ਪੰਜਾਬ

punjab

ETV Bharat / state

ਸਵਾਲਾਂ ਦੇ ਘੇਰੇ ਵਿੱਚ ਪਨਗ੍ਰੇਨ ਵੱਲੋਂ ਗੋਦਾਮਾਂ ਦੀ ਕੀਤੀ ਜਾ ਰਹੀ ਜਾਂਚ - ਆਮ ਆਦਮੀ ਪਾਰਟੀ ਦੀ ਸਰਕਾਰ

ਜੈਤੋ ਤੋਂ ਇੰਟਰਨੈਸ਼ਨਲ ਹਿਊਮਨ ਰਾਇਟਸ ਐਸੋਸੀਏਸ਼ਨ ਪੰਜਾਬ ਦੇ ਚੇਅਰਮੈਨ ਸ੍ਰੀ ਗਿਆਨ ਚੰਦ ਗੋਇਲ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਨਗ੍ਰੇਨ ਫ਼ੂਡ ਸਪਲਾਈ ਵਿਭਾਗ ਜੈਤੋ ਦੇ AFSO ਅਤੇ ਇੰਸਪੈਕਟਰਾਂ ਵੱਲੋਂ ਗੋਦਾਮ ਮਾਲਕਾਂ ਨੂੰ ਲਾਭ ਪਹੁੰਚਾਉਂਣ ਲਈ ਗੋਦਾਮਾਂ ਵਿਚ ਨਾ ਮਾਤਰ ਮਾਲ ਰੱਖ ਕੇ ਸਰਕਾਰ ਨੂੰ ਲੱਖਾਂ ਰੁਪਏ ਦਾ ਚੂਨਾ ਲਾਉਣ ਦਾ ਖਦਸਾ ਜਤਾਇਆ ਹੈ।

ਪਨਗ੍ਰੇਨ ਵੱਲੋਂ ਗੋਦਾਮਾਂ ਦੀ ਕੀਤੀ ਜਾ ਰਹੀ ਇਨਕੁਆਰੀ ਸ਼ੰਕਾ ਦੇ ਘੇਰੇ ਵਿੱਚ
ਪਨਗ੍ਰੇਨ ਵੱਲੋਂ ਗੋਦਾਮਾਂ ਦੀ ਕੀਤੀ ਜਾ ਰਹੀ ਇਨਕੁਆਰੀ ਸ਼ੰਕਾ ਦੇ ਘੇਰੇ ਵਿੱਚ

By

Published : Sep 4, 2022, 6:43 AM IST

ਜੈਤੋ : ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਨਾਲ ਲੋਕਾਂ ਨੂੰ ਇਸ ਤਰ੍ਹਾਂ ਲੱਗ ਰਿਹਾ ਸੀ ਕਿ ਹੁਣ ਬਦਲਾਵ ਆ ਜਾਵੇਗਾ,ਪਰ ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦਿਨ ਰਾਤ ਇੱਕ ਕਰ ਰਹੀ ਹੈ, ਪਰ ਕੁਝ ਸਰਕਾਰੀ ਅਫ਼ਸਰਾਂ ਨੂੰ ਕੰਮ ਲੇਟ ਕਰਨ ਦਾ ਪਹਿਲਾਂ ਵਾਲੇ ਸੁਭਾਅ ਪਏ ਕਦੋਂ ਜਾਂਦੇ ਹਨ।

ਇਸ ਤਰ੍ਹਾਂ ਦਾ ਮਾਮਲਾ ਜੈਤੋ ਤੋਂ ਸਾਹਮਣੇ ਆਇਆ ਹੈ। ਜੈਤੋ ਤੋਂ ਇੰਟਰਨੈਸ਼ਨਲ ਹਿਊਮਨ ਰਾਇਟਸ ਐਸੋਸੀਏਸ਼ਨ ਪੰਜਾਬ ਦੇ ਚੇਅਰਮੈਨ ਸ੍ਰੀ ਗਿਆਨ ਚੰਦ ਗੋਇਲ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਨਗ੍ਰੇਨ ਫ਼ੂਡ ਸਪਲਾਈ ਵਿਭਾਗ ਜੈਤੋ ਦੇ AFSO ਅਤੇ ਇੰਸਪੈਕਟਰਾਂ ਵੱਲੋਂ ਗੋਦਾਮ ਮਾਲਕਾਂ ਨੂੰ ਲਾਭ ਪਹੁੰਚਾਉਂਣ ਲਈ ਗੋਦਾਮਾਂ ਵਿਚ ਨਾ ਮਾਤਰ ਮਾਲ ਰੱਖ ਕੇ ਸਰਕਾਰ ਨੂੰ ਲੱਖਾਂ ਰੁਪਏ ਦਾ ਚੂਨਾ ਲਾਉਣ ਦਾ ਖ਼ਦਸ਼ਾ ਪ੍ਰਗਟਾਇਆ ਜਾ ਰਿਹਾ ਸੀ।

