ਜੈਤੋ: ਬਿਜਲੀ ਵਿਭਾਗ ਦੀ ਵੱਡੀ ਅਣਗਹਿਲੀ ਸਾਹਮਣੇ ਆਈ ਹੈ। ਇੱਕ ਪਾਸੇ ਬਿਜਲੀ ਵਿਭਾਗ ਵੱਲੋਂ ਮੀਟਰ ਘਰਾਂ ਵਿਚੋਂ ਬਾਹਰ ਕੱਢ ਕੇ ਬਕਸਿਆਂ 'ਚ ਲਗਾ ਦਿੱਤੇ ਗਏ ਤਾਂ ਜੋ ਬਿਜਲੀ ਚੋਰੀ ਨੂੰ ਰੋਕਿਆ ਜਾ ਸਕੇ। ਇਸ ਦੇ ਉਲਟ ਜਦੋਂ ਮੀਡੀਆ ਵੱਲੋਂ ਸ਼ਹਿਰ 'ਚ ਜਾ ਕੇ ਦੇਖਿਆ ਗਿਆ ਤਾਂ ਕਈ ਮੀਟਰ ਬਕਸੇ ਖੁੱਲ੍ਹੇ ਪਏ ਪਏ ਸਨ ਨਾ ਤਾਂ ਇਨ੍ਹਾਂ ਮੀਟਰ ਬਕਸਿਆਂ 'ਤੇ ਤਾਲੇ ਲੱਗੇ ਹੋਏ ਸਨ ਤੇ ਨਾ ਹੀ ਮੀਟਰਾਂ 'ਤੇ ਸੀਲਾਂ ਤੇ ਕਈ ਮੀਟਰ ਰੱਬ ਆਸਰੇ ਹੀ ਚੱਲ ਰਹੇ ਸਨ। ਇਹ ਮੀਟਰ ਬਕਸੇ ਖੁੱਲ੍ਹੇ ਹੋਣ ਕਾਰਨ ਮੀਂਹ ਦੇ ਮੋਸਮ 'ਚ ਕਰੰਟ ਆ ਜਾਣ ਕਾਰਨ ਕੋਈ ਵੀ ਵੱਡਾ ਹਾਦਸਾ ਵਾਪਰ ਸਕਦਾ ਹੈ।
ਜਦੋਂ ਇਸ ਸਬੰਧੀ ਲੋਕਾਂ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਜੇਕਰ ਮੀਟਰ ਦੀ ਸੀਲ ਟੁੱਟ ਜਾਵੇ ਜਾਂ ਮੀਟਰ ਸੜ ਜਾਵੇ ਤਾਂ ਖ਼ਪਤਕਾਰ ਨੂੰ ਸੈਂਕੜੇ ਰੁਪਏ ਜੁਰਮਾਨਾ ਪਾ ਦਿੱਤਾ ਜਾਂਦਾ ਹੈ ਤੇ ਇਸ ਤੋਂ ਇਲਾਵਾ ਬਿਜਲੀ ਚੋਰੀ ਹੋਣ ਦਾ ਵੀ ਡਰ ਬਣਿਆ ਰਹਿੰਦਾ ਹੈ।