਵਾਸੀਆਂ ਨੇ ਕਿਹਾ ਕਿ ਉਹਨਾਂ ਦੇ ਘਰ ਸਿਰਫ ਬਲਬ ਤੇ ਪੱਖੇ ਹੀ ਵਰਤੇ ਜਾ ਰਹੇ ਹਨ ਪਰ ਬਿਜਲੀ ਵਿਭਾਗ ਉਹਨਾਂ ਨੂੰ ਹਜ਼ਾਰਾਂ ਰੁਪਏ ਬਿੱਲ ਭੇਜ ਰਿਹਾ।