ਪੰਜਾਬ

punjab

ETV Bharat / state

14 ਅਕਤੂਬਰ ਨੂੰ ਸਿੱਖ ਸੰਗਤ ਵੱਲੋਂ ਮਨਾਇਆ ਜਾਵੇਗਾ ਲਾਹਣਤ ਦਿਹਾੜਾ - October 14 will be a sad day for Sikhs to celebrate

ਸ੍ਰੀ ਗੁਰੁ ਗ੍ਰੰਥ ਸਾਹਿਬ ਦੀ ਬੇਅਦਬੀ ਦੇ 4 ਸਾਲ ਬੀਤ ਜਾਣ ਬਾਅਦ ਵੀ ਇਨਸਾਫ਼ ਨਾਂ ਮਿਲਣ ਦੇ ਵਿਰੋਧ ਵਿਚ ਕੀਤਾ ਜਾਵੇਗਾ ਵਿਰੋਧ ਪ੍ਰਦਰਸ਼ਨ

ਫੋਟੋ

By

Published : Oct 8, 2019, 8:00 PM IST

ਫਰੀਦਕੋਟ: 2015 ਵਿਚ ਫਰੀਦਕੋਟ ਦੇ ਬਰਗਾੜੀ ਵਿਚ ਹੋਈ ਸ੍ਰੀ ਗੁਰੁ ਗ੍ਰੰਥ ਸਾਹਿਬ ਦੀ ਬੇਅਦਬੀ ਖਿਲਾਫ ਰੋਸ਼ ਪ੍ਰਦਰਸ਼ਨ ਕਰ ਰਹੀਆਂ ਸੰਗਤਾਂ ਉਪਰ ਲਾਠੀ ਚਾਰਜ ਕਰਨ ਅਤੇ ਗੋਲੀ ਚਲਾਉਣ ਦੇ ਮਾਮਲੇ ਵਿਚ ਕਰੀਬ 4 ਸਾਲ ਬੀਤ ਜਾਣ ਬਾਅਦ ਵੀ ਇਨਸਾਫ ਨਹੀ ਮਿਲਿਆ। ਜਿਸ ਕਰਕੇ ਸਿੱਖ ਜਥੇਬੰਦੀਆਂ ਵਿਚ ਰੋਸ਼ ਪਾਇਆ ਜਾ ਰਿਹਾ ਹੈ। ਜਿਸ ਦੇ ਚਲਦੇ ਸਿਖ ਜਥੇਬੰਦੀਆਂ ਵੱਲੋਂ ਕੋਟਕਪੂਰਾ ਦੇ ਬੱਤੀਆ ਵਾਲਾ ਚੌਕ ਵਿਚ ਲਾਹਨਤ ਦਿਹਾੜਾ ਮਨਾਇਆ ਜਾ ਰਿਹਾ ਹੈ। ਇਸ ਦਿਹਾੜੇ ਤੇ ਪੰਜਾਬ ਦੀ ਕਾਂਗਰਸ ਸਰਕਾਰ ਨੂੰ ਲਾਹਨਤਾਂ ਪਾਈਆਂ ਜਾਣਗੀਆਂ ਉਥੇ ਹੀ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸ਼ਤ ਅਤੇ ਉਸ ਸਮੇਂ ਦੇ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਖਿਲਾਫ ਵੀ ਰੋਸ਼ ਪ੍ਰਦਰਸ਼ਨ ਕੀਤਾ

