ਫਰੀਦਕੋਟ: ਪੰਜਾਬ ਵਿੱਚ ਕਰੀਬ ਅੱਜ ਹਰ ਵਿਭਾਗ ਧਰਨੇ ਪ੍ਰਦਰਸ਼ਨ ਕਰ ਰਿਹਾ ਹੈ। ਆਪਣੇ ਇਸ ਪ੍ਰਦਰਸ਼ਨ ਦੌਰਾਨ ਰੋਜ਼ਾਨਾ ਹੀ ਪ੍ਰਦਰਸ਼ਨਕਾਰੀਆਂ ਵੱਲੋਂ ਕਿਸੇ ਨਾ ਕਿਸੇ ਲੀਡਰ ਨੂੰ ਘੇਰ ਕੇ ਉਸ ਦਾ ਵਿਰੋਧ ਕੀਤਾ ਜਾਦਾ ਹੈ। ਅਜਿਹੇ ਹੀ ਇੱਕ ਵਿਰੋਧ ਦਾ ਪੰਜਾਬ ਦੇ ਰਾਜਪਾਲ (Governor of Punjab) ਬਨਵਾਰੀ ਲਾਲ ਪ੍ਰੋਹਿਤ (Banwari Lal Parohit) ਨੂੰ ਵੀ ਸਾਹਮਣਾ ਕਰਨਾ ਪਿਆ ਹੈ। ਹਾਲਾਂਕਿ ਵਿਰੋਧ ਨੂੰ ਵੇਖਦੇ ਉਹ ਇੱਥੇ ਪਹੁੰਚੇ ਹੀ ਨਹੀਂ, ਪਰ ਫਰੀਦਕੋਟ ਦੀ ਆਫ ਹੈਲਥ ਸਾਈਂਸਿਜ ਯੂਨੀਵਰਸਿਟੀ (University of Health Sciences) ਦੇ ਨਰਸਿੰਗ ਸਟਾਫ਼ ਵੱਲੋਂ ਪੰਜਾਬ ਸਰਕਾਰ ਖ਼ਿਲਾਫ਼ ਵੱਡੇ ਪੱਧਰ ‘ਤੇ ਰੋਸ ਪ੍ਰਦਰਸ਼ਨ ਕੀਤਾ ਗਿਆ।
ਇਨ੍ਹਾਂ ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ ਉਹ ਆਪਣੀ ਮੰਗਾਂ ਨੂੰ ਲੈਕੇ ਪਿਛਲੇ ਲੰਬੇ ਸਮੇਂ ਤੋਂ ਪੰਜਾਬ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ (Protest against Punjab Government) ਕਰ ਰਹੇ ਹਨ, ਪਰ ਅਫਸੋਸ ਪੰਜਾਬ ਸਰਕਾਰ ਉਨ੍ਹਾਂ ਦੀ ਗੱਲ ਸੁਣਨ ਲਈ ਵੀ ਤਿਆਰ ਨਹੀਂ ਹੈ। ਜਿਸ ਕਰਕੇ ਉਨ੍ਹਾਂ ਨੂੰ ਮਜ਼ਬੂਰੀ ਵਿੱਚ ਸੜਕਾਂ ‘ਤੇ ਉਤਰਨਾ ਪੈ ਰਿਹਾ ਹੈ।
ਇਨ੍ਹਾਂ ਪ੍ਰਦਰਸਨਕਾਰੀਆਂ ਦੀ ਮੰਗ ਹੈ ਕਿ ਪੰਜਾਬ ਸਰਕਾਰ ਵੱਲੋਂ ਲਾਗੂ ਕੀਤੇ 6ਵੇਂ ਪੇਅ ਸਕੇਲ ਵਿੱਚ ਪਹਿਲਾਂ ਤਾਂ ਪੰਜਾਬ ਸਰਕਾਰ ਸੋਧ ਕਰੇ, ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਲਾਗੂ ਕੀਤੇ 6ਵੇਂ ਪੇਅ ਸਕੇਲ ਵਿੱਚ ਮੁਲਜ਼ਾਮ ਮਾਰੂ ਨੀਤੀਆ ਬਣਾਈਆ ਗਈਆਂ ਹਨ। ਜਿਸ ਨੂੰ ਉਹ ਕਿਸੇ ਵੀ ਕੀਮਤ ‘ਤੇ ਬਰਦਾਸ਼ ਨਹੀਂ ਕਰਨਗੇ।