ਪੰਜਾਬ

punjab

ETV Bharat / state

ਓਟ ਸੈਂਟਰ ਦੇ ਮੁਲਾਜ਼ਮਾਂ ਦੀ ਹੜਤਾਲ ਕਾਰਨ ਮਰੀਜ਼ ਪਰੇਸ਼ਾਨ - ਮੁਲਾਜ਼ਮਾਂ ਦੀ ਹੜਤਾਲ

ਫਰੀਦਕੋਟ ਵਿਚ ਓਟ ਸੈਂਟਰ (Oat Center) ਦੇ ਮੁਲਾਜ਼ਮਾਂ ਆਪਣੀਆਂ ਮੰਗਾਂ ਨੂੰ ਲੈ ਕੇ ਹੜਤਾਲ ਉਤੇ ਗਏ ਹੋਏ ਹਨ। ਉਧਰ ਮਰੀਜ਼ ਦਵਾਈ ਲੈਣ ਲਈ ਆਉਂਦੇ ਹਨ ਪਰ ਹੜਤਾਲ ਕਾਰਨ ਦਵਾਈ ਨਹੀਂ ਮਿਲ ਰਹੀ ਹੈ। ਜਿਸ ਕਾਰਨ ਮਰੀਜ਼ ਪਰੇਸ਼ਾਨ ਹੋਰ ਰਹੇ ਹਨ। ਪੜੋ ਪੂਰੀ ਖਬਰ....

ਓਟ ਸੈਂਟਰ ਦੇ ਮੁਲਾਜ਼ਮਾਂ ਦੀ ਹੜਤਾਲ ਕਾਰਨ ਮਰੀਜ਼ ਪਰੇਸ਼ਾਨ
ਓਟ ਸੈਂਟਰ ਦੇ ਮੁਲਾਜ਼ਮਾਂ ਦੀ ਹੜਤਾਲ ਕਾਰਨ ਮਰੀਜ਼ ਪਰੇਸ਼ਾਨ

By

Published : Dec 10, 2021, 9:11 AM IST

ਫਰੀਦਕੋਟ:ਪੰਜਾਬ ਭਰ ਵਿਚ ਓਟ ਸੈਂਟਰਾਂ (Oat Center) ਦੇ ਮੁਲਾਜ਼ਮਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਹੜਤਾਲ ਕੀਤੀ ਗਈ ਹੈ। ਜਿਸ ਕਾਰਨ ਓਟ ਸੈਂਟਰ ਵਿਚ ਦਵਾਈ ਲੈਣ ਆ ਰਹੇ ਲੋਕਾਂ ਨੂੰ ਪੇਰਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਓਟ ਸੈਂਟਰ ਦੇ ਮੁਲਾਜ਼ਮ ਹੜਤਾਲ ਉਤੇ ਹੋਣ ਕਾਰਨ ਆਏ ਹੋਏ ਮਰੀਜ਼ਾਂ ਨੂੰ ਇਕ ਦਿਨ ਦੀ ਦਵਾਈ ਮਿਲਣ ਕਾਰਨ ਲੋਕ ਖੱਜਲ ਖੁਆਰ ਹੋ ਰਹੇ ਹਨ। ਪੰਜਾਬ ਸਰਕਾਰ ਤੋਂ ਆਪਣੀਆਂ ਹੱਕੀ ਮੰਗਾਂ ਮਨਵਾਉਣ ਨੂੰ ਲੈ ਕੇ ਕੇ ਓਟ ਸੈਂਟਰ ਦੇ ਮੁਲਾਜ਼ਮ (Oat Center employees) ਪਿਛਲੇ 6 ਦਸੰਬਰ ਤੋਂ ਹੜਤਾਲ ਤੇ ਡੱਟੇ ਹੋਏ ਹਨ।

ਇਸ ਮੌਕੇ ਦਵਾਈ ਲੈਣ ਲਈ ਆਏ ਹੋਏ ਮਰੀਜ਼ਾਂ ਨੇ ਕਿਹਾ ਕਿ ਅਸੀਂ ਦਿਹਾੜੀਦਾਰ ਬੰਦੇ ਹਾਂ। ਦਿਹਾੜੀ ਛੱਡ ਕੇ ਇੱਕ ਦਿਨ ਦੀ ਦਵਾਈ ਲੈਣ ਲਈ ਹਰ ਰੋਜ਼ ਲਾਇਨਾਂ ਵਿਚ ਲੱਗਣਾ ਪੈਂਦਾ ਹੈ। ਇਸ ਨਾਲ ਸਾਡੀ ਦਿਹਾੜੀ ਮਰ ਜਾਂਦੀ ਹੈ। ਜਿਸ ਨੂੰ ਲੈ ਕੇ ਹਰ ਰੋਜ ਖੱਜਲ ਖੁਆਰ ਹੋਣਾ ਪੈਂਦਾ ਹੈ ਅਤੇ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਇਹਨਾਂ ਦੇ ਮਸਲੇ ਦਾ ਹੱਲ ਜਲਦੀ ਤੋਂ ਜਲਦੀ ਕੀਤਾ ਜਾਵੇ ਤਾਂ ਜੋ ਲੋਕ ਖੱਜਲਖੁਆਰ ਨਾ ਹੋ ਸਕਣ।

ਓਟ ਸੈਂਟਰ ਦੇ ਮੁਲਾਜ਼ਮਾਂ ਦੀ ਹੜਤਾਲ ਕਾਰਨ ਮਰੀਜ਼ ਪਰੇਸ਼ਾਨ

ਡਾ.ਰਾਜਵੀਰ ਕੌਰ ਨੇ ਕਿਹਾ ਕਿ ਓਟ ਸੈਂਟਰ ਦੇ ਮੁਲਾਜ਼ਮ ਹੜਤਾਲ ਉਤੇ ਬੈਠੇ ਹੋਏ ਹਨ ਅਤੇ ਫਿਰ ਵੀ ਹਾਈਰ ਅਥਾਰਟੀ (Higher Authority) ਦੇ ਕਹਿਣ ਉਤੇ ਇੱਕ ਦਿਨ ਦਵਾਈ ਦਿੱਤੀ ਜਾ ਰਹੀ ਹੈ ਤਾਂ ਜੋ ਆਏ ਹੋਏ ਮਰੀਜ਼ ਖੱਜਲ ਖੁਆਰ ਨਾ ਹੋ ਸਕਣ।

ਇਹ ਵੀ ਪੜੋ:Nurses alleged Dy. CM ਧੋਖੇਬਾਜ਼ ਮੁਲਾਜ਼ਮ ਭਾਈਚਾਰੇ ਨਾਲ ਕਰ ਰਹੇ ਨੇ ਸਰਾਸਰ ਧੱਕਾ

ABOUT THE AUTHOR

...view details