ਕੋਟਕਪੂਰਾ: ਚੋਣਾਂ ਮੌਕੇ ਸੰਭਾਵੀ ਉਮੀਦਵਾਰਾਂ ਵੱਲੋਂ ਆਪਣੇ ਆਪਣੇ ਵਾਰਡਾਂ 'ਚ ਜਾ ਕੇ ਵੋਟਰਾਂ ਨੂੰ ਭਰਮਾਉਣ ਦੀ ਕੋਸ਼ਿਸ ਕੀਤੀ ਜਾਂਦੀ ਹੈ ਪਰ ਅੱਜ ਦਾ ਵੋਟਰ ਕਾਫੀ ਸਮਝਦਾਰ ਹੋ ਚੁੱਕਾ ਹੈ। ਜਿਹੜਾ ਉਮੀਦਵਾਰ ਸਿਰਫ਼ ਵੋਟਾਂ ਲੈਣ ਤੱਕ ਹੀ ਸੀਮਿਤ ਹੋਵੇ ਤਾਂ ਵੋਟਰ ਉਸ ਨੂੰ ਨਕਾਰਣ ਨੂੰ ਵੀ ਪਲ ਹੀ ਲਾਉਂਦਾ ਹੈ। ਅਜਿਹਾ ਹੀ ਕੁੱਝ ਦੇਖਣ ਨੂੰ ਮਿਲਿਆ ਕੋਟਕਪੂਰਾ ਦੇ ਵਾਰਡ ਨੰ. 6 ’ਚ ਜਿੱਥੇ ਨਗਰ ਕੌਂਸਲ ਦੀਆਂ ਚੋਣਾਂ ਤੋਂ ਪਹਿਲਾਂ ਹੀ ਮੁਹੱਲਾ ਵਾਸੀਆਂ ਵੱਲੋਂ ਫਲੈਕਸ ਲਗਾ ਕੇ ਚੋਣਾਂ ਦੌਰਾਨ ਵੋਟ ਮੰਗਣ ਆਉਣ ਵਾਲੇ ਉਮੀਦਵਾਰਾਂ ਦਾ ਬਾਈਕਾਟ ਕਰ ਦਿੱਤਾ ਗਿਆ ਹੈ।
20 ਸਾਲਾਂ ਤੋਂ ਨਹੀਂ ਹੋਇਆ ਵਾਰਡ ਦਾ ਵਿਕਾਸ
ਮੁਹੱਲਾ ਵਾਸੀਆਂ ਨੇ ਦੱਸਿਆ ਕਿ ਪਿਛਲੇ 20 ਸਾਲਾਂ ਤੋਂ ਹਰ ਵਾਰ ਵਿਕਾਸ ਦਾ ਲਾਲਚ ਦੇ ਕੇ, ਝੂਠੇ ਵਾਅਦੇ ਕਰਕੇ ਵੋਟਰਾਂ ਨੂੰ ਭਰਮਾ ਲਿਆ ਜਾਂਦਾ ਹੈ। ਉਮੀਦਵਾਰਾਂ ਵੱਲੋਂ ਜਿੱਤਣ ਤੋਂ ਬਾਅਦ ਮੁਹੱਲੇ ਨਾਲ ਮਤਰੇਈ ਮਾਂ ਵਾਲਾ ਸਲੂਕ ਵਰਤਦਿਆਂ ਦਰਕਿਨਾਰ ਕਰ ਦਿੱਤਾ ਜਾਂਦਾ ਹੈ। ਇਸ ਇਲਾਕੇ ਦੀ ਵੱਡੀ ਸਮੱਸਿਆ ਪਾਣੀ ਦੇ ਨਿਕਾਸ ਦੀ ਹੈ ਜਦੋਂ ਵੀ ਬਾਰਿਸ਼ ਦਾ ਮੌਸਮ ਹੁੰਦਾ ਹੈ ਤਾਂ ਪਾਣੀ ਨਿਕਾਸ ਦੀ ਬਜਾਏ ਉਨ੍ਹਾਂ ਦੇ ਘਰਾਂ ਵਿੱਚ ਵੜ ਜਾਂਦਾ ਹੈ।