ਫ਼ਰੀਦਕੋਟ :RTA ਦਫਤਰ ਫਰੀਦਕੋਟ ਵਿਚ ਆਪਣੇ ਕੰਮਕਾਰ ਕਰਵਾਉਣ ਲਈ ਲੋਕਾਂ ਨੂੰ ਭਾਰੀ ਦਿੱਕਤਾਂ ਪੇਸ਼ ਆ ਰਹੀਆਂ ਹਨ, ਜਿਸ ਤੋਂ ਦੁਖੀ ਹੋ ਫਰੀਦਕੋਟ ਦੇ ਕੌਂਸਲਰ ਵਿਜੇ ਛਾਬੜਾ ਨੇ RTA ਦਫਤਰ ਬਾਹਰ ਧਰਨਾ ਲਗਾ ਕੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਅਤੇ RTA ਦਫਤਰ ਦੀ ਕਾਰਗੁਜ਼ਾਰੀ ਉਤੇ ਸਵਾਲ ਉਠਾਏ। ਇਸ ਮੌਕੇ RTA ਦਫਤਰ ਵਿਚ ਆਪਣੇ ਕੰਮਕਾਰ ਕਰਵਾਉਣ ਲਈ ਆਉਣ ਵਾਲੇ ਲੋਕਾਂ ਨੇ ਵੀ ਆਪਣੀਆਂ ਸਮੱਸਿਆਵਾਂ ਦੱਸੀਆਂ।
ਆਰਟੀਏ ਦਫਤਰ ਵਿੱਚ ਕਈ ਸਮਾਂ ਫਾਈਲਾਂ ਰਹਿੰਦੀਆਂ ਨੇ ਪੈਂਡਿੰਗ :ਗੱਲਬਾਤ ਕਰਦਿਆਂ ਧਰਨਾਕਾਰੀ ਕੌਂਸਲਰ ਵਿਜੇ ਛਾਬੜਾ ਨੇ ਕਿਹਾ ਕਿ ਉਨ੍ਹਾਂ ਨੇ ਇਕ ਸੈਕਿੰਡ ਹੈਂਡ ਗੱਡੀ ਦਿੱਲੀ ਤੋਂ ਖ੍ਰੀਦੀ ਸੀ, ਜਿਸ ਨੂੰ ਪੰਜਾਬ ਸਰਕਾਰ ਅਤੇ ਟਰਾਂਸਪੋਰਟ ਵਿਭਾਗ ਦੀਆਂ ਹਦਾਇਤਾਂ ਮੁਤਾਬਿਕ ਪੰਜਾਬ ਦਾ ਨੰਬਰ ਲਗਵਾਉਣਾ ਸੀ, ਜਿਸ ਸਬੰਧੀ ਉਨ੍ਹਾਂ ਵਲੋਂ ਕਰੀਬ ਇਕ ਮਹੀਨਾ ਪਹਿਲਾਂ ਸਾਰੀਆਂ ਸ਼ਰਤਾਂ ਅਤੇ ਦਸਤਾਵੇਜ਼ ਪੂਰੇ ਕਰ ਟੈਕਸ ਭਰ ਦਿੱਤਾ ਸੀ ਅਤੇ ਉਦੋਂ ਤੋਂ ਗੱਡੀ ਦੀ ਆਰਸੀ ਅਪਰੂਵਲ ਲਈ RTA ਫਰੀਦਕੋਟ ਦੀ ID ਵਿਚ ਪੈਂਡਿੰਗ ਪਈ ਹੈ ਪਰ RTA ਫਰੀਦਕੋਟ ਵਲੋਂ ਫਾਈਲ ਅਪਰੂਵ ਨਹੀਂ ਕੀਤੀ ਜਾ ਰਹੀ, ਜਿਸ ਕਾਰਨ ਉਨ੍ਹਾਂ ਨੂੰ ਦਿੱਕਤ ਆ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਕਈ ਲੋਕ ਨੇ ਜੋ ਹਰ ਰੋਜ਼ ਆਪਣੇ ਕੰਮਕਾਜ ਲਈ ਇਥੇ ਆਉਂਦੇ ਹਨ, ਪਰ ਖੱਜਲ ਹੋ ਕੇ ਉਨ੍ਹਾਂ ਨੂੰ ਮੁੜਨਾ ਪੈਂਦਾ, ਉਹਨਾਂ ਮੰਗ ਕੀਤੀ ਕਿ ਲੋਕਾਂ ਦੇ ਕੰਮਕਾਜ ਸਮੇਂ ਸਿਰ ਕੀਤੇ ਜਾਣ ਤਾਂ ਜੋ ਲੋਕ ਖੱਜਲ ਨਾ ਹੋਣ।