ਫ਼ਰੀਦਕੋਟ: ਯੂਥ ਅਕਾਲੀ ਦਲ ਦੇ ਪ੍ਰਧਾਨ ਪਰਮਬੰਸ ਸਿੰਘ ਬੰਟੀ ਰੋਮਾਣਾ ਦੀ ਮਾਤਾ ਪਰਮਜੀਤ ਕੌਰ ਰੋਮਾਣਾ ਦਾ ਐਤਵਾਰ ਨੂੰ ਦੇਹਾਂਤ ਹੋ ਗਿਆ। ਉਹ ਕਰੀਬ 72 ਵਰ੍ਹਿਆਂ ਦੇ ਸਨ। ਪਰਮਜੀਤ ਕੌਰ ਰੋਮਾਣਾ ਜੋ ਕਰੀਬ 2010 ਤੋਂ ਕੈਂਸਰ ਦੀ ਨਾਮੁਰਾਦ ਬਿਮਾਰੀ ਨਾਲ ਲੜ ਰਹੇ ਸਨ ਅਤੇ ਬਿਲਕੁਲ ਠੀਕ ਵੀ ਹੋ ਗਏ ਸੀ ਪਰ ਕੁਝ ਦਿਨ ਪਹਿਲਾਂ ਉਨ੍ਹਾਂ ਦੀ ਸਿਹਤ ਅਚਾਨਕ ਖ਼ਰਾਬ ਹੋਣ ਕਰਕੇ ਅੱਜ ਦੁਪਹਿਰ ਸਾਢੇ ਤਿੰਨ ਵਜੇ ਦੇ ਕਰੀਬ ਉਹ ਅਕਾਲ ਚਲਾਣਾ ਕਰ ਗਏ। ਜਿਨ੍ਹਾਂ ਦਾ ਪੂਰੀ ਰਸਮਾਂ ਨਾਲ ਸਸਕਾਰ ਕਰ ਦਿੱਤਾ ਗਿਆ।
ਯੂਥ ਅਕਾਲੀ ਦਲ ਦੇ ਕੌਮੀ ਪ੍ਰਧਾਨ ਪਰਮਬੰਸ ਸਿੰਘ ਰੋਮਾਣਾ ਨੂੰ ਸਦਮਾਂ, ਮਾਤਾ ਦਾ ਦਿਹਾਂਤ - ਫ਼ਰੀਦਕੋਟ
ਸ਼੍ਰੋਮਣੀ ਅਕਾਲੀ ਦਲ ਯੂਥ ਦੇ ਕੌਮੀ ਪ੍ਰਧਾਨ ਪਰਮਬੰਸ ਸਿੰਘ ਬੰਟੀ ਰੋਮਾਣਾ ਦੇ ਮਾਤਾ ਦਾ ਐਤਵਾਰ ਨੂੰ ਦੇਹਾਂਤ ਹੋ ਗਿਆ। ਜਿਨ੍ਹਾਂ ਦਾ ਪੂਰੀਆਂ ਰਸਮਾਂ ਨਾਲ ਅੱਜ ਹੀ ਸਸਕਾਰ ਕਰ ਦਿੱਤਾ ਗਿਆ।
ਇਸ ਮੌਕੇ ਸਾਬਕਾ ਸੰਸਦੀ ਸਕੱਤਰ ਮਨਤਾਰ ਸਿੰਘ ਬਰਾੜ ਅਤੇ ਸ੍ਰੀ ਮੁਕਤਸਰ ਸਾਹਿਬ ਦੇ ਵਿਧਾਇਕ ਕੰਵਰਜੀਤ ਸਿੰਘ ਰੋਜ਼ੀ ਨੇ ਕਿਹਾ ਕਿ ਸਾਡੇ ਛੋਟੇ ਭਰਾ ਦੇ ਹੀ ਨਹੀਂ ਉਹ ਸਾਡੇ ਵੀ ਬਹੁਤ ਪੂਜਨੀਕ ਮਾਤਾ ਸਨ, ਉਹ ਹਰ ਇਨਸਾਨ ਨਾਲ ਪਿਆਰ ਕਰਦੇ ਸਨ ਪਰ ਉਨ੍ਹਾਂ ਦੇ ਜਾਣ ਨਾਲ ਪਰਿਵਾਰ ਦੇ ਨਾਲ-ਨਾਲ ਪਾਰਟੀ ਨੂੰ ਵੀ ਘਾਟਾ ਪਿਆ ਹੈ। ਕਿਉਂਕਿ ਬੰਟੀ ਰੋਮਾਣਾ ਉਨ੍ਹਾਂ ਦੇ ਸਿਰ 'ਤੇ ਹੀ ਸਾਰਾ ਘਰ ਬਾਰ ਛੱਡ ਕੇ ਪਾਰਟੀ ਲਈ ਦਿਨ ਰਾਤ ਸੇਵਾ ਨਿਭਾ ਰਿਹਾ ਸੀ।
ਉਨ੍ਹਾਂ ਰਿਸ਼ਤੇਦਾਰਾਂ ਅਤੇ ਲੋਕਾਂ ਨੂੰ ਅਪੀਲ ਕੀਤੀ ਕਿ ਕੋਰੋਨਾ ਵਾਇਰਸ ਦੀ ਮਹਾਂਮਾਰੀ ਨੂੰ ਧਿਆਨ ਵਿੱਚ ਰੱਖਦੇ ਹੋਏ ਘੱਟ ਗਿਣਤੀ ਵਿੱਚ ਘਰ ਆ ਕੇ ਜਾਂ ਫੋਨ 'ਤੇ ਹੀ ਦੁਖ ਸਾਂਝਾ ਕੀਤਾ ਜਾਵੇ।