ਕੋਟਕਪੂਰਾ: ਕੋਰੋਨਾ ਦੌਰਾਨ ਪੰਜਾਬ ਵਿੱਚ ਚਲ ਰਹੇ ਕਰਫਿਊ ਦੌਰਨ ਡਿਊਟੀ ਦੇ ਰਹੀ ਪੁਲਿਸ ਪਾਰਟੀ 'ਤੇ ਹਮਲੇ ਦਾ ਦੂਜਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਹਰੀਨੋ ਰੋਡ ਸਥਿਤ ਰੇਲਵੇ ਫਾਟਕ ਦੇ ਕੋਲ ਐਤਵਾਰ ਦੇਰ ਰਾਤ ਨਾਕੇ ਤੇ ਰੋਕੇ ਜਾਣ ਦੀ ਰੰਜਿਸ਼ ਦੇ ਚਲਦੇ ਪੁਲਿਸ ਪਾਰਟੀ ਉੱਤੇ ਫਾਇਰਿੰਗ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਘਟਨਾਕਰਮ ਵਿੱਚ ਪੁਲਿਸ ਪਾਰਟੀ ਦਾ ਤਾਂ ਬਚਾਅ ਹੋ ਗਿਆ ਪਰ ਫਾਇਰਿੰਗ ਤੋਂ ਪਹਿਲਾਂ ਦੋਸ਼ੀਆਂ ਦੇ ਪੱਥਰਾਅ ਵਿੱਚ ਬਚਾਅ ਕਰਨ ਵਾਲਾ ਇੱਕ ਸ਼ਹਿਰ ਵਾਸੀ ਜਖ਼ਮੀ ਹੋ ਗਿਆ।
ਪਟਿਆਲਾ ਮਗਰੋਂ ਕਰਫਿਊ ਦੌਰਾਨ ਕੋਟਕਪੂਰਾ 'ਚ ਪੁਲਿਸ 'ਤੇ ਹੋਇਆ ਹਮਲਾ - ਕਰਫਿਊ
ਕੋਟਕਪੂਰਾ ਦੇ ਹਰੀਨੋ ਰੋਡ ਸਥਿਤ ਰੇਲਵੇ ਫਾਟਕ ਦੇ ਕੋਲ ਐਤਵਾਰ ਦੇਰ ਰਾਤ ਨਾਕੇ ਤੇ ਰੋਕੇ ਜਾਣ ਦੀ ਰੰਜਿਸ਼ ਦੇ ਚਲਦੇ ਪੁਲਿਸ ਪਾਰਟੀ ਉੱਤੇ ਫਾਇਰਿੰਗ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।
ਇਸ ਮਾਮਲੇ ਵਿੱਚ ਪੁਲਿਸ ਨੇ ਇੱਕ ਮੁਲਜ਼ਮ ਨੂੰ ਕਾਬੂ ਕਰ ਲਿਆ ਜਦੋਂ ਕਿ ਫਾਇਰਿੰਗ ਕਰਨ ਵਾਲਾ ਉਸ ਦਾ ਸਾਥੀ ਮੌਕੇ ਤੋਂ ਫਰਾਰ ਹੋ ਗਿਆ। ਪੁਲਿਸ ਨੇ ਥਾਣਾ ਸਿਟੀ ਵਿੱਚ ਦੋਨਾਂ ਦੇ ਖਿਲਾਫ ਇਰਾਦਾ ਕਤਲ ਸਮੇਤ ਵੱਖ- ਵੱਖ ਧਾਰਾਵਾਂ ਦੇ ਤਹਿਤ ਕੇਸ ਦਰਜ ਕਰਕੇ ਕਾਰਵਾਹੀ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੇ ਦੱਸਿਆ ਕਿ ਸਾਂਝ ਕੇਂਦਰ ਦੇ ਏਐਸਆਈ ਕੇਵਲ ਸਿੰਘ ਦੀ ਅਗਵਾਈ ਵਿੱਚ ਏਐਸਆਈ ਜਤਿੰਦਰ ਕੁਮਾਰ , ਪੀਐਚਜੀ ਗੁਰਜੰਟ ਸਿੰਘ ਅਤੇ ਮਹਿਲਾ ਕਾਂਸਟੇਬਲ ਸੁਧਾ ਰਾਣੀ ਸਮੇਤ ਪੁਲਿਸ ਪਾਰਟੀ ਨੇ ਹਰੀਨੋ ਰੋਡ ਰਲਵੇ ਫਾਟਕ ਪਾਸ ਨਾਕਾਬੰਦੀ ਕੀਤੀ ਹੋਈ ਸੀ।
ਇਸ ਦੌਰਾਨ ਰੇਲਵੇ ਸਟੇਸ਼ਨ ਵੱਲੋਂ ਐਕਟਿਵਾ ਅਤੇ ਮੋਟਰਸਾਇਕਲ ਤੇ ਸਵਾਰ ਦੋ ਵਿਅਕਤੀ ਆਏ ਜਿਨ੍ਹਾਂ ਨੂੰ ਪੁਲਿਸ ਨੇ ਰੁਕਣ ਦਾ ਇਸ਼ਾਰਾ ਕੀਤਾ। ਰੁਕਦੇ ਹੀ ਸ਼ਰਾਬ ਦੇ ਨਸ਼ੇ ਵਿੱਚ ਧੁਤ ਐਕਟਿਵਾ ਸਵਾਰ ਰਿਸ਼ੀ ਨਗਰ ਨਿਵਾਸੀ ਸਤਪਾਲ ਅਤੇ ਬਾਇਕ ਸਵਾਰ ਚੋਪੜਾ ਵਾਲਾ ਬਾਗ ਨਿਵਾਸੀ ਕੰਵਰਪਾਲ ਗਿੱਲ ਨੇ ਪੁਲਿਸ ਮੁਲਾਜਮਾਂ ਨਾਲ ਬਹਿਸ ਸ਼ੁਰੂ ਕਰ ਦਿੱਤੀ। ਇਨ੍ਹਾਂ ਵਿਚੋਂ ਸਤਪਾਲ ਨੇ ਏਐਸਆਈ ਕੇਵਲ ਸਿੰਘ ਨੂੰ ਕਾਲਰ ਤੋਂ ਫੜ ਲਿਆ ਅਤੇ ਉਸਦੀ ਵਰਦੀ ਤੇ ਲੱਗੀ ਨੇਮ ਪਲੇਟ ਤੋੜ ਦਿੱਤੀ। ਇਸ ਦੌਰਾਨ ਬਾਹਮਣ ਵਾਲਾ ਨਿਵਾਸੀ ਅਜੈ ਸਿੰਘ ਵੀ ਮੌਕੇ ਤੇ ਆਇਆ ਜਿਨ੍ਹੇ ਦੋਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ। ਰੌਲਾ ਸੁਣਕੇ ਲੋਕ ਵੀ ਇਕੱਠੇ ਹੋ ਗਏ ਜਿਸਦੇ ਬਾਅਦ ਇਹ ਲੋਕ ਰੇਲਵੇ ਲਾਇਨ ਵੱਲ ਭੱਜਣ ਲੱਗੇ। ਪੁਲਿਸ ਦੇ ਅਨੁਸਾਰ ਪਿੱਛਾ ਕਰਨ ਤੇ ਸਤਪਾਲ ਨੇ ਲਾਇਨਾਂ ਵਿਚੋਂ ਪੱਥਰ ਚੁੱਕਕੇ ਪੁਲਿਸ ਉੱਤੇ ਸੁੱਟੋ ਜੋ ਕਿ ਇੱਕ ਪੱਥਰ ਅਜੈ ਸਿੰਘ ਨੂੰ ਲੱਗਾ।