ਜੈਤੋ: ਜੈਤੋ ਦੇ ਸਰਕਾਰੀ ਸਕੂਲ ਹਿੰਮਤਪੁਰਾ ਬਸਤੀ ਦੇ ਵਿੱਚ ਆਂਗਨਵਾੜੀ ਸੈਂਟਰ (Anganwadi Centre)ਵਿੱਚ ਪੋਸ਼ਣ ਦਿਵਸ ਮਨਾਇਆ (Nutrition Day was celebrated) ਗਿਆ। ਇਸ ਮੌਕੇ ਸਿਹਤ ਵਿਭਾਗ ਦੇ ਮੁਲਾਜ਼ਮ, ਸੁਪਰਵਾਈਜ਼ਰ ਕੋਮਲ ਬਾਸਂਲ, ਆਂਗਨਵਾੜੀ ਵਰਕਰ ਜਤਿੰਦਰ ਕੌਰ ,ਰੇਨੂੰ ਬਾਲਾ, ਇੰਦਰਜੀਤ, ਅਤੇ ਹੈਲਪਰਾ ਅਤੇ ਮਿਡਲ ਮਿਡਲ ਸਕੂਲ ਹਿੰਮਤਪੁਰਾ ਬਸਤੀ ਸਕੂਲ ਅਧਿਆਪਕ ਸ਼ਾਮਲ ਸਨ।
ਇਸ ਮੌਕੇ ਮਹਿਲਾਵਾਂ, ਬੱਚਿਆਂ ਅਤੇ ਨੋਜਵਾਨ ਪੀੜ੍ਹੀ ਨੂੰ (good food) ਚੰਗੀ ਖ਼ੁਰਾਕ, ਚੰਗੀ ਸਿਹਤ (good health) ਅਤੇ ਨਸ਼ਾਮੁਕਤ ਪਰਿਵਾਰ (drug free family) ਦੀ ਮਹੱਤਤਾ ਬਾਰੇ ਦੱਸਿਆ ਗਿਆ। ਅਧਿਕਾਰੀਆਂ ਨੇ ਸਭ ਨੂੰ ਦੱਸਦਿਆਂ ਕਿ ਸਿਹਤ ਹੀ ਧੰਨ ਦਾ ਅਸਲ ਮਤਲਬ ਉਦੋਂ ਹੀ ਸਾਬਿਤ ਹੋ ਸਕਦਾ ਹੈ ਜੇਕਰ ਜੀਵਨ ਵਿੱਚ ਹਰੇਕ ਸ਼ਖ਼ਸ ਦਾ ਖਾਣਾ-ਪੀਣਾ ਚੰਗਾ ਅਤੇ ਸੰਤੁਲਿਤ ਹੈ।ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਦਿੱਤੀ ਗਈ ਸਿਹਤਮੰਦ ਅਤੇ ਪੌਸ਼ਟਿਕ ਖੁਰਾਕ ਲੰਮੇ ਅਤੇ ਖੁਸ਼ਹਾਲ ਜੀਵਨ ਦੀ ਨੀਂਹ ਰੱਖਦੀ ਹੈ।