ਫ਼ਰੀਦਕੋਟ: ਜ਼ਿਲ੍ਹੇ ’ਚ ਬੰਦ ਪਈ ਸ਼ੂਗਰ ਮਿੱਲ ਚੌਕ ਦਰੱਖਤਾਂ ਦੀ ਕਟਾਈ ਦਾ ਮਾਮਲਾ ਹੁਣ ਵਾਤਾਵਰਣ ਪ੍ਰੇਮੀਆਂ ਦੁਆਰਾ ਐੱਨਜੀਟੀ (NGT) ਵਿੱਚ ਚੁੱਕਿਆ ਗਿਆ ਹੈ। ਮਾਮਲੇ ’ਚ ਨੋਟਿਸ ਲੈਂਦੇ ਹੋਏ ਐੱਨਜੀਟੀ (NGT) ਵੱਲੋਂ ਵਣ ਵਿਭਾਗ ਨੂੰ ਮੌਕੇ ਦਾ ਜਾਇਜ਼ਾ ਲੈ ਕੇ ਸਾਰੀ ਰਿਪੋਰਟ ਬਣਾ ਕੇ ਦਾਖ਼ਲ ਕਰਨ ਦੇ ਆਦੇਸ਼ ਦਿੱਤੇ ਗਏ ਹਨ, ਜਿਸ ਦੇ ਚਲਦੇ ਵਣ ਵਿਭਾਗ ਦੇ ਉੱਚ ਅਧਿਕਾਰੀ ਮੌਕੇ ਉੱਤੇ ਪਹੁੰਚੇ ਜਿੱਥੇ ਉਨ੍ਹਾਂ ਦੁਆਰਾ ਸ਼ੂਗਰ ਮਿੱਲ ’ਚੋਂ ਕੱਟੇ ਗਏ ਦਰੱਖਤਾਂ ਅਤੇ ਖੜ੍ਹੇ ਦਰੱਖਤਾਂ ਦਾ ਜਾਇਜ਼ਾ ਲਿਆ ਨਾਲ ਹੀ ਉਨ੍ਹਾਂ ਦੀ ਗਿਣਤੀ ਕਰ ਉਨ੍ਹਾਂ ਦੀ ਨੰਬਰਿੰਗ ਵੀ ਕੀਤੀ ਗਈ। ਉਨ੍ਹਾਂ ਦੇ ਦੁਆਰਾ ਇੱਕ ਹਫ਼ਤੇ ਵਿੱਚ ਆਪਣੀ ਰਿਪੋਰਟ ਬਣਾ ਕੇ ਐੱਨਜੀਟੀ (NGT) ਨੂੰ ਸੌਂਪਣ ਦੀ ਗੱਲ ਵੀ ਕੀਤੀ ਹੈ।
ਉਹਨਾਂ ਨੇ ਕਿਹਾ ਕਿ ਸ਼ਿਕਾਇਤ ਤੋਂ ਬਾਅਦ ਐੱਨ ਜੀ ਟੀ (NGT) ਵੱਲੋਂ ਕੀਤੇ ਆਦੇਸ਼ਾਂ ਦੇ ਬਾਅਦ ਵਣ ਵਿਭਾਗ ਦੇ ਅਧਿਕਾਰੀ ਮੌਕਾ ਦੇਖਣ ਪਹੁੰਚੇ ਹਨ ਅਤੇ ਜੋ ਵੀ ਰਿਪੋਰਟ ਪੇਸ਼ ਕਰਨਗੇ ਉਸ ਦੇ ਬਾਅਦ ਐਸੀ ਪੈਰਵਾਈ ਕਰਾਂਗੇ। ਉੱਥੇ ਉਨ੍ਹਾਂ ਨੇ ਕਿਹਾ ਇਸ ਸ਼ੂਗਰ ਮਿੱਲ ਲਈ ਕਿਸਾਨਾਂ ਕੋਲੋਂ ਜ਼ਮੀਨ ਖ਼ਰੀਦੀ ਗਈ ਸੀ ਅਤੇ ਜੇਕਰ ਇਹ ਬੰਦ ਹੋ ਗਈ ਤਾਂ ਸਰਕਾਰ ਨੂੰ ਇਸ ਜਗ੍ਹਾ ਉੱਤੇ ਖੇਤੀ ਨਾਲ ਸਬੰਧਿਤ ਕੋਈ ਇੰਡਸਟਰੀ ਲਗਾਉਣੀ ਚਾਹੀਦੀ ਸੀ, ਪਰ ਸਰਕਾਰ ਨੇ ਇਸ ਨੂੰ ਪੁੱਡਾ ਨੂੰ ਵੇਚ ਦਿੱਤੀ ਜੋ ਕਲੋਨੀ ਬਣਾ ਕੇ ਵੇਚੇਗੀ ਜਦੋਂ ਕਿ ਜਾਂ ਤਾਂ ਇਹ ਜ਼ਮੀਨ ਕਿਸਾਨਾਂ ਨੂੰ ਵਾਪਸ ਕਰੇ ਸਰਕਾਰ ਨਹੀਂ ਤਾਂ ਇਸ ਜਗ੍ਹਾ ਨੂੰ ਸੈਂਚਰੀ ਘੋਸ਼ਿਤ ਕਰੇ।