ਨਗਰ ਕੌਂਸਲ ਦੇ ਕੰਮਾਂ ਬਾਰੇ ਜਾਣਕਾਰੀ ਦਿੰਦੇ ਹੋਏ ਲੋਕ। ਫਰੀਦਕੋਟ :ਫਰੀਦਕੋਟ ਨਗਰ ਕੌਂਸਲ ਦਾ ਇਕ ਅਜਿਹਾ ਕਾਰਨਾਮਾਂ ਵੇਖਣ ਨੂੰ ਮਿਲ ਰਿਹਾ ਹੈ , ਜਿਸਨੂੰ ਵੇਖ ਕੇ ਤੁਸੀਂ ਵੀ ਨਗਰ ਕੌਂਸਲ ਦੀ ਕਾਰਗੁਜ਼ਾਰੀ ਵੇਖ ਕੇ ਹੈਰਾਨ ਰਹਿ ਜਾਵੋਗੇ। ਨਗਰ ਕੌਂਸਲ ਵੱਲੋਂ ਇੰਟਰਲਾਕਿੰਗ (Municipal Council of Faridkot) ਟਾਇਲਾਂ ਲਗਾਉਣ ਦਾ ਕੰਮ ਕੀਤਾ ਜਾ ਰਿਹਾ ਹੈ ਅਤੇ ਦੂਜੇ ਪਾਸੇ ਕੱਚੀਆ ਗਲੀਆਂ ਅਤੇ ਸੜਕਾਂ ਕਾਰਨ ਲੋਕਾਂ ਨੂੰ ਪਰੇਸ਼ਾਨੀ ਹੋ ਰਹੀ ਹੈ। ਲੋਕਾਂ ਦਾ ਕਹਿਣਾ ਹੈ ਕਿ ਪੱਕੀਆਂ ਗਲੀਆਂ ਨੂੰ ਮੁੜ ਤੋਂ ਪੱਕਾ ਕੀਤਾ ਜਾ ਰਿਹਾ ਹੈ ਪਰ ਉਹਨਾਂ ਦੀਆ ਕੱਚੀਆਂ ਗਲੀਆਂ ਨੂੰ ਪੱਕਾ ਕਰਨ ਲਈ ਕਈ ਵਾਰ ਕਹਿਣ ਉੱਤੇ ਵੀ ਕੰਮ ਨਹਂ ਹੋ ਰਿਹਾ ਹੈ।
ਕਈ ਥਾਵਾਂ ਉੱਤੇ ਪਾਇਆ ਜਾ ਰਿਹਾ ਪ੍ਰੀਮਿਕਸ : ਦਰਅਸਲ, ਗਰੀਨ ਐਵੇਨਿਊ ਦੀ ਮੁੱਖ ਸੜਕ ਚਹਿਲ ਰੋਡ ਤੋਂ ਗੁਰਦੁਆਰਾ ਸਾਹਿਬ ਗਰੀਨ ਐਵੇਨਿਊ ਵੱਲ ਨੂੰ ਜੋੜਦੀ ਹੈ ਅਤੇ ਇਸ ਉੱਤੇ ਲਿੰਕ ਕਈ ਗਲੀਆਂ ਜੁੜੀਆਂ ਹੋਈਆਂ ਹਨ। ਇਹ ਸੜਕ ਪਹਿਲਾਂ ਪੱਕੀਆ ਇੱਟਾਂ ਲਗਾ ਕੇ ਬਣਾਈ ਗਈ ਸੀ। ਕੁੱਝ ਸਾਲ ਪਹਿਲਾਂ ਇਸ ਰੋਡ ਨੂੰ ਪ੍ਰੀਮਿਕਸ ਪਾ ਕੇ ਪੱਕਾ (Interlocking on premixed paved roads) ਕੀਤਾ ਗਿਆ ਸੀ ਅਤੇ ਇਹਨੀਂ ਦਿਨੀਂ ਇਸ ਪ੍ਰੀਮਿਕਸ ਵਾਲੀ ਸੜਕ ਉੱਤੇ ਕਈ ਥਾਵਾਂ ਉੱਤੇ ਪ੍ਰੀਮਿਕਸ ਦੇ ਉਪਰ ਹੀ ਅਤੇ ਕਈ ਥਾਵਾਂ ਉੱਤੇ ਪ੍ਰੀਮਿਕਸ ਨੂੰ ਉਖਾੜ ਕੇ ਇੰਟਰਲਾਕਿੰਗ ਟਾਇਲਾਂ ਲਗਾਈਆਂ ਜਾ ਰਹੀਆਂ ਹਨ।
