ਫਰੀਦਕੋਟ:ਜਿਵੇਂ-ਜਿਵੇਂ ਚੋਣਾਂ ਨੇੜੇ ਆ ਰਹੀਆਂ ਹਨ ਉਸੇ ਤਰ੍ਹਾਂ ਕਾਂਗਰਸੀ ਆਗੂਆਂ ਦੀ ਆਪਸੀ ਫੁੱਟ ਵੀ ਸਾਹਮਣੇ ਆਉਣ ਲੱਗ ਪਈ ਹੈ ਤੇ ਇਸੇ ਤਰ੍ਹਾਂ ਪੰਜਾਬ ਕਾਂਗਰਸ ’ਚ ਪੋਸਟਰ ਜੰਗ (Poster War) ਵੀ ਵਧਦੀ ਜਾ ਰਹੀ ਹੈ। ਕੈਪਟਨ ਅਮਰਿੰਦਰ ਸਿੰਘ (Capt. Amarinder Singh) ਅਤੇ ਨਵਜੋਤ ਸਿੰਘ ਸਿੱਧੂ (Navjot Singh Sidhu) ਤੋਂ ਬਾਅਦ ਹੁਣ ਪ੍ਰਤਾਪ ਸਿੰਘ ਬਾਜਵਾ (Partap Singh Bajwa) ਦੇ ਹੱਕ ਵਿੱਚ ਵੀ ਪੋਸਟਰ ਲੱਗਣੇ ਸ਼ੁਰੂ ਹੋ ਗਏ ਹਨ।
Poster War: ਕੈਪਟਨ-ਸਿੱਧੂ ਤੋਂ ਬਾਅਦ ਹੁਣ ਪ੍ਰਤਾਪ ਸਿੰਘ ਬਾਜਵਾ ਦੇ ਹੱਕ ’ਚ ਵੀ ਲੱਗੇ ਪੋਸਟਰ - Partap Singh Bajwa
ਪੰਜਾਬ ਕਾਂਗਰਸ ’ਚ ਪੋਸਟਰ ਜੰਗ (Poster War) ਵੀ ਵਧਦੀ ਜਾ ਰਹੀ ਹੈ। ਕੈਪਟਨ ਅਮਰਿੰਦਰ ਸਿੰਘ (Capt. Amarinder Singh) ਅਤੇ ਨਵਜੋਤ ਸਿੰਘ ਸਿੱਧੂ (Navjot Singh Sidhu) ਤੋਂ ਬਾਅਦ ਹੁਣ ਫਰੀਦਕੋਟ ’ਚ ਪ੍ਰਤਾਪ ਸਿੰਘ ਬਾਜਵਾ (Partap Singh Bajwa) ਦੇ ਸਮਰਥਕਾਂ ਵੱਲੋਂ ਵੀ ਟਕਸਾਲੀ ਕਾਂਗਰਸੀਆਂ ਲਈ ਹਾਂ ਦਾ ਨਾਅਰਾ ਪੋਸਟਰਾਂ ਰਾਹੀਂ ਮਾਰਿਆ ਗਿਆ।
ਫਰੀਦਕੋਟ ’ਚ ਪ੍ਰਤਾਪ ਸਿੰਘ ਬਾਜਵਾ (Partap Singh Bajwa) ਦੇ ਸਮਰਥਕਾਂ ਵੱਲੋਂ ਵੀ ਟਕਸਾਲੀ ਕਾਂਗਰਸੀਆਂ ਲਈ ਹਾਂ ਦਾ ਨਾਅਰਾ ਪੋਸਟਰਾਂ ਰਾਹੀਂ ਮਾਰਿਆ ਗਿਆ ਨਾਲ ਹੀ ਨਸ਼ੇ ਤੋਂ ਜਵਾਨੀ ਨੂੰ ਬਚਾਉਣ ਦੀ ਗੱਲ ਕੀਤੀ ਗਈ। ਹਾਲਾਂਕਿ ਪ੍ਰਤਾਪ ਸਿੰਘ ਬਾਜਵਾ (Partap Singh Bajwa) ਦੇ ਸਮਰਥਕ ਇਹ ਕਹਿ ਰਹੇ ਹਨ ਕਿ ਇਹ ਰਾਜਨੀਤੀ ਨਹੀਂ ਕਰ ਰਹੇ ਬਲਕਿ ਟਕਸਾਲੀ ਕਾਂਗਰਸੀਆਂ ਦੇ ਮਾਣ ਸਨਮਾਨ ਅਤੇ ਪੰਜਾਬ ’ਚ ਨਸ਼ੇ ਦੇ ਮੁੱਦੇ ਅਤੇ ਬੇਅਦਬੀ ਮਾਮਲਿਆ ’ਚ ਇਨਸਾਫ ਲਈ ਪਰਟੀ ਵਰਕਰਾਂ ਨੂੰ ਇੱਕਜੁਟ ਕਰਨ ਲਈ ਪੋਸਟਰ ਲਗਾਏ ਗਏ ਹਨ।
ਇਹ ਵੀ ਪੜੋ: India Pakistan border ਨੇੜੇ ਵਸਦੇ ਪਿੰਡਾਂ ਦੇ ਲੋਕਾਂ ਕੋਲ ਪਹੁੰਚਿਆ ਸਿਹਤ ਵਿਭਾਗ ਪਰ....