ਪੰਜਾਬ

punjab

ETV Bharat / state

ਫਰੀਦਕੋਟ ਸ਼ੂਗਰ ਮਿੱਲ ਦੇ ਰੁੱਖਾਂ ਦੀ ਕਟਾਈ ਨੂੰ ਲੈਕੇ NGT ਦਾ ਵੱਡਾ ਐਕਸ਼ਨ - ਨੈਸ਼ਨਲ ਗ੍ਰੀਨ ਟ੍ਰਿਬਿਊਨਲ

ਫਰੀਦਕੋਟ ਸ਼ੂਗਰ ਮਿਲ ਚ ਰੁੱਖਾਂ ਦੀ ਹੋਈ ਵਢਾਈ ਨੂੰ ਲੈੇਕੇ ਐਨਜੀਟੀ ਸਖ਼ਤ ਹੁੰਦਾ ਦਿਖਾਈ ਦੇ ਰਿਹਾ ਹੈ।ਐਨਜੀਜੀ ਵਲੋਂ ਮਾਮਲੇ ਜਾਂਚ ਕਰ ਕਾਨੂੰਨੀ ਕਾਰਵਾਈ ਦੇ ਹੁਕਮ ਦਿੱਤੇ ਗਏ ਹਨ।

ਫਰੀਦਕੋਟ ਸ਼ੂਗਰ ਮਿੱਲ ਦੇ ਰੁੱਖਾਂ ਦੀ ਕਟਾਈ ਨੂੰ ਲੈਕੇ NGT ਦਾ ਵੱਡਾ ਐਕਸ਼ਨ
ਫਰੀਦਕੋਟ ਸ਼ੂਗਰ ਮਿੱਲ ਦੇ ਰੁੱਖਾਂ ਦੀ ਕਟਾਈ ਨੂੰ ਲੈਕੇ NGT ਦਾ ਵੱਡਾ ਐਕਸ਼ਨ

By

Published : Jun 7, 2021, 10:53 PM IST

ਫਰੀਦਕੋਟ: ਐਡਵੋਕੇਟ ਹਰੀ ਚੰਦ ਅਰੋੜਾ ਰਾਹੀਂ ਦਾਇਰ ਕੀਤੀ ਗਈ ਪਟੀਸ਼ਨ ਵਿੱਚ ਫਰੀਦਕੋਟ ਵਿਖੇ ਖੰਡ ਮਿੱਲ ਵਿਚ ਖੜ੍ਹੇ ਵੱਡੀ ਗਿਣਤੀ ਵਿਚ ਦਰੱਖਤਾਂ ਦੇ ਗੈਰ ਕਾਨੂੰਨੀ ਤਰੀਕੇ ਨਾਲ ਵੱਢੇ ਜਾਣ ਵਿਰੁੱਧ ਕੇਸ ਵਿੱਚ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੀ ਮਾਨਯੋਗ ਪੰਜ ਜੱਜ ਸਾਹਿਬਾਨਾਂ ਦੀ ਬੈਂਚ ਨੇ ਪਟੀਸ਼ਨਰਾਂ ਸ: ਗੁਰਪ੍ਰੀਤ ਸਿੰਘ ਚੰਦਬਾਜਾ, ਇੰਜ ਕਪਿਲ ਦੇਵ ਅਤੇ ਇੰਜ ਜਸਕੀਰਤ ਸਿੰਘ ਦੁਆਰਾ ਲਗਾਏ ਗਏ ਦੋਸ਼ਾਂ ਦਾ ਗੰਭੀਰ ਨੋਟਿਸ ਲਿਆ ਹੈ।

ਫਰੀਦਕੋਟ ਸ਼ੂਗਰ ਮਿੱਲ ਦੇ ਰੁੱਖਾਂ ਦੀ ਕਟਾਈ ਨੂੰ ਲੈਕੇ NGT ਦਾ ਵੱਡਾ ਐਕਸ਼ਨ

ਐਨਜੀਟੀ ਨੇ ਪ੍ਰਿੰਸੀਪਲ ਚੀਫ ਕੰਜ਼ਰਵੇਟਰ ਜੰਗਲਾਤ ਪੰਜਾਬ ਨੂੰ ਹਿਦਾਇਤ ਕੀਤੀ ਹੈ ਕਿ ਉਹ ਸ਼ਿਕਾਇਤਾਂ ਦੀ ਜਾਂਚ ਕਰਨ ਅਤੇ ਬਣਦੀ ਸਖ਼ਤ ਕਾਰਵਾਈ ਕੀਤੀ ਜਾਵੇ। ਮਿਤੀ 04-06-2021 ਦੇ ਆਦੇਸ਼ਾਂ ਵਿੱਚ, ਮਾਨਯੋਗ ਜਸਟਿਸ ਆਦਰਸ਼ ਕੁਮਾਰ ਗੋਇਲ ਦੀ ਅਗਵਾਈ ਵਾਲੇ ਐਨਜੀਟੀ ਬੈਂਚ ਨੇ ਹੇਠਾਂ ਦਿੱਤੇ ਨਿਰਦੇਸ਼ ਜਾਰੀ ਕੀਤੇ।