ਇਨ੍ਹਾਂ ਇਲਾਕਿਆਂ 'ਚ ਗਲੀਆਂ ਕੱਚੀਆਂ : ਦੂਜੇ ਪਾਸੇ ਫਰੀਦਕੋਟ ਦੀ ਬਾਜੀਗਰ ਬਸਤੀ ਦੀਆਂ ਕਈ ਗਲੀਆਂ, ਨਿਊਂ ਕੈਂਟ ਰੋਡ, ਓਲਡ ਕੈਂਟ ਰੋਡ ਦਾ ਕੁਝ ਹਿੱਸਾ ਅਤੇ ਜਹਾਜ ਗਰਾਉਂਡ ਰੋਡ ਦੇ ਕੁਝ ਹਿੱਸੇ ਦੀ ਮੁੱਖ ਸੜਕ ਪੱਕਾ ਹੋਣ ਦੀ ਉਡੀਕ ਕਰ ਰਹੀ ਹੈ। ਬਾਜੀਗਰ ਬਸਤੀ ਦੀ ਗਲੀ ਨੰਬਰ ਇਕ ਦੇ ਲੋਕਾਂ ਨੇ ਕਿਹਾ ਕਿ ਕਰੀਬ ਢਾਈ ਸਾਲਾਂ ਤੋਂ ਉਹਨਾਂ ਦੀ ਗਲੀ ਵਿੱਚ ਸੀਵਰੇਜ ਪਾਇਆ (Interlocking even on paved roads) ਗਿਆ ਹੈ, ਉਦੋਂ ਤੋਂ ਉਹਨਾਂ ਦੀ ਗਲੀ ਕੱਚੀ ਹੈ। ਲੋਕਾਂ ਨੇ ਕਿਹਾ ਕਿ ਇਕ ਪਾਸੇ ਤਾਂ ਨਗਰ ਕੌਂਸਲ ਵੱਲੋਂ ਪੱਕੀਆਂ ਸੜਕਾਂ ਉੱਤੇ ਵੀ ਇੰਟਰਲਾਕਿੰਗ ਲਗਾਈ ਜਾ ਰਹੀ ਹੈ ਪਰ ਉਹਨਾਂ ਦੀਆ ਗਲੀਆਂ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ।
ਕੌਂਸਲ ਪ੍ਰਧਾਨ ਦੀ ਸੁਣੋਂ : ਨਗਰ ਕੌਂਸਲ ਦੇ ਪ੍ਰਧਾਨ ਨਰਿੰਦਰਪਾਲ ਸਿੰਘ ਨੇ ਕਿਹਾ ਕਿ ਨਗਰ ਕੌਂਸਲ ਅਧੀਨ ਜੋ ਵੀ ਕੰਮ ਚੱਲ ਰਹੇ ਹਨ, ਉਹਨਾਂ ਦੇ ਟੈਂਡਰ ਕਰੀਬ 2 ਸਾਲ ਪਹਿਲਾਂ ਹੀ ਹੋ ਗਏ ਸਨ। ਉਹਨਾਂ ਕਿਹਾ ਕਿ ਹੁਣ (Narinderpal Singh, President of the Municipal Council) ਮੈਟੀਰੀਅਲ ਦਾ ਰੇਟ ਵਧਣ ਕਾਰਨ ਕੋਈ ਵੀ ਠੇਕੇਦਾਰ ਕੰਮ ਕਰਨ ਨੂੰ ਤਿਆਰ ਨਹੀਂ ਹੈ। ਫਿਰ ਵੀ ਕੰਮ ਸੁਰੂ ਕਰਵਾਏ ਹਨ ਅਤੇ ਜਿਹੜੇ ਜਿਹੜੇ ਇਲਾਕਿਆਂ ਵਿਚ ਕੰਮ ਰਹਿੰਦਾ ਉਹਨਾਂ ਦਾ ਕੰਮ ਵੀ ਜਲਦ ਸੁਰੂ ਕਰਵਾਇਆ ਜਾ ਰਿਹਾ।