ਡਾਕਟਰਾਂ 'ਤੇ ਹੁੰਦੇ ਹਮਲਿਆਂ ਦਾ ਵਿਰੋਧ, ਡਾਕਟਰਾਂ ਨੇ ਕੱਢਿਆ ਕੈਂਡਲ ਮਾਰਚ - Faridkot
ਡਾਕਟਰਾਂ ਉੱਤੇ ਹੋ ਰਹੇ ਹਮਲਿਆਂ ਦੇ ਵਿਰੋਧ ਵਿਚ ਫਰੀਦਕੋਟ ਦੇ ਡਾਕਟਰਾਂ ਨੇ ਕੱਢਿਆ ਕੈਂਡਲ ਮਾਰਚ। ਡਾਕਟਰਾਂ ਨੇ 'We want Justice' ਦੇ ਲਗਾਏ ਨਾਅਰੇ।
ਫ਼ਰੀਦਕੋਟ: ਦੇਸ਼ ਅੰਦਰ ਆਏ ਦਿਨ ਡਾਕਟਰਾਂ ਉੱਤੇ ਹੋ ਰਹੇ ਜਾਨਲੇਵਾ ਹਮਲਿਆਂ ਦੇ ਵਿਰੋਧ 'ਚ ਜਿੱਥੇ ਡਾਕਟਰਾਂ ਵਲੋਂ ਸ਼ਹਿਰ ਅੰਦਰ ਕੈਂਡਲ ਮਾਰਚ ਕੱਢਿਆ ਗਿਆ, ਉੱਥੇ ਹੀ ਡਾਕਟਰਾਂ ਨੇ ਚੇਤਾਵਨੀ ਦਿਤੀ ਕਿ ਜੇਕਰ ਇਸ ਤਰ੍ਹਾਂ ਡਾਕਟਰਾਂ ਨੂੰ ਟਾਰਗੇਟ ਕੀਤਾ ਜਾਂਦਾ ਰਿਹਾ ਤਾਂ ਕੋਈ ਵੀ ਡਾਕਟਰ ਸੀਰੀਅਸ ਮਰੀਜਾਂ ਦਾ ਇਲਾਜ ਨਹੀਂ ਕਰੇਗਾ।
ਡਾਕਟਰਾਂ ਅਤੇ ਪ੍ਰੈਕਟੀਸ਼ਨਰਾਂ ਉਪਰ ਮਰੀਜਾਂ ਦੇ ਵਾਰਸਾਂ ਵਲੋਂ ਕੀਤੇ ਜਾ ਰਹੇ ਜਾਨਲੇਵਾ ਹਮਲਿਆਂ ਦੇ ਵਿਰੋਧ ਵਿੱਚ ਅੱਜ ਦੇਸ਼ ਭਰ ਦੇ ਡਾਕਟਰਾਂ ਨੇ 'ਪ੍ਰੋਟੈਸਟ ਡੇ' ਮਨਾਇਆ। ਫ਼ਰੀਦਕੋਟ ਦੇ ਵੱਖ ਵੱਖ ਸਿਹਤ ਸੰਸਥਾਵਾਂ ਦੇ ਡਾਕਟਰਾਂ ਅਤੇ ਪ੍ਰੈਕਟੀਸ਼ਨਰਾਂ ਨੇ ਵੀ ਕੈਂਡਲ ਮਾਰਚ ਕੱਢ ਕੇ ਰੋਸ ਜ਼ਾਹਰ ਕੀਤਾ।