ਫ਼ਰੀਦਕੋਟ: ਜਿਵੇ ਹੀ ਬਸੰਤ ਪੰਚਮੀ ਨਜ਼ਦੀਕ ਆਉਂਦੀ ਹੈ ਤਾਂ ਚਾਈਨਾ ਡੋਰ ਵੇਚਣ ਵਾਲੇ ਵੀ ਸਰਗਰਮ ਹੋ ਜਾਂਦੇ ਹਨ ਅਤੇ ਚਾਈਨਾ ਡੋਰ ਵੇਚ ਮੋਟੀ ਕਮਾਈ ਕਰਦੇ ਹਨ ਅਤੇ ਦੂਜੇ ਪਾਸੇ ਚਾਈਨਾ ਡੋਰ ਨਾਲ ਆਮ ਲੋਕਾਂ ਦਾ ਨੁਕਸਾਨ ਤਾਂ ਹੁੰਦਾ ਹੀ ਹੈ ਨਾਲ ਹੀ ਜਾਨਵਰਾਂ ਦਾ ਵੀ ਨੁਕਸਾਨ ਹੁੰਦਾ ਹੈ। ਚਾਈਨਾ ਡੋਰ ਦੀ ਲਪੇਟ ਵਿਚ ਆ ਕਈ ਜਾਨਵਰ ਮਾਰੇ ਜਾਂਦੇ ਹਨ।
ਚਾਈਨਾ ਡੋਰ ਨੂੰ ਬੰਦ ਕਰਨ ਲਈ ਸਮਾਜ ਸੇਵੀ ਜਥੇਬੰਦੀਆਂ ਵਲੋਂ ਸਰਕਾਰ ਨੂੰ ਚਾਈਨਾ ਡੋਰ ਵੇਚਣ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੀ ਅਪੀਲ ਕੀਤੀ ਗਈ ਹੈ ਅਤੇ ਹੁਣ ਚਾਈਨਾ ਡੋਰ ਵੇਚਣ ਵਾਲਿਆ ਖ਼ਿਲਾਫ਼ ਸਖ਼ਤ ਕਰਵਾਈ ਪੰਜਾਬ ਪੁਲਿਸ ਵਲੋਂ ਸ਼ੁਰੂ ਕੀਤੀ ਹੈ, ਜਿਸ ਤਹਿਤ ਫ਼ਰੀਦਕੋਟ ਪੁਲਿਸ ਨੇ ਚਾਈਨਾ ਡੋਰ ਵੇਚਣ ਵਾਲੇ ਇਕ ਦੁਕਾਨਦਾਰ ਨੂੰ ਕਾਬੂ ਕੀਤਾ ਹੈ ਅਤੇ ਉਸ ਦੇ ਕਬਜ਼ੇ ਵਿਚੋਂ ਪਾਬੰਦੀਸ਼ੁਦਾ ਚਾਈਨਾ ਡੋਰ ਬਰਾਮਦ ਕਰ ਉਸ ਨੂੰ ਅਦਾਲਤ ਪੇਸ਼ ਕੀਤਾ ਹੈ ਜਿਥੋਂ ਮਾਨਯੋਗ ਅਦਾਲਤ ਨੇ ਉਸ ਨੂੰ 14 ਦਿਨ ਦੇ ਪੁਲਿਸ ਰਿਮਾਂਡ 'ਤੇ ਜੇਲ੍ਹ ਭੇਜਿਆ ਹੈ।
ਜਾਣਕਾਰੀ ਦਿੰਦੇ ਹੋਏ ਥਾਣਾ ਸਿਟੀ ਫ਼ਰੀਦਕੋਟ ਦੇ ਮੁੱਖ ਅਫ਼ਸਰ ਰਾਜਬੀਰ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਨਾਕੇਬੰਦੀ ਦੌਰਾਨ ਸੂਚਨਾ ਮਿਲੀ ਸੀ ਕਿ ਫ਼ਰੀਦਕੋਟ ਦੇ ਦਸਮੇਸ਼ ਨਗਰ ਵਿਚ ਇਕ ਦੁਕਾਨਦਾਰ ਧੜੱਲੇ ਨਾਲ ਚਾਈਨਾ ਡੋਰ ਵੇਚ ਰਿਹਾ ਹੈ, ਜਿਸ 'ਤੇ ਉਨ੍ਹਾਂ ਮਾਮਲਾ ਦਰਜ ਕਰ ਜਦ ਦੁਕਾਨਦਾਰ ਤੇ' ਰੇਡ ਕੀਤੀ ਤਾਂ ਉਸ ਦੇ ਕਬਜ਼ੇ ਵਿਚੋਂ ਚਾਈਨਾ ਡੋਰ ਬਰਾਮਦ ਹੋਈ, ਜਿਸ ਨੂੰ ਆਈਪੀਸੀ ਦੀ ਧਾਰਾ 188 ਦੇ ਨਾਲ-ਨਾਲ ਵਾਤਾਵਰਣ ਐਕਟ 15 ਅਤੇ ਵਾਈਲਡ ਲਾਈਫ ਪਰੋਟਕਸ਼ਨ ਐਕਟ 39,51 ਤਹਿਤ ਮੁਕੱਦਮਾਂ ਦਰਜ ਕਰ ਪੇਸ਼ ਅਦਾਲਤ ਜਿਥੋਂ ਮਾਨਯੋਗ ਅਦਾਲਤ ਨੇ ਉਸ ਨੂੰ 7 ਫਰਵਰੀ ਤੱਕ ਜੇਲ੍ਹ ਭੇਜ ਦਿੱਤਾ।
ਇਹ ਵੀ ਪੜੋ: ਗਣਤੰਤਰ ਦਿਵਸ 'ਤੇ ਸੁਪਰ ਸਿਕਊਰਿਟੀ, ਸ਼ਾਰਪਸ਼ੂਟਰ ਅਤੇ ਸਨਿੱਪਰ ਵੀ ਤਾਇਨਾਤ
ਇਸ ਮੌਕੇ ਉਨ੍ਹਾਂ ਦੱਸਿਆ ਕਿ ਪਹਿਲਾਂ ਚਾਈਨਾ ਡੋਰ ਵੇਚਣ ਵਾਲਿਆਂ ਖ਼ਿਲਾਫ਼ ਸਿਰਫ ਆਈਪੀਸੀ ਧਾਰਾ 188 ਤਹਿਤ ਮੁਕੱਦਮਾਂ ਦਰਜ ਕੀਤਾ ਜਾਂਦਾ ਸੀ ਪਰ ਇਸ ਵਾਰ ਵਾਤਾਵਰਣ ਐਕਟ ਅਤੇ ਵਾਈਲਡ ਲਾਈਫ ਪਰੋਟਕਸ਼ਨ ਐਕਟ ਵੀ ਲਗਾਇਆ ਗਿਆ ਹੈ, ਜਿਸ ਤਹਿਤ ਹੁਣ ਕਥਿਤ ਦੋਸ਼ੀ ਨੂੰ ਆਸਾਨੀ ਨਾਲ ਜ਼ਮਾਨਤ ਨਹੀਂ ਮਿਲ ਸਕੇਗੀ।