ਫਰੀਦਕੋਟ: ਟੋਕੀਓ ਉਲੰਪਿਕ 'ਚ ਭਾਰਤੀ ਹਾਕੀ ਟੀਮ ਆਪਣਾ ਸ਼ਾਨਦਾਰ ਪ੍ਰਦਰਸ਼ਨ ਕਰ ਰਹੀ ਹੈ। ਇਸ ਦੇ ਚੱਲਦਿਆਂ ਅੱਜ ਭਾਰਤ ਦਾ ਕੁਆਰਟਰ ਫਾਈਨਲ ਮੈਚ ਗ੍ਰੇਟ ਬ੍ਰਿਟਿਸ਼ ਨਾਲ ਸੀ। ਇਸ ਦੇ ਚੱਲਦਿਆਂ ਭਾਰਤੀ ਹਾਕੀ ਖਿਡਾਰੀ ਰੁਪਿੰਦਰ ਸਿੰਘ ਦੇ ਪਰਿਵਾਰ ਵਲੋਂ ਇਕੱਠੇ ਬੈਠ ਕੇ ਮੈਚ ਦੇਖਿਆ। ਇਸ ਮੌਕੇ ਉਨ੍ਹਾਂ ਭਾਰਤੀ ਹਾਕੀ ਟੀਮ ਦੀ ਜਿੱਤ ਲਈ ਅਰਦਾਸ ਵੀ ਕੀਤੀ।
ਕੁਆਰਟਰ ਫਾਈਨਲ ਮੈਚ 'ਚ ਭਾਰਤੀ ਹਾਕੀ ਟੀਮ ਨੇ ਗ੍ਰੇਟ ਬ੍ਰਿਟਿਸ਼ ਟੀਮ ਖਿਲਾਫ਼ ਖੇਡਦਿਆਂ ਪਹਿਲੇ ਦੋ ਕੁਆਰਟਰਾਂ 'ਚ ਇੱਕ-ਇੱਕ ਗੋਲ ਦਾਗ ਕੇ ਬੜ੍ਹਤ ਬਣਾ ਲਈ ਹੈ। ਇਸ ਨੂੰ ਲੈਕੇ ਰੁਪਿੰਦਰ ਦੇ ਪਰਿਵਾਰ ਦਾ ਕਹਿਣਾ ਕਿ ਹਾਕੀ ਟੀਮ ਸ਼ਾਨਦਾਰ ਪ੍ਰਦਰਸ਼ਨ ਕਰ ਰਹੀ ਹੈ।