ਪੰਜਾਬ

punjab

ETV Bharat / state

'ਸਕੂਲ ਫੀਸ ਨਾ ਭਰਨ ਨੂੰ ਲੈ ਕੇ ਨਿੱਜੀ ਸਕੂਲ ਕਰ ਰਹੇ ਤੰਗ'

ਫ਼ਰੀਦਕੋਟ ਵਿੱਚ ਦਸਮੇਸ਼ ਸਕੂਲ, ਬਾਬਾ ਫ਼ਰੀਦ ਸਕੂਲ ਤੇ ਕਈ ਹੋਰ ਸਕੂਲਾਂ ਵੱਲੋਂ ਵਾਟਸਐਪ ਗਰੁੱਪ ਵਿਚੋਂ ਬੱਚਿਆਂ ਨੂੰ ਫੀਸ ਨਾ ਦੇਣ ਕਾਰਨ ਕੱਢਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਨੂੰ ਲੈ ਕੇ ਬੱਚਿਆਂ ਦੇ ਮਾਪਿਆਂ ਨੇ ਐਸਡੀਐਮ ਨੂੰ ਮੰਗ ਪੱਤਰ ਸੌਂਪਿਆ ਤੇ ਧਰਨਾ ਦਿੱਤਾ।

ਫ਼ੋਟੋ
ਫ਼ੋਟੋ

By

Published : Sep 1, 2020, 9:33 PM IST

ਫ਼ਰੀਦਕੋਟ: ਕੋਰੋਨਾ ਮਹਾਂਮਾਰੀ ਦੌਰਾਨ ਪੂਰੇ ਭਾਰਤ ਵਿੱਚ ਕੇਂਦਰ ਸਰਕਾਰ ਵੱਲੋਂ ਲੌਕਡਾਊਨ ਲਗਾਇਆ ਗਿਆ ਹੈ ਜਿਸ ਦੇ ਚਲਦਿਆਂ ਸਕੂਲ ਕਾਲਜ ਬੰਦ ਕੀਤੇ ਗਏ ਹਨ। ਇਸ ਦੌਰਾਨ ਨਿੱਜੀ ਸਕੂਲਾਂ ਵੱਲੋਂ ਬੱਚਿਆਂ ਤੋਂ ਫੀਸਾਂ ਮੰਗਣਾ ਲਗਾਤਾਰ ਜਾਰੀ ਹੈ ਅਤੇ ਹੁਣ ਉਨ੍ਹਾਂ ਵੱਲੋਂ ਵਾਟਸਐਪ ਗਰੁੱਪ ਬਣਾ ਕੇ ਬੱਚਿਆਂ ਨੂੰ ਪੜ੍ਹਾਈ ਕਰਵਾਈ ਜਾਂਦੀ ਹੈ। ਜਿਨ੍ਹਾਂ ਬੱਚਿਆਂ ਦੀ ਫੀਸ ਨਹੀਂ ਆਈ ਹੁਣ ਉਨ੍ਹਾਂ ਬੱਚਿਆਂ ਨੂੰ ਸਕੂਲ ਗਰੁੱਪ 'ਚੋਂ ਬਾਹਰ ਕੱਢ ਰਿਹਾ ਹੈ।