ਸਵਾਲਾਂ ਦੇ ਘੇਰੇ ਵਿੱਚ ਪਨਗ੍ਰੇਨ ਵੱਲੋਂ ਗੋਦਾਮਾਂ ਦੀ ਕੀਤੀ ਜਾ ਰਹੀ ਜਾਂਚ

ਜਿਸ ਦੀ ਸ਼ਿਕਾਇਤ ਪੰਜਾਬ ਸਰਕਾਰ ਅਤੇ ਉੱਚ ਅਧਿਕਾਰੀਆਂ ਨੂੰ ਕੀਤੀ ਗਈ, ਜਿਸ ਦੀ ਪੂਰੀ ਜਾਂਚ ਕਰਨ ਲਈ ਜ਼ਿੰਮੇਵਾਰੀ ਜ਼ਿਲ੍ਹਾ ਫੂਡ ਸਪਲਾਈ ਕੰਟਰੋਲਰ ਨੂੰ ਸੋਂਪੀ ਗਈ। ਜ਼ਿਲ੍ਹਾ ਫੂਡ ਸਪਲਾਈ ਕੰਟਰੋਲਰ ਵੱਲੋਂ ਸਹਾਇਕ ਖੁਰਾਕ ਸਪਲਾਈ ਅਫ਼ਸਰ ਕੋਟਕਪੂਰਾ ਨੂੰ ਪੱਤਰ ਨੰਬਰ 2870 ਮਿਤੀ 15/07/2022 ਵਿੱਚ ਸ਼ਿਕਾਇਤ ਸਬੰਧੀ ਪੜਤਾਲ ਕਰਕੇ 18/07/2022 ਤੱਕ ਮੁਕੰਮਲ ਰਿਪੋਰਟ ਪੇਸ਼ ਕਰਨ ਲਈ ਲਿਖਿਆ ਗਿਆ।

ਉਨ੍ਹਾਂ ਕਿਹਾ ਕਿ ਕਰੀਬ ਡੇਢ ਮਹੀਨਾ ਬੀਤਣ 'ਤੇ ਪਰਨਾਲਾ ਉਥੇ ਦਾ ਉਥੇ ਹੀ ਨਜ਼ਰ ਆ ਰਿਹਾ ਹੈ। ਜਦੋਂ ਇਸ ਬਾਰੇ ਸਹਾਇਕ ਖੁਰਾਕ ਸਪਲਾਈ ਅਫ਼ਸਰ ਕੋਟਕਪੂਰਾ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਮੇਰੇ ਵੱਲੋਂ ਜਾਂਚ ਕਰਨ ਲਈ ਇੰਸਪੈਕਟਰ ਚਿਰਾਗ ਦੀ ਡਿਊਟੀ ਲਗਾ ਦਿੱਤੀ ਗਈ ਹੈ। ਇਸ ਮੌਕੇ ਗੋਇਲ ਨੇ ਇਤਰਾਜ਼ ਜਤਾਉਂਦੇ ਹੋਏ ਕਿਹਾ ਕਿ ਸਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਇਕ ਇੰਸਪੈਕਟਰ ਏ.ਐੱਫ.ਐੱਸ.ਓ ਦੀ ਜਾਂਚ ਕਿਸ ਤਰ੍ਹਾਂ ਕਰ ਸਕਦਾ ਹੈ।

ਸਹਾਇਕ ਖੁਰਾਕ ਸਪਲਾਈ ਅਫ਼ਸਰ ਕੋਟਕਪੂਰਾ ਵੱਲੋਂ ਜਾਂਚ ਵਿਚ ਇੰਨੀ ਦੇਰੀ ਕਰਨੀ ਕਿਤੇ ਨਾ ਕਿਤੇ ਮਿਲੀ ਭੁਗਤ ਹੋਣ ਦੀ ਸ਼ੰਕਾ ਜ਼ਾਹਿਰ ਕਰਦੀ ਹੋਈ ਨਜ਼ਰ ਆ ਰਹੀ ਹੈ। ਸੂਤਰਾਂ ਅਨੁਸਾਰ ਗੱਲ ਸਾਹਮਣੇ ਆਈ ਹੈ ਕਿ ਮੌਜੂਦਾ ਸਹਾਇਕ ਖੁਰਾਕ ਸਪਲਾਈ ਅਫ਼ਸਰ ਕੋਟਕਪੂਰਾ ਪਿਛਲੇ ਕਾਫੀ ਲੰਮੇ ਸਮੇਂ ਤੋਂ ਆਪਣੇ ਅਸਰ ਰਸੂਖ ਨਾਲ ਇੱਕੋ ਹੀ ਸੀਟ 'ਤੇ ਟਿਕੇ ਹੋਏ ਹਨ। ਇਹਨਾਂ ਨੂੰ ਕੋਈ ਹਿਲਾ ਨਹੀਂ ਸਕਿਆ।

ਜਦੋਂ ਇਸ ਬਾਰੇ ਜ਼ਿਲ੍ਹਾ ਫ਼ਰੀਦਕੋਟ ਦੇ ਕੰਟਰੋਲਰ ਸੁਖਵਿੰਦਰ ਸਿੰਘ ਗਿੱਲ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਜਲਦੀ ਹੀ ਜਾਂਚ ਕਰਨ ਦਾ ਭਰੋਸਾ ਦਿੱਤਾ। ਹੁਣ ਦੇਖਣਾ ਇਹ ਹੋਵੇਗਾ ਕਿ ਇਸ ਜਾਂਚ ਵਿਚ ਕੀ ਤੱਥ ਸਾਹਮਣੇ ਆਉਂਦੇ ਹਨ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ।

ਇਹ ਵੀ ਪੜ੍ਹੋ:ਸੁਪਰ ਸਟਾਰ ਸਿੰਗਰ 2 ਵਿੱਚ ਜੇਤੂ ਮਨੀ ਦਾ ਘਰ ਪਹੁੰਚਣ ਦੇ ਭਰਵਾ ਸਵਾਗਤ

ABOUT THE AUTHOR

...view details