ਫਰੀਦਕੋਟ:ਤਿਉਹਾਰਾਂ ਦਾ ਸੀਜ਼ਨ ਚੱਲ ਰਿਹਾ ਹੈ। ਬਜ਼ਾਰਾਂ ਵਿੱਚ ਮਿਠਾਈਆਂ ਦੀ ਭਰਮਾਰ ਹੈ। ਮਠਿਆਈਆਂ,ਘਿਉ,ਦੁੱਧ, ਪਨੀਰ,ਖੌਆ ਆਦਿ ਦੀ ਬਿਕਰੀ ਜ਼ੋਰਾਂ ਤੇ ਹੋਣ ਲੱਗ ਜਾਂਦੀ ਹੈ, ਪਰ ਕੁਝ ਲਾਲਚੀ ਲੋਕ ਆਪਣੇ ਲਾਲਚ ਲਈ ਦੂਜਿਆਂ ਦੀ ਸਿਹਤ ਨਾਲ ਖਿਲਵਾੜ ਕਰਨ ਤੋਂ ਵੀ ਗੁਰੇਜ਼ ਨਹੀਂ ਕਰਦੇ ਅਤੇ ਮਿਠਾਈਆਂ ਆਦਿ ਵਿੱਚ ਮਿਲਾਵਟ ਕਰਨ ਲੱਗ ਜਾਂਦੇ ਹਨ।
ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਸਿਹਤ ਵਿਭਾਗ ਫ਼ਰੀਦਕੋਟ ਦੀ ਟੀਮ ਵੱਲੋਂ ਮਿਲੀ ਭੁਗਤ ਹੋਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ ਕਿ ਮਿਲੀ ਭੁਗਤ ਕਰ ਕੇ ਸਿਰਫ਼ ਖ਼ਾਨਾਪੂਰਤੀ ਕਰਨ ਲਈ ਚੈਕਿੰਗ ਕੀਤੀ ਜਾਂਦੀ ਹੈ ਇਸ ਤੋਂ ਇਲਾਵਾ ਹੋਰ ਕੁਝ ਨਹੀਂ।