ਪੰਜਾਬ

punjab

ETV Bharat / state

ਆਯੂਸ਼ਮਾਨ ਭਾਰਤ ਸਕੀਮ ਹੋਈ ਫੇਲ, ਲੋਕਾਂ ਨਹੀਂ ਮਿਲ ਰਿਹਾ ਲਾਭ - ਆਯੂਸ਼ਮਾਨ ਭਾਰਤ ਸਕੀਮ

ਆਯੂਸ਼ਮਾਨ ਭਾਰਤ ਸਕੀਮ ਰਾਹੀਂ ਸਰਕਾਰ ਲੋਕਾਂ ਨੂੰ ਹਰ ਤਰ੍ਹਾਂ ਦੀ ਸਿਹਤ ਸਹੂਲਤਾਂ ਦੇਣ ਦਾ ਦਾਅਵਾ ਕਰਦੀ ਹੈ ਤਾਂ ਜੋ ਲੋਕਾਂ ਨੂੰ ਘੱਟ ਕੀਮਤ ਵਿੱਚ ਵੱਧੀਆ ਸਿਹਤ ਸੁਵਿਧਾਵਾਂ ਮਿਲ ਸਕਣ,ਪਰ ਕੇਂਦਰੀ ਸਰਕਾਰ ਵੱਲੋਂ ਲੋਕਾਂ ਦੀ ਸਿਹਤ ਲਈ ਚਲਾਈ ਗਈ ਆਯੂਸ਼ਮਾਨ ਭਾਰਤ ਸਕੀਮ ਸੂਬੇ ਵਿੱਚ ਫੇਲ ਹੁੰਦੀ ਨਜ਼ਰ ਆ ਰਹੀ ਹੈ। ਫਰੀਦਕੋਟ ਦੇ ਜੀਜੀਐੱਸ ਮੈਡੀਕਲ ਹਸਪਤਾਲ ਵਿੱਚ ਇਲਾਜ ਕਰਵਾਉਣ ਵਾਲੇ ਲੋਕਾਂ ਦਾ ਕਹਿਣਾ ਹੈ ਕਿ ਉਹ ਆਯੂਸ਼ਮਾਨ ਭਾਰਤ ਦੇ ਸਕੀਮ ਦੇ ਲਾਭਪਾਤਰੀ ਤਾਂ ਹਨ ਪਰ ਉਨ੍ਹਾਂ ਨੂੰ ਇਸ ਦਾ ਲਾਭ ਨਹੀਂ ਮਿਲ ਰਿਹਾ।

ਫੋਟੋ

By

Published : Oct 12, 2019, 2:21 PM IST

ਫਰੀਦਕੋਟ : ਕੇਂਦਰੀ ਸਰਕਾਰ ਵੱਲੋਂ ਆਯੂਸ਼ਮਾਨ ਭਾਰਤ ਸਕੀਮ ਲੋਕਾਂ ਨੂੰ ਮੁਫ਼ਤ ਅਤੇ ਚੰਗੀ ਸਿਹਤ ਸੁਵਿਧਾਵਾਂ ਦੇਣ ਲਈ ਸ਼ੁਰੂ ਕੀਤੀ ਗਈ ਸੀ ਪਰ ਜ਼ਿਲ੍ਹੇ ਦੇ ਸਰਕਾਰੀ ਹਸਪਤਾਲਾਂ ਵਿੱਚ ਹੁਣ ਇਹ ਸਕੀਮ ਫੇਲ ਹੁੰਦੀ ਨਜ਼ਰ ਆ ਰਹੀ ਹੈ। ਸਰਕਾਰੀ ਹਸਪਤਾਲਾਂ ਵਿੱਚ ਇਲਾਜ ਕਵਾਉਣ ਵਾਲੇ ਲੋਕਾਂ ਨੇ ਇਸ ਸਕੀਮ ਰਾਹੀਂ ਲਾਭ ਨਾ ਮਿਲਣ ਦੀ ਗੱਲ ਆਖੀ।

