ਫਰੀਦਕੋਟ: ਬੀਤੇ ਦਿਨੀਂ ਗਣਤੰਤਰ ਦਿਵਸ ਅਤੇ ਬਸੰਤ ਪੰਚਮੀ ਦੇ ਮੌਕੇ ਨੂੰ ਮੁੱਖ ਰੱਖਦੇ ਹੋਏ ਪੁਲਿਸ ਵੱਲੋਂ ਵੱਖ-ਵੱਖ ਥਾਵਾਂ 'ਤੇ ਚੈਕਿੰਗ ਅਭਿਆਨ ਚਲਾਇਆ ਗਿਆ। ਜਿਸ ਦੌਰਾਨ ਪੁਲਿਸ ਨੇ ਉਹਨਾਂ ਨੌਜਵਾਨਾਂ 'ਤੇ ਐਕਸ਼ਨ ਲਿਆ, ਜੋ ਪਤੰਗਬਾਜ਼ੀ ਦੌਰਾਨ ਉੱਚੀ ਆਵਾਜ਼ ਵਿਚ DJ ਚਲਾ ਹੁੜਦੰਗ ਕਰ ਰਹੇ ਸਨ ਤੇ ਲੋਕਾਂ ਨੂੰ ਤੰਗ ਕਰ ਰਹੇ ਸਨ। ਪੁਲਿਸ ਨੇ ਫਰੀਦਕੋਟ ਦੇ ਉਹਨਾਂ ਦੇ ਘਰਾਂ ਵਿਚ ਛਾਪੇ ਮਾਰੇ ਅਤੇ ਨਾਲ ਹੀ ਡੀਜੇ ਸਿਸਟਮ ਕਬਜ਼ੇ 'ਚ ਲੈ ਲਏ। ਇੰਨਾਂ ਹੀ ਨਹੀਂ ਪੁਲਿਸ ਵੱਲੋਂ ਚਾਈਨਾ ਡੋਰ ਦੀ ਵਰਤੋਂ ਕਰਨ ਵਾਲਿਆਂ ਖਿਲਾਫ ਵੀ ਲਾਗਾਤਰ ਕਾਰਵਾਈ ਕਰਦੇ ਹੋਏ ਐਕਸ਼ਨ ਲਿਆ। ਇਸ ਮੌਕੇ ਪੁਲਿਸ ਪਾਰਟੀ ਵੱਲੋਂ ਬਸੰਤ ਪੰਚਮੀ 'ਤੇ ਉੱਚੀ ਆਵਾਜ਼ ਵਾਲੇ DJ ਚਲਾਉਣ ਵਾਲਿਆਂ ਨੂੰ ਭਾਜੜਾਂ ਪਈਆਂ ਹੋਈਆਂ ਹਨ ਅਤੇ ਕਈ ਜਗ੍ਹਾ DJ ਸਿਸਟਮ ਕਬਜ਼ੇ 'ਚ ਵੀ ਲਏ ਗਏ ਹਨ।
ਸਿਸਟਮ ਬੰਦ ਕਰ ਕੇ ਕਬਜ਼ੇ 'ਚ ਲੈ ਲਿਆ: ਮਾਮਲੇ 'ਤੇ ਵਧੇਰੇ ਜਾਣਕਰੀ ਦਿੰਦੇ ਹੋਏ ਸੀਆਈਏ ਇੰਚਾਰਜ ਇੰਸਪੈਕਟਰ ਰਜੇਸ਼ ਕੁਮਾਰ ਨੇ ਦੱਸਿਆ ਕਿ ਜ਼ਿਲ੍ਹਾ ਪੁਲਿਸ ਮੁਖੀ ਦੀਆਂ ਹਿਦਾਇਤਾਂ 'ਤੇ ਲਾਗਾਤਰ ਸ਼ਹਿਰ ਅੰਦਰ ਚੈਕਿੰਗ ਅਭਿਆਨ ਚਲਾਇਆ ਜਾ ਰਿਹਾ ਹੈ। ਕਿ ਕੋਈ ਵੀ ਵਿਅਕਤੀ ਚਾਈਨਾ ਡੋਰ ਦਾ ਇਸਤੇਮਾਲ ਨਾ ਕਰੇ। ਨਾਲ ਹੀ ਉਨ੍ਹਾਂ ਦੱਸਿਆ ਕਿ ਬਸੰਤ ਪੱਚਮੀ ਮੌਕੇ ਚਾਈਨਾ ਡੋਰ ਵਰਤਣ ਵਾਲਿਆਂ ਅਤੇ ਉੱਚੀ ਆਵਾਜ਼ 'ਚ ਡੀਜੇ ਚਲਾਉਣ ਵਾਲਿਆਂ 'ਤੇ ਕਰੜੀ ਨਜ਼ਰ ਰੱਖੀ ਗਈ । ਜੋ ਕੋਈ ਇਸ ਨਜ਼ਰ ਹੇਠ ਗੁਸਤਾਖੀ ਕਰਦਾ ਪਾਇਆ ਗਿਆ ਉਹਨਾਂ ਦੀ ਸ਼ਿਕਾਇਤ ਵੀ ਮਿਲੀ ਹੈ ਤਾਂ ਉਹਨਾਂ ਨੂੰ ਸਖਤੀ ਨਾਲ ਸਮਝਾਇਆ ਗਿਆ ਹੈ। ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਜਿੰਨਾ ਲੋਕਾਂ ਨੇ ਖੁਸ਼ ਹੋਣਾ ਹੈ ਉਹ ਖੁਸ਼ ਹੋਣ। ਪਰ ਅਜਿਹਾ ਕੁਝ ਨਾ ਕਰਨ ਜਿਸ ਨਾਲ ਆਸਪਾਸ ਦੇ ਲੋਕ ਤੰਗ ਪ੍ਰੇਸ਼ਾਨ ਹੋਣ।