ਫ਼ਰੀਦਕੋਟ:ਫ਼ਰੀਦਕੋਟ ਦੇ ਚਹਿਲ ਰੋਡ 'ਤੇ ਜੌੜੀਆਂ ਨਹਿਰਾਂ ਦੇ ਪੁਲ ਦੀ ਖਸਤਾ ਹਾਲਤ(Dilapidated condition of twin canal bridges on Chahal Road, Faridkot) ਹੋਣ ਕਾਰਨ ਕਰੀਬ 3 ਸਾਲ ਪਹਿਲਾਂ ਇਸ ਪੁਲ ਨੂੰ ਆਵਾਜਾਈ ਲਈ ਬੰਦ ਕਰ ਦਿੱਤਾ ਗਿਆ ਸੀ। ਇਸ ਦੀ ਨਵੀਂ ਉਸਾਰੀ ਦਾ ਕੰਮ ਆਰੰਭਿਆ ਗਿਆ।
ਕਰੀਬ ਤਿੰਨ ਸਾਲਾਂ ਤੋਂ ਬੰਦ ਪਏ, ਇਸ ਪ੍ਰਮੁੱਖ ਮਾਰਗ ਨੂੰ ਅੱਜ (ਮੰਗਲਵਾਰ) ਹਲਕਾ ਵਿਧਾਇਕ ਵੱਲੋਂ ਪੁਲ ਦਾ ਕੰਮ ਮੁਕੰਮਲ ਹੋਣ 'ਤੇ ਮੁੜ ਆਵਾਜਾਈ ਲਈ ਖੋਲ੍ਹਿਆ। ਜਿਸ ਨਾਲ ਹਲਕੇ ਦੇ ਲੋਕਾਂ ਦੀ ਸਾਲਾਂ ਪੁਰਾਣੀ ਆਵਜਾਈ ਦੀ ਸਮੱਸਿਆ ਦਾ ਹੱਲ ਹੋਇਆ।
ਇਸ ਮੌਕੇ ਗੱਲਬਾਤ ਕਰਦਿਆਂ ਹਲਕਾ ਵਿਧਾਇਕ ਕੁਸ਼ਲਦੀਪ ਸਿੰਘ ਢਿੱਲੋਂ(Constituency MLA Kushaldeep Singh Dhillon) ਨੇ ਦੱਸਿਆ ਕਿ ਅਕਾਲੀ ਭਾਜਪਾ ਸਰਕਾਰ ਸਮੇਂ ਕਰੀਬ 5 ਸਾਲ ਪਹਿਲਾਂ ਚੋਣਾਂ ਤੋਂ ਬਿਲਕੁਲ ਪਹਿਲਾਂ ਸ਼ਹਿਰ ਅੰਦਰ ਵੱਖ ਵੱਖ ਵਿਕਾਸ ਕਾਰਜ ਸ਼ੁਰੂ ਕਰਵਾਏ ਗਏ ਸਨ। ਉਹਨਾਂ ਲਈ ਸਿਰਫ਼ ਨੀਂਹ ਪੱਥਰ ਹੀ ਰੱਖੇ ਗਏ, ਫੰਡਾਂ ਦਾ ਕੋਈ ਇੰਤਜਾਮ ਨਹੀਂ ਕੀਤਾ।