ਜ਼ਿਲ੍ਹੇ ਦੇ ਜੀਜੀਐੱਸ ਮੈਡੀਕਲ ਹਸਪਤਾਲ ਵਿੱਚ ਇਲਾਜ ਕਰਵਾਉਣ ਆਏ ਲੋਕਾਂ ਨੇ ਆਪਣੀ ਪਰੇਸ਼ਾਨੀ ਸਾਂਝੀ ਕਰਦਿਆਂ ਆਖਿਆ ਕਿ ਉਨ੍ਹਾਂ ਨੇ ਆਯੂਸ਼ਮਾਨ ਭਾਰਤ ਸਕੀਮ ਤਹਿਤ ਕਾਰਡ ਇਸ ਲਈ ਬਣਵਾਏ ਸਨ ਤਾਂ ਜੋ ਉਨ੍ਹਾਂ ਨੂੰ ਚੰਗੀ ਸਿਹਤ ਸੁਵਿਧਾਵਾਂ ਮਿਲਣ ਅਤੇ ਮਹਿੰਗੀ ਦਵਾਈਆਂ ਬਾਹਰੋਂ ਨਾ ਖ਼ਰੀਦਣੀ ਪੈਂਣ। ਉਨ੍ਹਾਂ ਕਿਹਾ ਕਿ ਪਰ ਹੁਣ ਕਾਰਡ ਬਣਾਏ ਜਾਣ ਤੋਂ ਬਾਅਦ ਵੀ ਉਨ੍ਹਾਂ ਨੂੰ ਇਸ ਸਕੀਮ ਦੇ ਤਹਿਤ ਮਿਲਣ ਵਾਲੀਆਂ ਸੁਵਿਧਾਵਾਂ ਨਹੀਂ ਮਿਲ ਰਹੀਆਂ ਹਨ। ਉਹ ਘੰਟਿਆਂ ਲਾਈਨਾਂ ਵਿੱਚ ਲੈ ਕੇ ਡਾਕਟਰ ਕੋਲੋਂ ਚੈਕਅਪ ਕਰਵਾਉਂਦੇ ਹਨ ਅਤੇ ਡਾਕਟਰਾਂ ਵੱਲੋਂ ਲਿੱਖਿਆ ਗਈਆਂ ਮਹਿੰਗੀਆਂ ਦਵਾਈਆਂ ਹਸਪਤਾਲਾਂ ਵਿੱਚ ਉਪਲਬੰਧ ਨਹੀਂ ਹਨ। ਉਨ੍ਹਾਂ ਨੂੰ ਮਹਿੰਗੀ ਦਵਾਈਆਂ ਬਾਹਰ ਤੋਂ ਖ਼ਰੀਦਣੀ ਪੈਂਦੀ ਹੈ।

ਵੀਡੀਓ

ਇਹ ਵੀ ਪੜ੍ਹੋ :ਬੇਘਰ ਅਤੇ ਬੇਸਹਾਰਾ ਲੋਕਾਂ ਲਈ ਆਸਰਾ ਬਣਿਆ ਗੁਰੂ ਆਸਰਾ ਘਰ

ਜਦੋਂ ਇਸ ਬਾਰੇ ਜ਼ਿਲ੍ਹੇ ਦੀ ਡਿਪਟੀ ਕਮਿਸ਼ਨਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਉਹ ਇਸ ਦੀ ਜਾਂਚ ਕਰਵਾਉਣਗੇ ਕਿ ਡਾਕਟਰ ਮਹਿੰਗੀ ਦਵਾਈਆਂ ਕਿਉਂ ਲਿੱਖ ਰਹੇ ਹਨ। ਉਨ੍ਹਾਂ ਕਿਹਾ ਕਿ ਜਾਂਚ ਤੋਂ ਬਾਅਦ ਜਲਦ ਤੋਂ ਜਲਦ ਲੋਕਾਂ ਦੀ ਇਸ ਸੱਮਸਿਆ ਨੂੰ ਹੱਲ ਕੀਤਾ ਜਾਵੇਗਾ।

ABOUT THE AUTHOR

...view details