ਫਰੀਦਕੋਟ: ਜੈਤੋ ਦੀ ਬੇ-ਸਹਾਰਾ ਗਊਸ਼ਾਲਾ (Jaito's helpless gaushala) ਵਿੱਚ ਜਦੋਂ ਦਾਨੀ ਸੱਜਣਾਂ ਵੱਲੋਂ ਕੀਤੇ ਗਏ ਦਾਨ ਵਾਲਾ ਗੋਲਕ ਖੋਲਿਆ ਗਿਆ ਤਾਂ ਉਸ ਵਿੱਚੋਂ ਅਜਿਹੇ ਨੋਟ ਨਿੱਕਲੇ ਹਨ, ਜਿਨ੍ਹਾਂ ਨੂੰ ਦੇਖ ਕੇ ਤੁਸੀਂ ਵੀ ਹੈਰਾਨ ਰਹਿ ਜਾਵੋਗੇ। ਦਰਅਸਲ ਗਊਸ਼ਾਲਾ ਦੀ ਦਾਨ ਪੇਟੀ ਵਿੱਚੋਂ 500 ਰੁਪਏ ਦੇ ਪੁਰਾਣੇ ਨੋਟ (Old notes of Rs.500) ਨਿਕਲੇ ਹਨ। ਜੋ ਭਾਰਤ ਸਰਕਾਰ (Government of India) ਵੱਲੋਂ ਕਈ ਸਾਲ ਪਹਿਲਾਂ ਬੰਦ ਕਰ ਦਿੱਤੇ ਗਏ ਸਨ ਅਤੇ ਇਸ ਦੇ ਨਾਲ ਹੀ ਕੁਝ ਪਟੇ-ਪੁਰਾਣੇ ਨੋਟ ਨਿਕਲੇ ਹਨ।
ਇਹ ਵੀ ਪੜ੍ਹੋ:ਪੰਚਾਇਤ ਮੰਤਰੀ ਦੀ ਵੱਡੀ ਰੇਡ, 29 ਏਕੜ ਸਰਕਾਰੀ ਜ਼ਮੀਨ ਤੋਂ ਛੁਡਵਾਇਆ ਕਬਜ਼ਾ
ਇਸ ਮੌਕੇ ਮੀਡੀਆ ਨਾਲ ਗੱਲਬਾਤ ਦੌਰਾਨ ਗਊਸ਼ਾਲਾ ਦੇ ਪ੍ਰਬੰਧਕਾਂ (Managers of Gaushala) ਨੇ ਦਾਨੀ ਸੱਜਣਾਂ ਨੂੰ ਬੇਨਤੀ ਕਰਦਿਆ ਕਿਹਾ ਕਿ ਦਾਨੀ ਸੱਜਣ ਅਜਿਹੇ ਨੋਟਾਂ ਦਾ ਦਾਨ ਨਾ ਕਰਨ ਜੋ ਮਾਰਕੀਟ ਵਿੱਚ ਚੱਲ ਨਹੀਂ ਸਕਦੇ। ਉਨ੍ਹਾਂ ਕਿਹਾ ਕਿ ਦਾਨੀ ਸੱਜਣਾਂ ਦੇ ਸਿਰ ‘ਤੇ ਹੀ ਗਊਸ਼ਾਲਾ ਚੱਲਦੀ ਹੈ ਅਤੇ ਜੇਕਰ ਦਾਨੀ ਸੱਜਣ ਹੀ ਅਜਿਹਾ ਕਰਨ ਲੱਗ ਗਏ ਤਾਂ ਗਊਸ਼ਾਲਾ ਲਈ ਮੁਸ਼ਕਿਲ ਹੋ ਜਾਵੇਗਾ।
ਜੈਤੋ ਗਊ ਸ਼ਾਲਾ ਦੇ ਗੋਲਕ 'ਚੋਂ ਨਿਕਲੇ 500 ਦੇ ਪੁਰਾਣੇ ਨੋਟ ਉਨ੍ਹਾਂ ਕਿਹਾ ਕਿ ਜੇਕਰ ਇਹ ਨੋਟ ਸਹੀ ਹੁੰਦੇ ਤਾਂ ਇਨ੍ਹਾਂ ਪੈਸਿਆ ਦੇ ਬਦਲ ਅਸੀਂ ਗਊਆਂ ਲਈ ਚਾਰਾ ਅਤੇ ਹੋਰ ਸਹੂਲਤਾਂ ਕਰ ਸਕਦੇ ਸਾਂ, ਪਰ ਹੁਣ ਇਨ੍ਹਾਂ ਨੋਟਾਂ ਨਾਲ ਅਜਿਹਾ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਕਈ ਦਾਨੀ ਸੱਜਣ ਅਜਿਹੇ ਹੁੰਦੇ ਹਨ, ਜੋ ਦਾਨ ਕਰਕੇ ਆਪਣਾ ਨਾਮ ਅੱਗੇ ਨਹੀਂ ਕਰਨਾ ਚਾਹੁੰਦੇ ਅਤੇ ਉਹ ਗਊਸ਼ਾਲਾ ਦੇ ਅੰਦਰ ਲੱਗੀ ਦਾਨ ਪੇਟੀ ਵਿੱਚ ਆਪਣੇ ਵੱਲੋਂ ਦਾਨ ਦੇ ਕੇ ਜਾਂਦੇ ਹਨ।
ਇਹ ਵੀ ਪੜ੍ਹੋ:ਹੁਣ ਤੁਸੀਂ ਪੰਜਾਬ ਰੋਡਵੇਜ਼ ਦੀ ਬੱਸ ਰਾਹੀਂ ਜਾ ਸਕੋਗੇ ਦਿੱਲੀ ਏਅਰਪੋਰਟ, ਹੁਣ ਤੱਕ ਜਾ ਰਹੀ ਸੀ ਸਿਰਫ਼ ਪ੍ਰਾਈਵੇਟ ਬੱਸ