ਪੰਜਾਬ

punjab

ETV Bharat / state

ਐੱਨਡੀਏ ਦੀ ਭਾਈਵਾਲ ਲੋਜਪਾ ਨੇ ਫਰੀਦਕੋਟ ਲੋਕ ਸਭਾ ਸੀਟ 'ਤੇ ਜਤਾਈ ਦਾਅਵੇਦਾਰੀ - lok janshakti party

ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਸੀਟਾਂ ਦੀ ਵੰਡ ਨੂੰ ਲੈ ਕੇ ਖਿੱਚੋਤਾਣ ਜਾਰੀ। ਫਰੀਦਕੋਟ ਤੋਂ ਲੋਕ ਜਨਸ਼ਕਤੀ ਪਾਰਟੀ ਦੇ ਪੰਜਾਬ ਪ੍ਰਧਾਨ ਨੇ ਜਤਾਈ ਦਾਅਵੇਦਾਰੀ। ਐੱਨਡੀਏ ਦੀ ਭਾਈਵਾਲ ਪਾਰਟੀ ਹੈ ਲੋਜਪਾ।

ਮੁਲਾਕਾਤ ਦੀ ਤਸਵੀਰ

By

Published : Mar 4, 2019, 12:16 PM IST

ਫਰੀਦਕੋਟ: ਲੋਕ ਸਭਾ ਚੋਣਾਂ ਤੋਂ ਪਹਿਲਾਂ ਸੀਟਾਂ ਦੀ ਵੰਡ ਨੂੰ ਲੈ ਕੇ ਖਿੱਚੋਤਾਣ ਜਾਰੀ ਹੈ। ਪੰਜਾਬ 'ਚ ਹੁਣ ਤੱਕ ਸ਼੍ਰੋਮਣੀ ਅਕਾਲੀ ਦਲ, ਬੀਜੇਪੀ ਨਾਲ ਸੀਟਾਂ ਦੀ ਵੰਡ ਕਰ ਰਹੀ ਸੀ ਪਰ ਹੁਣ ਉਸ ਨੂੰ ਐੱਨਡੀਏ ਦੀ ਭਾਈਵਾਲ ਲੋਕ ਜਨਸ਼ਕਤੀ ਪਾਰਟੀ ਨਾਲ ਵੀ ਸੀਟਾਂ ਵੰਡਾਉਣੀਆਂ ਪੈ ਸਕਦੀਆਂ ਹਨ। ਲੋਜਪਾ ਪੰਜਾਬ ਪ੍ਰਧਾਨ ਕਿਰਨਜੀਤ ਸਿੰਘ ਗਹਿਰੀ ਨੇ ਫਰੀਦਕੋਟ ਤੋਂ ਚੋਣ ਲੜਣ ਦੀ ਦਾਅਵੇਦਾਰੀ ਪੇਸ਼ ਕੀਤੀ ਹੈ।
ਬੀਤੇ ਦਿਨੀ ਲੋਕ ਜਨਸ਼ਕਤੀ ਦੇ ਪੰਜਾਬ ਪ੍ਰਧਾਨ ਕਿਰਨਜੀਤ ਸਿੰਘ ਗਹਿਰੀ ਨੇ ਲੋਜਪਾ ਦੇ ਕੌਮੀਂ ਪ੍ਰਧਾਨ ਅਤੇ ਐੱਨਡੀਏ ਸਰਕਾਰ ਵਿਚ ਕੇਂਦਰੀ ਫੂਡ ਸਪਲਾਈ ਮੰਤਰੀ ਰਾਮਵਿਲਾਸ ਪਾਸਵਨ ਨੂੰ ਮਿਲੇ ਸਨ। ਇਸ ਮੁਲਾਕਾਤ 'ਚ ਉਨ੍ਹਾਂ ਫਰੀਦਕੋਟ ਲੋਕ ਸਭਾ ਹਲਕੇ ਤੋਂ ਆਪਣੀ ਦਾਅਵੇਦਾਰੀ ਜਤਾਈ ਸੀ। ਰਾਮ ਵਿਲਾਸ ਪਾਸਵਨ ਨੇ ਉਨ੍ਹਾਂ ਨੂੰ ਵਿਸ਼ਵਾਸ ਦਿਵਾਇਆ ਹੈ ਕਿ ਉਹ ਐੱਨਡੀਏ ਪ੍ਰਮੁੱਖ ਨਾਲ ਗੱਲਬਾਤ ਕਰਨਗੇ।

ABOUT THE AUTHOR

...view details