'ਸਕੂਲ ਫੀਸ ਨਾ ਭਰਨ ਨੂੰ ਲੈ ਕੇ ਨਿੱਜੀ ਸਕੂਲ ਕਰ ਰਹੇ ਤੰਗ'
ਅਜਿਹਾ ਹੀ ਮਾਮਲਾ ਫ਼ਰੀਦਕੋਟ ਤੋਂ ਸਾਹਮਣੇ ਆਇਆ ਹੈ ਜਿਥੋਂ ਦੇ ਦਸਮੇਸ਼ ਸਕੂਲ, ਬਾਬਾ ਫ਼ਰੀਦ ਸਕੂਲ ਤੇ ਕਈ ਹੋਰ ਸਕੂਲਾਂ ਵੱਲੋਂ ਵਾਟਸਐਪ ਗਰੁੱਪ ਵਿਚੋਂ ਬੱਚਿਆਂ ਨੂੰ ਫੀਸ ਨਾ ਦੇਣ ਕਾਰਨ ਕੱਢਿਆ ਜਾ ਰਿਹਾ ਹੈ। ਇਸ ਕਾਰਨ ਮਾਪਿਆਂ ਵਿੱਚ ਭਾਰੀ ਰੋਸ ਹੈ ਜਿਸ ਦੇ ਚਲਦਿਆਂ ਫ਼ਰੀਦਕੋਟ ਵਿੱਚ ਮਾਪਿਆਂ ਵੱਲੋਂ ਇਕੱਠੇ ਹੋ ਕੇ ਸਕੂਲਾਂ ਖਿਲਾਫ਼ ਇੱਕ ਮੰਗ ਪੱਤਰ ਸਿੱਖਿਆ ਅਫ਼ਸਰ ਨੂੰ ਦਿੱਤਾ ਗਿਆ ਹੈ। ਉੱਥੇ ਹੀ ਕੋਟਕਪੂਰਾ ਦੇ ਮਾਪਿਆਂ ਵੱਲੋਂ ਇੱਕ ਮੀਟਿੰਗ ਕਰਕੇ ਸਕੂਲਾਂ ਦੇ ਖ਼ਿਲਾਫ਼ ਅਗਲੀ ਰਣਨੀਤੀ ਤੈਅ ਕਰਣ ਦੇ ਬਾਰੇ ਵਿੱਚ ਵਿਚਾਰ ਕੀਤਾ ਗਿਆ। ਇਸ ਵਿੱਚ ਆਮ ਆਦਮੀ ਦੇ ਕੋਟਕਪੂਰਾ ਤੋਂ ਵਿਧਾਇਕ ਕੁਲਤਾਰ ਸੰਧਵਾ ਦੇ ਨਾਲ ਗੱਲਬਾਤ ਕੀਤੀ ਅਤੇ ਮਾਪਿਆਂ ਵੱਲੋਂ ਐਸਡੀਐਮ ਕੋਟਕਪੂਰਾ ਨੂੰ ਇੱਕ ਮੰਗ ਪੱਤਰ ਵੀ ਦਿੱਤਾ। ਇਸ ਮੌਕੇ ਫ਼ਰੀਦਕੋਟ ਤੋਂ ਬੱਚਿਆਂ ਦੇ ਮਾਪੇ ਪ੍ਰਦੀਪ ਕੁਮਾਰ ਅਤੇ ਚੰਦਰ ਕੱਕੜ ਨੇ ਕਿਹਾ ਕਿ ਲੌਕਡਾਊਨ ਦੌਰਾਨ ਲੋਕਾਂ ਦਾ ਕੰਮ ਧੰਦਾ ਬਿਲਕੁੱਲ ਠਪ ਹੈ ਤੇ ਕਈ ਮਾਂ ਬਾਪ ਅਜਿਹੇ ਹਨ ਜੋ ਸਕੂਲ ਦੀ ਫੀਸ ਦੇਣ ਵਿੱਚ ਅਸਮਰਥ ਹਨ ਪਰ ਨਿੱਜੀ ਸਕੂਲ ਪੂਰੀ ਸਕੂਲ ਫੀਸ ਲੈਣ 'ਤੇ ਅੜਿਆ ਹੋਇਆ ਹੈ। ਬੱਚਿਆਂ ਦੇ ਮਾਪਿਆਂ 'ਤੇ ਦਬਾਅ ਪਾਉਣ ਲਈ ਉਨ੍ਹਾਂ ਦੇ ਬੱਚਿਆਂ ਦੇ ਨਾਂਅ ਆਨਲਾਈਨ ਪੜ੍ਹਾਈ ਲਈ ਬਣੇ ਵਾਟਸਐਪ ਗਰੁੱਪ ਵਿਚੋਂ ਬੱਚਿਆਂ ਦੇ ਨਾਂਅ ਹਟਾਏ ਜਾ ਰਹੇ ਹਨ। ਉਨ੍ਹਾਂ ਨੂੰ ਪੇਪਰਾਂ ਵਿੱਚ ਨਾ ਬਿਠਾਏ ਜਾਣ ਦੀ ਧਮਕੀ ਦਿੱਤੀ ਜਾ ਰਹੀ ਹੈ। ਉਨ੍ਹਾਂ ਮੰਗ ਕੀਤੀ ਕਿ ਸਰਕਾਰ ਛੇਤੀ ਤੋਂ ਛੇਤੀ ਇਸ ਪ੍ਰਤੀ ਧਿਆਨ ਦੇਵੇ ਅਤੇ ਅਜਿਹੇ ਸਕੂਲਾਂ ਦੇ ਪ੍ਰਤੀ ਸਖ਼ਤੀ ਕਰੇ। ਅੱਜ ਉਨ੍ਹਾਂ ਦੇ ਵੱਲੋਂ ਫ਼ਰੀਦਕੋਟ ਦੇ ਡੀਓ ਅਤੇ ਕੋਟਕਪੂਰਾ ਐਸਡੀਐਮ ਨੂੰ ਇੱਕ ਮੰਗ ਪੱਤਰ ਵੀ ਸੌਂਪਿਆ ਗਿਆ।ਕੋਟਕਪੂਰਾ ਵਿੱਚ ਬੱਚਿਆਂ ਦੇ ਮਾਪਿਆਂ ਵੱਲੋਂ ਲਗਾਏ ਧਰਨੇ ਵਿੱਚ ਉਨ੍ਹਾਂ ਨੂੰ ਮਿਲਣ ਪੁਹੰਚੇ ਆਮ ਆਦਮੀ ਪਾਰਟੀ ਦੇ ਕੋਟਕਪੂਰਾ ਤੋਂ ਵਿਧਾਇਕ ਕੁਲਤਾਰ ਸੰਧਵਾ ਨੇ ਕਿਹਾ ਕੀ ਜਿਵੇਂ ਗੁਜਰਾਤ ਸਰਕਾਰ ਨੇ ਫੈਸਲਾ ਲਿਆ ਹੈ ਕਿ ਸਕੂਲ ਨਹੀਂ ਲੱਗੇ ਤਾਂ ਫੀਸ ਵੀ ਨਹੀਂ। ਅਜਿਹਾ ਫੈਸਲਾ ਪੰਜਾਬ ਸਰਕਾਰ ਕਿਉਂ ਨਹੀ ਲੈ ਸਕਦੀ ਅਤੇ ਲੌਕਡਾਊਨ ਦੌਰਾਨ ਕਈ ਲੋਕਾਂ ਦੇ ਵਪਾਰ ਠੱਪ ਹੋ ਗਏ ਹਨ ਪਰ ਸਕੂਲ ਵਾਲੇ ਆਪਣੀ ਮਨਮਾਨੀ ਕਰ ਉਨ੍ਹਾਂ 'ਤੇ ਦਬਾਅ ਬਣਾ ਰਹੇ ਹਨ। ਇਸ ਦੇ ਨਾਲ ਹੀ ਬੱਚਿਆਂ ਦੇ ਨਾਂਅ ਗਰੁੱਪਾਂ ਵਿਚੋਂ ਡਿਲੀਟ ਕਰਕੇ ਉਨ੍ਹਾਂ 'ਤੇ ਮਾਨਸਿਕ ਦਬਾਅ ਬਣਾਇਆ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਉਹ ਸਿੱਖਿਆ ਮੰਤਰੀ ਨਾਲ ਇਸ ਮਾਮਲੇ ਵਿੱਚ ਗੱਲ ਕਰਨਗੇ ਤੇ ਜ਼ਰੂਰ ਇਸ ਮਾਮਲੇ ਦਾ ਹੱਲ ਕਰਵਾਇਆ ਜਾਵੇਗਾ। ਜਦੋਂ ਇਸ ਸਬੰਧੀ ਜ਼ਿਲ੍ਹਾ ਸਿੱਖਿਆ ਅਫ਼ਸਰ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਸਿੱਖਿਆ ਮੰਤਰੀ ਦੇ ਵੱਲੋ ਸਖ਼ਤ ਆਦੇਸ਼ ਹੈ ਕਿ ਕੋਈ ਵੀ ਸਕੂਲ ਬੱਚਿਆਂ 'ਤੇ ਫੀਸ ਨੂੰ ਲੈ ਕੇ ਦਬਾਅ ਨਹੀਂ ਪਾ ਸਕਦਾ। ਜੇਕਰ ਕਿਸੇ ਸਕੂਲ ਦੇ ਪ੍ਰਤੀ ਸ਼ਿਕਾਇਤ ਮਿਲਦੀ ਹੈ ਤਾਂ ਤੁਰੰਤ ਇਸਦੀ ਜਾਂਚ ਕੀਤੀ ਜਾਵੇਗੀ। ਉਨ੍ਹਾਂ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਸਿੱਖਿਆ ਵਿਭਾਗ ਵੱਲੋਂ ਇੱਕ ਪੋਰਟਲ ਬਣਾਇਆ ਗਿਆ ਹੈ ਜਿਸ 'ਤੇ ਕੋਈ ਵੀ ਆਪਣੀ ਸ਼ਿਕਾਇਤ ਦਰਜ ਕਰਵਾ ਸਕਦਾ ਹੈ। ਇਸ ਸਬੰਧੀ ਤੁਰੰਤ ਐਕਸ਼ਨ ਲਿਆ ਜਾਵੇਗਾ।

ABOUT THE AUTHOR

...view details