ਪੰਜਾਬ

punjab

ETV Bharat / state

ਜੇਲ੍ਹ ਤੋਂ ਹਸਪਤਾਲ ਇਲਾਜ ਲਈ ਆਇਆ ਕੈਦੀ ਫਰਾਰ ! - Faridkot Modern Jail

ਫਰੀਦਕੋਟ ਦੀ ਮਾਡਰਨ ਜੇਲ੍ਹ ਵਿੱਚੋਂ ਇੱਕ ਕੈਦੀ ਨੂੰ ਇਲਾਜ਼ ਲਈ ਸ੍ਰੀ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਵਿਖੇ ਲਿਆਂਦਾ ਗਿਆ, ਜਿੱਥੇ ਕੈਦੀ ਪੁਲਿਸ ਨੂੰ ਚਕਮਾ ਦੇ ਕੇ ਫਰਾਰ ਹੋ ਗਿਆ।

ਜੇਲ੍ਹ ਤੋਂ ਹਸਪਤਾਲ ਇਲਾਜ ਲਈ ਆਇਆ ਕੈਦੀ ਫਰਾਰ!
ਜੇਲ੍ਹ ਤੋਂ ਹਸਪਤਾਲ ਇਲਾਜ ਲਈ ਆਇਆ ਕੈਦੀ ਫਰਾਰ!

By

Published : Jul 27, 2022, 8:42 AM IST

ਫਰੀਦਕੋਟ: ਮਾਡਰਨ ਜੇਲ੍ਹ (Modern prison) ‘ਚ ਕਤਲ ਮਾਮਲੇ (Murder cases) ‘ਚ ਬੰਦ ਵਿਚਾਰ ਅਧੀਨ ਕੈਦੀ ਸ੍ਰੀ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ (Sri Guru Gobind Singh Medical Hospital) ‘ਚ ਇਲਾਜ ਦੌਰਾਨ ਗਾਰਦ ਨੂੰ ਚੱਕਮਾਂ ਦੇਕੇ ਫਰਾਰ ਹੋ ਗਿਆ। ਜਾਣਕਰੀ ਮੁਤਬਿਕ ਅੰਗਰੇਜ਼ ਸਿੰਘ ਨਾਮ ਦਾ ਕੈਦੀ ਜਿਸ ਖ਼ਿਲਾਫ਼ 2020 ‘ਚ ਥਾਣਾ ਜੈਤੋਂ ਵਿਖੇ ਹੱਤਿਆ ਦਾ ਮਾਮਲਾ ਦਰ ਹੈ ਅਤੇ ਫਰੀਦਕੋਟ ਦੀ ਮਾਡਰਨ ਜੇਲ੍ਹ (Faridkot Modern Jail) ‘ਚ ਬੰਦ ਸੀ।

ਬੀਤੀ ਰਾਤ ਉਸ ਨੂੰ ਪੇਟ ਦਰਦ ਦੀ ਸ਼ਿਕਾਇਤ ਤੋਂ ਬਾਅਦ ਸਥਾਨਕ ਗੁਰੂ ਗੋਬਿਦ ਸਿੰਘ ਮੈਡੀਕਲ ਹਸਪਤਾਲ (Sri Guru Gobind Singh Medical Hospital) ਦੇ ਐਮਰਜੈਂਸੀ ਵਾਰਡ ‘ਚ ਦਾਖਿਲ ਕਰਵਾਇਆ ਗਿਆ ਸੀ। ਜਿੱਥੇ ਉਹ ਉਸ ਦੀ ਨਿਗਰਾਨੀ ਕਰ ਰਹੇ ਗਾਰਦ ਨੂੰ ਚਕਮਾ ਦੇਕੇ ਫਰਾਰ ਹੋ ਗਿਆ।

ਜੇਲ੍ਹ ਤੋਂ ਹਸਪਤਾਲ ਇਲਾਜ ਲਈ ਆਇਆ ਕੈਦੀ ਫਰਾਰ!

ਗੌਰਤਲਬ ਹੈ ਕੇ ਇਸ ਕੈਦੀ ਦੇ ਭੱਜਣ ਦੀਆਂ ਤਸਵੀਰਾਂ ਹਸਪਤਾਲ ਅੰਦਰ ਲੱਗੇ ਸੀਸੀਟੀਵੀ ਕੈਮਰਿਆਂ ‘ਚ ਕੈਦ (Captured in the CCTV cameras inside the Seeran Hospital) ਹੋ ਗਈਆਂ ਹਨ। ਜਿਸ ਵਿੱਚ ਸਾਫ਼-ਸਾਫ਼ ਦਿਖਾਈ ਦੇ ਰਿਹਾ ਹੈ, ਕਿ ਕੈਦੀ ਅੰਗਰੇਜ਼ ਸਿੰਘ ਜਿਸ ਨੂੰ ਕਰੀਬ 11.30 ਵਜੇ ਹਸਪਤਾਲ ਲਿਆਂਦਾ ਗਿਆ, ਜਿਸ ਨਾਲ ਤਿੰਨ ਸੁਰਖਿਆ ਕਰਮੀ ਸਨ ਅਤੇ ਇਸ ਨੂੰ ਦਾਖਿਲ ਕਰਵਾਇਆ ਗਿਆ।

ਇਹ ਵੀ ਪੜ੍ਹੋ:ਪੰਜਾਬ ਦੇ ਗੰਦਲੇ ਹੋ ਰਹੇ ਪਾਣੀਆਂ ਨੂੰ ਲੈਕੇ CM ਮਾਨ ਵੱਲੋਂ ਕੇਂਦਰੀ ਮੰਤਰੀ ਨਾਲ ਮੁਲਾਕਾਤ

ਇਸ ਮੌਕੇ ਇਸ ਮੁਲਜ਼ਮ ਦਾ ਪਰਿਵਾਰ ਵੀ ਉਸ ਨੂੰ ਮਿਲਣ ਦੇ ਲਈ ਹਸਪਤਾਲ ਆਇਆ ਹੋਇਆ ਸੀ। ਕੈਦੀ ਦੇ ਫਰਾਰ ਹੋਣ ਤੋਂ ਬਾਅਦ ਪੁਲਿਸ ਮੁਲਜ਼ਮ ਦੀ ਭਾਲ ਲਈ ਥਾਂ-ਥਾਂ ਛਾਪੇਮਾਰੀ ਕਰ ਰਹੀ ਹੈ। ਪੁਲਿਸ ਦਾ ਕਹਿਣਾ ਹੈ ਕਿ ਜਲਦ ਹੀ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

ਇਹ ਵੀ ਪੜ੍ਹੋ:ਸਹੁਰਿਆਂ ਤੋਂ ਤੰਗ ਆ ਕੇ ਵਿਆਹੁਤਾ ਨੇ ਕੀਤੀ ਖੁਦਕੁਸ਼ੀ, ਮੌਤ ਤੋਂ ਪਹਿਲਾਂ ਬਣਾਈ ਵੀਡੀਓ...

ABOUT THE AUTHOR

...view details