ਸਥਾਨਕ ਲੋਕਾਂ ਨੇ ਇਸ ਮੌਕੇ ਸ਼ਹੀਦ ਹੋਏ ਜਾਵਾਨਾਂ ਨੂੰ ਸ਼ਰਧਾਂਜਲੀ ਦਿੱਤੀ। ਉਨ੍ਹਾਂ ਦੱਸਿਆ ਕਿ ਬੀਤੇ ਦਿਨੀਂ ਪਾਕਿਸਤਾਨੀ ਅੱਤਵਾਦੀਆਂ ਵਲੋਂ ਪੁਲਵਾਮਾਂ 'ਚ ਜੋ ਸੀਆਰਪੀਐੱਫ਼ ਦੇ ਜਵਾਨਾਂ 'ਤੇ ਹਮਲਾ ਕੀਤਾ ਗਿਆ ਹੈ ਉਹ ਨਿੰਦਣਯੋਗ ਹੈ।
ਫ਼ਰੀਦਕੋਟ 'ਚ ਨੌਜਵਾਨਾਂ ਨੇ ਸਾੜਿਆ ਪਾਕਿਸਤਾਨ ਦਾ ਝੰਡਾ - ਫ਼ਰੀਦਕੋਟ
ਫ਼ਰੀਦਕੋਟ: ਸੀਆਰਪੀਐਫ 'ਤੇ ਪੁਲਵਾਮਾ 'ਚ ਹੋਏ ਆਤਮਘਾਤੀ ਹਮਲੇ ਦੇ ਵਿਰੋਧ 'ਚ ਜੈਤੋਂ ਦੇ ਨੌਜਵਾਨਾਂ ਨੇ ਪਾਕਿਸਤਾਨ ਵਿਰੁੱਧ ਪ੍ਰਦਰਸ਼ਨ ਕੀਤਾ ਅਤੇ ਇਸ ਦੌਰਾਨ ਉਨ੍ਹਾਂ ਦਾ ਕੌਮੀ ਝੰਡਾ ਵੀ ਸਾੜਿਆ। ਸਥਾਨਕ ਲੋਕਾਂ ਨੇ ਇਸ ਮੌਕੇ ਪਾਕਿਸਤਾਨ ਮੁਰਦਾਬਾਦ ਦੇ ਨਾਅਰੇ ਵੀ ਲਗਾਏ।
ਨੌਜਵਾਨਾਂ ਨੇ ਸਾੜਿਆ ਪਾਕਿਸਤਾਨ ਦਾ ਝੰਡਾ
ਨੌਜਵਾਨਾਂ ਨੇ ਸਾੜਿਆ ਪਾਕਿਸਤਾਨ ਦਾ ਝੰਡਾ
ਉਨ੍ਹਾਂ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਜਿਨ੍ਹਾਂ ਨੇ ਵੀ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਹੈ ਉਨ੍ਹਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਸ਼ਹੀਦਾਂ ਦੀ ਸ਼ਹਾਦਤ ਨਾਲ ਉਨ੍ਹਾਂ ਦੇ ਪਰਿਵਾਰਾਂ ਅਤੇ ਦੇਸ਼ ਨੂੰ ਬਹੁਤ ਘਾਟਾ ਪਿਆ ਹੈ। ਇਸੇ ਲਈ ਇਸ ਹਮਲੇ 'ਚ ਜੋ ਵੀ ਜਿੰਮੇਵਾਰ ਹਨ ਉਨ੍ਹਾਂ ਵਿਰੁੱਧ ਸਖ਼ਤ ਕਦਮ ਚੁੱਕੇ ਜਾਣੇ ਚਾਹੀਦੇ ਹਨ।