ਫਰੀਦਕੋਟ:ਪੰਜਾਬ, ਹਰਿਆਣਾ ਅਤੇ ਦਿੱਲੀ ਸੁਰੱਖਿਆ ਏਜੇਂਸੀਆਂ (Punjab, Haryana and Delhi Security Agencies) ਨੇ ਸਾਂਝੀ ਕਾਰਵਾਈ ਦੇ ਦੌਰਾਨ ਹਰਿਆਣਾ ਦੇ ਕਰਨਾਲ (Karnal of Haryana) ਤੋਂ ਬੱਬਰ ਖਾਲਸਾ (Babbar Khalsa) ਦੇ ਚਾਰ ਸ਼ੱਕੀਆਂ ਨੂੰ ਗ੍ਰਿਫ਼ਤਾਰ ਕੀਤਾ ਸੀ, ਜਿਨ੍ਹਾਂ ਵਿੱਚ ਤਿੰਨ ਦਾ ਸੰਬੰਧ ਫ਼ਿਰੋਜ਼ਪੁਰ ਜ਼ਿਲ੍ਹੇ ਨਾਲ ਹੈ। ਇਨ੍ਹਾਂ ਵਿੱਚ 2 ਸ਼ੱਕੀ ਗੁਰਪ੍ਰੀਤ ਸਿੰਘ ਅਤੇ ਅਮਨਦੀਪ ਸਿੰਘ ਫ਼ਿਰੋਜ਼ਪੁਰ ਜ਼ਿਲ੍ਹੇ ਦੇ ਜੀਰਾ ਤਹਿਸੀਲ ਦੇ ਪਿੰਡ ਬਿੰਜੋਕੇ ਦੇ ਰਹਿਣ ਵਾਲੇ ਹਨ।
ਇੰਨਾ ਦੋਵਾਂ ਕਥਿਤ ਸ਼ੱਕੀਆਂ ਦੇ ਮਾਮਾ ਬੂਟਾ ਸਿੰਘ ਜੋ ਫ਼ਰੀਦਕੋਟ ਵਿਖੇ ਸਿਹਤ ਵਿਭਾਗ (Health Department at Faridkot) ਵਿੱਚ ਬਤੋਰ ਚੌਂਕੀਦਾਰ/ਡਰਾਇਵਰ ਤੈਨਾਤ ਹੈ, ਬੂਟਾ ਸਿੰਘ ਦਾ 12ਵੀਂ ਜਮਾਤ ਵਿੱਚ ਪੜ੍ਹਨ ਵਾਲੇ ਪੁੱਤਰ ਜਸ਼ਨਪ੍ਰੀਤ ਸਿੰਘ ਨੂੰ ਫਰੀਦਕੋਟ ਦੇ ਸੀ.ਆਈ.ਏ. ਸਟਾਫ਼ (Faridkot CIA Staff) ਵੱਲੋਂ ਚੁੱਕ ਲਿਆ ਗਿਆ ਹੈ। ਜਿਸ ਤੋਂ ਬਾਅਦ ਪਰਿਵਾਰ ਕਾਫ਼ੀ ਪ੍ਰੇਸ਼ਾਨ ਹੈ।
ਮੀਡੀਆ ਨਾਲ ਗੱਲਬਾਤ ਦੌਰਾਨ ਜਸ਼ਨਪ੍ਰੀਤ ਦੀ ਮਾਤਾ ਨੇ ਦੱਸਿਆ ਕਿ ਜਦੋਂ ਉਨ੍ਹਾਂ ਦਾ ਪੁੱਤਰ ਆਪਣੇ ਘਰ ਅੰਦਰ ਪਿਆ ਸੀ ਤਾਂ ਅਚਾਨਕ ਆਏ ਸੀਆਈਏ ਸਟਾਫ਼ ਦੇ ਕੁਝ ਮੁਲਾਜ਼ਮਾਂ ਨੇ ਉਨ੍ਹਾਂ ਦੇ ਪੁੱਤਰ ਨੂੰ ਗ੍ਰਿਫ਼ਤਾਰ ਕਰਕੇ ਲੈ ਗਏ ਅਤੇ ਜਦੋਂ ਉਨ੍ਹਾਂ ਨੇ ਇਸ ਦਾ ਕਾਰਨ ਪੁੱਛਿਆ ਤਾਂ ਸੀਆਈਏ ਸਟਾਫ਼ ਵੱਲੋਂ ਕੋਈ ਕਾਰਨ ਜਸ਼ਨਪ੍ਰੀਤ ਸਿੰਘ ਦੀ ਮਾਤਾ ਨੂੰ ਨਹੀਂ ਦੱਸਿਆ ਗਿਆ।