ਫ਼ਰੀਦਕੋਟ: ਕਹਿੰਦੇ ਨੇ ਕਿ ਇਨਸਾਨ ਸੋਚਦਾ ਕੁੱਝ ਹੋਰ ਹੈ ਤੇ ਹੁੰਦਾ ਉਹ ਹੀ ਹੈ ਜੋ ਉਸ ਦੇ ਕਰਮਾਂ 'ਚ ਲਿਖਿਆ ਹੋਵੇ। ਇਸਨਾਸ ਦੇ ਜੀਵਨ ਚ ਵਾਪਰੀ ਇੱਕ ਘਟਨਾ ਉਸ ਦਾ ਪੂਰਾ ਜੀਵਨ ਬਦਲ ਦਿੰਦੀ ਹੈ। ਅਜਿਹੀ ਹੀ ਇੱਕ ਘਟਨਾ ਫ਼ਰੀਦਕੋਟ ਜ਼ਿਲ੍ਹੇ ਪਿੰਡ ਦਾਣਾ ਰੋਮਾਣਾਂ ਵਿਖੇ ਰਹਿੰਦੇ ਜਸਕਰਨ ਸਿੰਘ ਨਾਲ ਵਾਪਰੀ , ਜਿਸ ਨੇ ਉਸ ਦੀ ਜ਼ਿੰਦਗੀ ਦੀ ਗੱਡੀ ਨੂੰ ਲੀਹ ਤੋਂ ਲਾਹ ਦਿੱਤਾ
ਕਿਸਮਤ ਦੀ ਮਾਰ ਤੇ ਜਿੰਮੇਵਾਰੀਆਂ ਦਾ ਭਾਰ ਸਾਲ 2014 'ਚ ਜਸਕਰਨ ਸਿੰਘ ਰੋਜ਼ਾਨਾਂ ਵਾਂਗ ਫ਼ਰੀਦਕੋਟ ਤੋਂ ਆਪਣੇ ਪਿੰਡ ਦਾਣਾ ਰੋਮਾਣਾ ਵੱਲ ਪਰਤ ਰਿਹਾ ਸੀ ਕਿ ਰਾਹ 'ਚ ਟੁੱਟੀ ਹੋਈ ਸੜਕ ਕਾਰਨ ਵੱਟਿਆਂ ਤੋਂ ਉਸ ਦਾ ਮੋਟਰਸਾਈਕਲ ਤਿਲਕ ਗਿਆ। ਇਸ ਹਾਦਸੇ ਦੌਰਾਨ ਜਸਕਰਨ ਦੀ ਰੀਡ ਦੀ ਹੱਡੀ 'ਚ ਸੱਟ ਲੱਗ ਗਈ। ਇਸ ਸੱਟ ਨੇ ਉਸ ਨੂੰ ਲਾਚਾਰ ਬਣਾ ਦਿੱਤਾ। ਹੁਣ ਤਕਰੀਬਨ 7 ਸਾਲ ਬੀਤ ਜਾਣ ਮਗਰੋਂ ਵੀ ਮੰਜੇ ਤੋਂ ਉੱਠ ਨਹੀਂ ਸਕਦਾ। ਉਸ ਪੰਜ ਬੱਚੇ ਹਨ ਤੇ ਘਰ ਦੀ ਮਾੜੀ ਹਾਲਤ ਕਾਰਨ ਬੱਚਿਆਂ ਦਾ ਸਹੀ ਢੰਗ ਨਾਲ ਪਾਲਣ ਪੋਸ਼ਣ ਨਹੀਂ ਕਰ ਪਾ ਰਿਹਾ
ਈਟੀਵੀ ਭਾਰਤ ਨਾਲ ਗੱਲਬਾਤ ਕਰਿਦਆਂ ਜਸਕਰਨ ਸਿੰਘ ਨੇ ਦੱਸਿਆ ਕਿ ਉਸ ਦੇ ਇਲਾਜ ਚ ਸਾਰੀ ਜਮਾ ਪੂੰਜੀ ਖਰਚ ਹੋ ਚੁੱਕੀ ਹੈ। ਹੁਣ ਉਹ ਕਮਾ ਨਹੀਂ ਸਕਦਾ ਜਿਸ ਕਾਰਨ ਉਸ ਦੇ ਘਰ ਦਾ ਗੁਜਾਰਾ ਬੇਹਦ ਔਖਾ ਚਲਦਾ ਹੈ। ਕੁੱਝ ਸਮੇਂ ਤੋਂ ਫ਼ਰੀਦਕੋਟ ਦੇ ਇੱਕ ਸਮਾਜ ਸੇਵੀ ਦੀ ਬਦੌਲਤ ਹੀ ਉਸ ਦੀ ਦਵਾਈਆਂ ਦਾ ਖ਼ਰਚ ਚੱਲ ਰਿਹਾ ਹੈ। ਜਸਕਰਨ ਨੇ ਦੱਸਿਆ ਕਿ ਪਹਿਲਾਂ ਇਕ ਚੂਲੇ ਦੀ ਹੱਡੀ ਨੂੰ ਕੀੜਾ ਲੱਗ ਗਿਆ ਸੀ ਜਿਸ ਦਾ ਉਹਨਾਂ ਅਪ੍ਰੇਸ਼ਨ ਕਰਵਾਇਆ ਤੇ ਹੁਣ ਦੂਜੇ ਚੂਲੇ ਦੀ ਹੱਡੀ ਨੂੰ ਵੀ ਕੀੜਾ ਲੱਗ ਚੁੱਕਿਆ ਸਰੀਰ ਦੇ ਹੇਠਲੇ ਪਾਸੇ ਬੈਡ ਸੋਲ ਹੋ ਚੁੱਕੇ ਹਨ ਤੇ ਇਨਫੈਕਸ਼ਨ ਦਿਨੋਂ ਦਿਨ ਵਧ ਰਹੀ ਹੈ। ਇਸ ਲਈ ਉਹ ਮਦਦ ਦੀ ਅਪੀਲ ਕਰਦੇ ਹਨ।
ਜਸਕਰਨ ਦੀ ਪਤਨੀ ਕੁਲਵਿੰਦਰ ਕੌਰ ਨੇ ਦੱਸਿਆ ਬੀਤੇ 7 ਸਾਲਾਂ ਤੋਂ ਉਹ ਆਪਣੇ ਪਤੀ ਦੀ ਸੇਵਾ ਕਰ ਰਹੀ ਹੈ। ਜਸਕਰਨ ਦੇ ਇਲਾਜ ਲਈ ਉਨ੍ਹਾਂ ਭਾਰਤ ਸਰਕਾਰ ਵੱਲੋਂ ਬਣਾਏ ਗਏ ਆਯੂਸ਼ਮਾਨ ਭਾਰਤ ਸਿਹਤ ਬੀਮਾਂ ਕਾਰਡ ਵੀ ਬਣਵਾਇਆ ਪਰ ਇਹ ਨਿੱਜੀ ਹਸਪਤਾਲ ਚ ਚਲਦਾ ਨਹੀਂ ਹੈ ਤੇ ਨਾਂ ਇਸ ਰਾਹੀ ਲੋੜੀਂਦਾ ਦਵਾਈਆਂ ਮਿਲਦੀਆਂ ਹਨ।
ਕੁਲਵਿੰਦਰ ਕੌਰ ਨੇ ਦੱਸਿਆ ਕਿ ਉਸ ਦੇ ਪਤੀ ਦੇ ਆਪਰੇਸ਼ਨ ਲਈ ਇੱਕ ਨਿੱਜੀ ਹਸਪਤਾਲ ਨੇ 70 ਹਜ਼ਾਰ ਰੁਪਏ ਦਾ ਖ਼ਰਚਾ ਤੇ ਇੱਕ ਹਫ਼ਤੇ ਦਾ ਸਮਾਂ ਦਿੱਤਾ ਸੀ, ਪਰ ਹੁਣ 15 ਦਿਨ ਤੋਂ ਵੱਧ ਸਮਾਂ ਬੀਤੇ ਚੁੱਕਾ ਹੈ। ਪੈਸੇ ਨਾਂ ਹੋਣ ਦੇ ਚਲਦੇ ਉਹ ਆਪਣੇ ਪਤੀ ਦਾ ਇਲਾਜ ਕਰਵਾਉਣ ਚ ਅਸਮਰਥ ਹੈ। ਪੀੜਤ ਜਸਕਰਨ ਤੇ ਉਸ ਦੀ ਪਤਨੀ ਨੇ ਦਾਨੀ ਸੱਜਣਾਂ ਤੇ ਸਮਾਜ ਸੇਵੀ ਸੰਸਥਾਂਵਾਂ ਤੋਂ ਮਦਦ ਦੀ ਗੁਹਾਰ ਲਗਾਈ ਹੈ ਤਾਂ ਕੋਈ ਉਸ ਦਾ ਅਪਰੇਸ਼ਨ ਕਰਵਾ ਕੇ ਇਲਾਜ ਕਰਵਾ ਦੇਵੇ ਜਾਂ ਫਿਰ ਉਹਨਾਂ ਦੀ ਮਦਦ ਕਰ ਦੇਵੇ ਤਾਂ ਜੋ ਉਹਨ ਇਲਾਜ ਕਰਵਾ ਸਕਣ।