ਵੀਡੀਓ

ਫਰੀਦਕੋਟ ਵਿਚ ਵਿਸ਼ੇਸ ਪ੍ਰੈਸਕਾਨੰਫ੍ਰਸ ਵਿਚ ਭਾਈ ਹਰਜਿੰਦਰ ਸਿੰਘ ਮਾਂਝੀ ਨੇ ਦੱਸਿਆ ਕਿ ਕਰੀਬ 4 ਸਾਲ ਬੀਤ ਗਏ ਹਨ। ਪਰ ਪੰਜਾਬ ਚ ਨਾ ਹੀ ਉਸ ਸਮੇਂ ਦੀ ਸਰਕਾਰ ਅਤੇ ਨਾਂ ਹੀ ਮੌਜੂਦਾ ਕਾਂਗਰਸ ਸਰਕਾਰ ਨੇ ਗੁਰੁ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਇਨਸਾਫ਼ ਨਹੀ ਦਵਾਇਆ।
ਉਨ੍ਹਾਂ ਨੇ ਕਿਹਾ ਕਿ ਜਿਹੜਾ ਪਿਛਲੇ ਸਾਲ ਵਾਪਰਿਆ ਸੀ ਉਸ ਨੂੰ ਲੋਕਾਂ ਦੇ ਧਿਆਨ ਵਿਚ ਫਿਰ ਤੋ ਲਿਆਉਣ ਲਈ ਇਹ ਰੋਸ਼ ਕੀਤਾ ਜਾਵੇਗਾ ਤੇ ਬਾਦਲ ਸਰਕਾਰ ਨੂੰ ਲਾਹਣਤਾਂ ਦਿੱਤੀਆ ਜਾਣਗੀਆਂ ਜਿਸ ਕਰਕੇ ਕੋਟਕਪੁਰਾ ਨੂੰ ਜਲਿਆਵਾਲਾ ਬਾਗ ਬਣਾ ਦਿਤਾ ਸੀ ਤੇ ਕਾਂਗਰਸ ਸਰਕਾਰ ਨੇ ਇਸ ਦੀ ਜਿਹੜੀ ਰਿਪੋਟ ਤਿਆਰ ਕੀਤੀ ਉਸ ਤੇ ਕਿਸੇ ਤਰ੍ਹਾਂ ਦਾ ਕੋਈ ਐਕਸ਼ਨ ਨਹੀ ਲਿਆ। ਬਲਕਿ ਉਸ ਤੇ ਐਸ.ਆਈ.ਟੀ ਬਣਾ ਦਿੱਤੀ ਪਰ ਐਸ.ਆਈ.ਟੀ ਦੇ ਮੈਂਬਰ ਵੀ ਇਕ ਦੂਜੇ ਦੇ ਖਿਲਾਫ਼ ਬਿਆਨਬਾਜੀ ਕਰ ਰਹੇ ਹਨ।

ਉੁਹਨਾਂ ਕਿਹਾ ਕਿ 14 ਅਕਤੂਬਰ ਨੰ ਕੋਟਕਪੂਰਾ ਦੇ ਬੱਤੀਆਂ ਵਾਲਾ ਚੌਕ ਵਿਚ ਪਹਿਲਾਂ ਵਾਂਗ ਸਵੇਰੇ 5 ਵਜੇ ਗੁਰਬਾਣੀ ਦੇ ਪਾਠ ਕੀਤੇ ਜਾਵੇਗਾ। ਅਤੇ ਉਪਰੰਤ ਹੀ ਪੰਜਾਬ ਦੀ ਮੌਜੂਦਾ ਅਤੇ ਸਾਬਕਾ ਸਰਕਾਰ ਨੂੰ ਲਾਹਣਤਾਂ ਪਾਈਆਂ ਜਾਣਗੀਆਂ। ਉਨ੍ਹਾਂ ਨਾਲ ਹੀ ਪ੍ਰਕਾਸ਼ ਸਿੰਘ ਬਾਦਲ ਨੂੰ ਦਿੱਤੇ ਗਏ ਫਖਰੇਕੌਮ ਸਨਮਾਨ ਦੇ ਖਿਲਾਫ ਬੋਲਦਿਆ ਕਿਹਾ ਕਿ ਸਿੱਖ ਜਥੇਬੰਦੀਆਂ ਵੱਲੋਂ ਪ੍ਰਕਾਸ਼ ਸਿੰਘ ਬਾਦਲ ਨੂੰ ਗਦਾਰ ਏ ਕੌਮ ਕਹਿ ਕੇ ਲਾਹਣਤਾਂ ਪਾਈਆਂ ਜਾਣਗੀਆਂ।

For All Latest Updates

TAGGED:

ABOUT THE AUTHOR

...view details