"ਫਰੀਦਕੋਟ ਸਹਿਕਾਰੀ ਖੰਡ ਮਿੱਲ ਲਿਮਟਿਡ ਦੇ ਅਹਾਤੇ ਵਿਚ 2058 ਰੁੱਖਾਂ ਦੀ ਕਥਿਤ ਤੌਰ 'ਤੇ ਕਟਾਈ ਦੇ ਮੁੱਦੇ' ਤੇ, ਅਸੀਂ ਪੀ.ਸੀ.ਸੀ.ਐਫ. ਨੂੰ ਸ਼ਿਕਾਇਤ ਦੀ ਜਾਂਚ ਕਰਨ ਅਤੇ ਕਾਨੂੰਨ ਦੇ ਨਿਯਮ ਨੂੰ ਲਾਗੂ ਕਰਨ ਲਈ ਉਪਾਅ ਕਰਨ ਦੇ ਨਿਰਦੇਸ਼ ਦਿੱਤੇ ਹਨ।

ਪੀ.ਸੀ.ਸੀ.ਐੱਫ. ਪੰਜਾਬ ਤੱਥਾਂ ਦਾ ਪਤਾ ਲਗਾਉਣ ਤੋਂ ਬਾਅਦ, ਲੋੜੀਂਦੇ ਪਾਏ ਜਾਣ ਵਾਲੇ ਅਜਿਹੇ ਉਪਾਅ ਕਰ ਸਕਦਾ ਹੈ ਜਿਸ ਵਿੱਚ ਕਾਨੂੰਨ ਦੀ ਉਲੰਘਣਾ ਕਰਨ ਲਈ ਜ਼ਿੰਮੇਵਾਰ ਪਾਏ ਗਏ ਵਿਅਕਤੀਆਂ ਵਿਰੁੱਧ ਸਖਤ ਕਦਮ ਚੁੱਕਣੇ ਸ਼ਾਮਲ ਹਨ।"


ਸ: ਗੁਰਪ੍ਰੀਤ ਸਿੰਘ ਚੰਦਬਾਜਾ ਨੇ ਦੱਸਿਆ ਕਿ ਸਾਨੂੰ ਫਰੀਦਕੋਟ ਸ਼ੂਗਰ ਮਿੱਲ ਵਿਖੇ ਦਰੱਖਤਾਂ ਦੀ ਚੱਲ ਰਹੀ ਨਾਜਾਇਜ਼ ਵਢਾਈ ਬਾਰੇ ਪਤਾ ਲੱਗਿਆ ਸੀ, ਜਿਸ ਵਿਰੁੱਧ ਅਸੀਂ ਐਡਵੋਕੈਟ ਐਚ.ਸੀ. ਅਰੋੜਾ ਜੀ ਰਾਹੀਂ ਤੁਰੰਤ ਕਾਨੂੰਨੀ ਨੋਟਿਸ ਭੇਜਿਆ ਹਾਲਾਂਕਿ, ਕਿਸੇ ਵੀ ਜਵਾਬਦੇਹ ਵੱਲੋਂ ਕੋਈ ਜਵਾਬ ਨਹੀਂ ਦਿੱਤਾ ਗਿਆ ਅਤੇ ਪਟੀਸ਼ਨ ਮਾਨਯੋਗ ਗ੍ਰੀਨ ਟ੍ਰਿਬਿਊਨਲ ਕੋਲ ਦਾਇਰ ਕੀਤੀ ਗਈ।
ਇਹ ਵੀ ਪੜ੍ਹੋ:Pakistan Train Accident: 2 ਟ੍ਰੇਨਾਂ ਦੀ ਸਿੱਧੀ ਟੱਕਰ, 30 ਤੋਂ ਵੱਧ ਲੋਕਾਂ ਦੀ ਮੌਤ

ABOUT THE AUTHOR

...view details