ਪੰਜਾਬ

punjab

ETV Bharat / state

ਲੁੱਟ ਖੋਹ ਕਰਨ ਵਾਲੇ 4 ਮੈਂਬਰਾਂ ਨੂੰ ਪੁਲਿਸ ਨੇ ਦਬੋਚਿਆ - CCTV ਕੈਮਰੇ

ਫ਼ਰੀਦਕੋਟ CIA ਸਟਾਫ਼ ਵੱਲੋਂ ਲੁੱਟ-ਖੋਹ ਕਰਨ ਵਾਲੇ ਗਿਰੋਹ ਦੇ 4 ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਜਿਨ੍ਹਾਂ ਕੋਲੋਂ ਚੋਰੀ ਕੀਤੇ 2 ਮੋਟਰਸਾਈਕਲ ਅਤੇ ਇਕ ਦੇਸੀ ਪਿਸਤੌਲ 32 ਬੋਰ ਤੋਂ ਇਲਾਵਾ 4 ਜ਼ਿੰਦਾ ਕਾਰਤੂਸ ਵੀ ਬਰਾਮਦ ਕੀਤੇ ਗਏ।

ਲੁੱਟ ਖੋਹ ਕਰਨ ਵਾਲੇ 4 ਮੈਂਬਰਾਂ ਨੂੰ ਪੁਲਿਸ ਨੇ ਦਬੋਚਿਆ
ਲੁੱਟ ਖੋਹ ਕਰਨ ਵਾਲੇ 4 ਮੈਂਬਰਾਂ ਨੂੰ ਪੁਲਿਸ ਨੇ ਦਬੋਚਿਆ

By

Published : Aug 23, 2021, 7:39 PM IST

ਫ਼ਰੀਦਕੋਟ: ਫ਼ਰੀਦਕੋਟ CIA ਸਟਾਫ਼ ਵੱਲੋਂ ਲੁੱਟ-ਖੋਹ ਕਰਨ ਵਾਲੇ ਗਿਰੋਹ ਦੇ 4 ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਜਿਨ੍ਹਾਂ ਕੋਲੋਂ ਚੋਰੀ ਕੀਤੇ 2 ਮੋਟਰਸਾਈਕਲ ਅਤੇ ਇਕ ਦੇਸੀ ਪਿਸਤੌਲ 32 ਬੋਰ ਤੋਂ ਇਲਾਵਾ 4 ਜ਼ਿੰਦਾ ਕਾਰਤੂਸ ਵੀ ਬਰਾਮਦ ਕੀਤੇ ਗਏ।

ਲੁੱਟ ਖੋਹ ਕਰਨ ਵਾਲੇ 4 ਮੈਂਬਰਾਂ ਨੂੰ ਪੁਲਿਸ ਨੇ ਦਬੋਚਿਆ

ਜਾਣਕਾਰੀ ਦਿੰਦੇ ਹੋਏ CIA ਸਟਾਫ਼ ਦੇ ਇੰਚਾਰਜ ਇੰਸਪੈਕਟਰ ਅਮ੍ਰਿਤਪਾਲ ਸਿੰਘ ਭਾਟੀ ਨੇ ਦੱਸਿਆ ਕੇ ਪੁਲਿਸ ਨੂੰ ਇਤਲਾਹ ਮਿਲੀ ਸੀ। ਕੁਝ ਲੁਟੇਰੇ ਜੋ ਪਿਸਤੌਲ ਦੀ ਨੋਕ ਤੇ ਲਿੰਕ ਸੜਕਾਂ ਤੇ ਆਉਣ-ਜਾਣ ਵਾਲੇ ਵਿਅਕਤੀਆਂ ਨੂੰ ਆਪਣਾ ਨਿਸ਼ਾਨਾਂ ਬਣਾਉਂਦੇ ਸਨ ਅਤੇ ਉਨ੍ਹਾਂ ਤੋਂ ਪਿਸਤੌਲ ਦੀ ਨੋਕ ਤੇ ਵਹੀਕਲ ਲੁੱਟ ਲੈਂਦੇ ਸਨ। ਬਾਅਦ ਵਿੱਚ ਉਨ੍ਹਾਂ ਨੂੰ ਜਾਲੀ ਨੰਬਰ ਪਲੇਟਾਂ ਲਗਾ ਕੇ ਅੱਗੇ ਵੇਚ ਦਿੰਦੇ ਸਨ।

ਪੁਲਿਸ ਨੇ ਦੱਸਿਆ ਕਿ ਇਨ੍ਹਾਂ ਵੱਲੋਂ ਕੁਝ ਦਿਨ ਪਹਿਲਾਂ ਪਿਪਲੀ ਪਿੰਡ ਕੋਲ ਇੱਕ ਪਟਰੋਲ ਪੰਪ ਤੋਂ ਮੋਟਰਸਾਈਕਲ ਵਿੱਚ ਪਟਰੋਲ ਪਵਾਉਣ ਤੋਂ ਬਾਅਦ ਪੈਟਰੋਲ ਪੰਪ ਦੇ ਕਰਿੰਦੇ ਤੋਂ ਵੈਸੇ ਵੀ ਖੋਹ ਲਏ ਸਨ ਅਤੇ ਫਰਾਰ ਹੋ ਗਏ ਸਨ, ਜੋ CCTV ਕੈਮਰੇ 'ਚ ਕੈਦ ਹੋ ਗਏ ਸਨ। ਪੁਲਿਸ ਵੱਲੋਂ ਇਨ੍ਹਾਂ ਨੂੰ ਗ੍ਰਿਫ਼ਤਾਰ ਕਰ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਮਾਨਯੋਗ ਅਦਾਲਤ ਵਿੱਚ ਪੇਸ਼ ਕਰ ਰਿਮਾਂਡ ਤੇ ਲਿਆ ਜਾਵੇਗਾ ਤਾਂ ਜੋ ਇਨ੍ਹਾਂ ਤੋਂ ਹੋਰ ਗਹਿਰਾਈ ਨਾਲ ਪੁੱਛਗਿੱਛ ਕੀਤੀ ਜਾ ਸਕੇ।

ਇਹ ਵੀ ਪੜੋ:ਜਲੰਧਰ ਵਿੱਚ ਪੁਲਿਸ ਨੇ ਮੋਬਾਇਲ ਚੋਰ ਨੂੰ ਕੀਤਾ ਕਾਬੂ

ABOUT THE AUTHOR

...view details