ਫ਼ਰੀਦਕੋਟ : ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਵਿੱਚ ਮਰੀਜਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹਸਪਤਾਲ ਵਿੱਚ ਦਾਖ਼ਲ ਮਰੀਜਾਂ ਨੂੰ ਅੱਤ ਦੀ ਗਰਮੀ ਵਿੱਚ ਪੱਖੇ ਖ਼ਰਾਬ ਹੋਣ ਕਾਰਨ ਖੁਲ੍ਹੇ ਵਿੱਚ ਸੌਣਾਂ ਪੈ ਰਿਹਾ ਹੈ ਜੋ ਉਹਨਾਂ ਲਈ ਘਾਤਕ ਸਿੱਧ ਹੋ ਸਕਦਾ।
ਜਾਣਕਾਰੀ ਮੁਤਬਾਕ ਹਸਪਤਾਲ ਦੇ ਬੱਚਾ ਵਾਰਡ ਵਿੱਚ ਇੱਕ 7 ਸਾਲਾ ਦੇ ਬੱਚਾ ਦਾਖ਼ਲ ਸੀ। ਪਰ ਬੱਚਾ ਆਪਣੇ ਪਿਤਾ ਦੇ ਨਾਲ ਵਾਰਡ ਦੇ ਬਾਹਰ ਮੰਜੇ ਉੱਤੇ ਸੁੱਤਾ ਪਿਆ ਮਿਲਿਆ।
ਜਦ ਈਟੀਵੀ ਭਾਰਤ ਨੇ ਬੱਚੇ ਦੇ ਪਿਤਾ ਨਾਲ ਗੱਲ ਕੀਤੀ ਤਾਂ ਉਹਨਾਂ ਦੱਸਿਆ ਕਿ ਹਸਪਤਾਲ ਦੇ ਬੱਚਾ ਵਿਭਾਗ ਵਿੱਚ ਜਿਥੇ ਉਹਨਾਂ ਦਾ ਬੱਚਾ ਦਾਖ਼ਲ ਹੈ ਉਥੇ ਛੱਤ ਵਾਲਾ ਪੱਖਾ ਖ਼ਰਾਬ ਸੀ ਅਤੇ ਉਹਨਾਂ ਆਪਣੇ ਘਰ ਤੋਂ ਲਿਆ ਕੇ ਪੱਖਾ ਲਗਾਇਆ ਸੀ ਤਾਂ ਜੋ ਬੱਚੇ ਨੂੰ ਗਰਮੀ ਵਿੱਚ ਕੋਈ ਪ੍ਰੇਸ਼ਾਨੀ ਨਾ ਆਵੇ ਪਰ ਹਸਪਤਾਲ ਦੇ ਸਫ਼ਾਈ ਕਰਮਚਾਰੀ ਨੇ ਉਹਨਾਂ ਦਾ ਅਤੇ ਹੋਰ ਮਰੀਜਾਂ ਦੇ ਕਈ ਪੱਖੇ ਚੁੱਕ ਕੇ ਇੱਕ ਕਮਰੇ ਵਿੱਚ ਬੰਦ ਕਰ ਦਿੱਤੇ ਅਤੇ ਪੱਖੇ ਵਾਪਸ ਦੇਣ ਤੋਂ ਮਨ੍ਹਾ ਕਰ ਦਿੱਤਾ। ਇਸ ਕਾਰਨ ਮਜ਼ਬੂਰਨ ਬੱਚੇ ਨੂੰ ਵਾਰਡ ਤੋਂ ਬਾਹਰ ਖੁੱਲ਼੍ਹੇ ਅਸਮਾਨ ਹੇਠਾਂ ਸੌਣਾ ਪਿਆ।
ਇਹ ਵੀ ਪੜ੍ਹੋ : ਕੈਪਟਨ ਅਮਰਿੰਦਰ ਦੇ ਬਗੀਚੇ 'ਚੋਂ ਮਿਲੀਆਂ ਲਾਸ਼ਾਂ
ਮਾਮਲੇ ਸੰਬੰਧੀ ਜਦ ਹਸਪਤਾਲ ਦੇ ਪ੍ਰਿੰਸੀਪਲ ਡਾ. ਦੀਪਕ ਭੱਟੀ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਦੱਸਿਆ ਕਿ ਇਹ ਮਾਮਲਾ ਉਹਨਾਂ ਦੇ ਧਿਆਨ ਵਿੱਚ ਆਇਆ ਹੈ, ਉਹਨਾਂ ਕਿਹਾ ਕਿ ਹਸਪਤਾਲ ਦੇ ਕੁੱਝ ਵਾਰਡਾਂ ਅੰਦਰ ਪੱਖੇ ਖ਼ਰਾਬ ਹੋਣ ਬਾਰੇ ਪਤਾ ਚੱਲਿਆ ਹੈ ਜੋ ਕਿ ਗੰਭੀਰ ਮਸਲਾ ਹੈ ਕਿਉਂਕਿ ਇਸ ਅੱਤ ਦੀ ਗਰਮੀਂ ਵਿੱਚ ਕੋਈ ਵੀ ਪੱਖੇ ਬਿਨਾ ਨਹੀਂ ਰਹਿ ਸਕਦਾ। ਇਸ ਲਈ ਉਹਨਾਂ ਸਬੰਧਤ ਵਿਭਾਗ ਨੂੰ ਇਸ ਦਾ ਹੱਲ ਕਰਨ ਦੇ ਨਿਰਦੇਸ਼ ਦੇ ਦਿੱਤੇ ਹਨ।