ਪੰਜਾਬ

punjab

ETV Bharat / state

ਪਹਿਲ ਦੇ ਆਧਾਰ 'ਤੇ ਅਫ਼ੀਮ ਤੇ ਖ਼ਸਖ਼ਸ ਦੀ ਖੇਤੀ ਲਾਗੂ ਕਰਾਵਾਂਗੇ: ਪ੍ਰੇਮ ਸਿੰਘ ਸਫ਼ਰੀ

ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਰਾਸ਼ਟਰੀ ਜਨ ਸ਼ਕਤੀ ਪਾਰਟੀ ਸੈਕੂਲਰ ਦੇ ਸੂਬਾ ਪ੍ਰਧਾਨ ਪ੍ਰੇਮ ਸਿੰਘ ਸਫ਼ਰੀ ਨੇ ਫ਼ਰੀਦਕੋਟ ਤੋਂ ਆਪਣੇ ਉਮੀਦਵਾਰ ਰਜਿੰਦਰ ਕੌਰ ਸਫ਼ਰੀ ਦੇ ਹੱਕ ਵਿੱਚ ਰੋਡ ਸ਼ੋਅ ਕੀਤਾ। ਇਸ ਦੌਰਾਨ ਉਨ੍ਹਾਂ ਗ਼ਰੀਬਾਂ ਦੇ ਲਈ ਆਵਾਜ਼ ਬੁਲੰਦ ਕਰਨ ਦੀ ਗੱਲ ਕੀਤੀ ਤੇ ਨਾਲ ਹੀ ਉਨ੍ਹਾਂ ਸੂਬੇ ਵਿੱਚ ਅਫ਼ੀਮ ਤੇ ਖ਼ਸਖ਼ਸ ਦੀ ਖੇਤੀ ਦੀ ਮਨਜ਼ੂਰੀ ਪਹਿਲ ਦੇ ਆਧਾਰ 'ਤੇ ਲਾਗੂ ਕਰਨ ਦੀ ਆਵਾਜ਼ ਚੁੱਕਣ ਬਾਰੇ ਕਿਹਾ।

ਸਫ਼ਰੀ ਦਾ ਰੋਡ ਸ਼ੋਅ

By

Published : May 12, 2019, 7:37 PM IST

ਫ਼ਰੀਦਕੋਟ: ਸੂਬਾ ਪ੍ਰਧਾਨ ਪ੍ਰੇਮ ਸਿੰਘ ਸਫ਼ਰੀ ਨੇ ਆਪਣੇ ਉਮੀਦਵਾਰ ਦੇ ਹੱਕ ਵਿੱਚ ਚੋਣ ਪ੍ਰਚਾਰ ਕੀਤਾ ਤੇ ਰੋਡ ਸ਼ੋਅ ਵੀ ਕੱਢਿਆ। ਇਸ ਤੋਂ ਬਾਅਦ ਉਨ੍ਹਾਂ ਲੋਕਾਂ ਦੇ ਸਾਹਮਣੇ ਇੱਕ ਵੱਖਰਾ ਹੀ ਮੁੱਦਾ ਪੇਸ਼ ਕਰ ਦਿੱਤਾ। ਪ੍ਰੇਮ ਸਿੰਘ ਸਫ਼ਰੀ ਨੇ ਕਿਹਾ ਕਿ ਜੇ ਉਨ੍ਹਾਂ ਦੀ ਪਾਰਟੀ ਕੋਲ ਪਾਵਰ ਆਉਂਦੀ ਹੈ ਤਾਂ ਉਹ ਪੰਜਾਬ ਵਿੱਚ ਖ਼ਸਖਸ, ਅਫ਼ੀਮ ਦੀ ਖੇਤੀ ਨੂੰ ਪਹਿਲ ਦੇ ਅਧਾਰ ਤੇ ਲਾਗੂ ਕਰਵਾਉਣਗੇ।

ਵੀਡੀਓ

ਉਨ੍ਹਾਂ ਨੇ ਸਾਬਕਾ ਸੰਸਦ ਮੈਂਬਰ ਧਰਮਵੀਰ ਗਾਂਧੀ ਦੇ ਇਸ ਮੁੱਦੇ ਦਾ ਡੱਟ ਕੇ ਸਹਿਯੋਗ ਕਰਨ ਦਾ ਦਾਅਵਾ ਕੀਤਾ ਹੈ। ਇਸ ਦੇ ਨਾਲ ਹੀ ਕੁਝ ਸਮਾਂ ਪਹਿਲਾਂ ਸੂਬਾ ਪ੍ਰਧਾਨ ਸਫ਼ਰੀ ਨੇ ਆਪਣੇ ਚੋਣ ਮੁਦੇ 'ਚ ਕਿਹਾ ਸੀ ਕਿ ਜਦੋਂ ਉਨ੍ਹਾਂ ਦੀ ਸਰਕਾਰ ਆਵੇਗੀ ਤਾਂ ਉੁਹ ਹਰ ਗ਼ਰੀਬ ਦੇ 5/5 ਮਰਲੇ ਨਹੀਂ 5/5 ਕਿੱਲੇ ਜ਼ਮੀਨ ਨਾਂਅ ਕਰਵਾਉਣਗੇ।

ਸਫ਼ਰੀ ਨੇ ਕਿਹਾ ਕਿ ਉਹ ਆਪਣੇ ਵਾਅਦੇ ਤੋਂ ਮੁਕਰਨਗੇ ਨਹੀਂ ਤੇ ਉਨ੍ਹਾਂ ਦੀ ਪਾਰਟੀ ਗ਼ਰੀਬਾਂ ਦੀ ਅਵਾਜ਼ ਬੁਲੰਦ ਕਰਨ ਲਈ ਹਰ ਸੰਭਵ ਕੋਸ਼ਿਸ਼ ਕਰੇਗੀ।

ABOUT THE AUTHOR

...view details