ਫਰੀਦਕੋਟ: ਹਾਲ ਹੀ ਵਿਚ ਕੈਨੇਡਾ ਦੇ ਬਰੈਂਪਟਨ ਵਿਚ ਹੋਇਆ ਮਿਉਂਸਪਲ ਚੋਣਾਂ ਹੋਈਆਂ। ਜਿਸ ਵਿਚ ਜਿੱਤ ਦਰਜ ਕਰਨ ਵਾਲੇ 4 ਭਾਰਤੀ ਮੂਲ ਦੇ ਕੌਂਸਲਰਾਂ ਵਿਚੋਂ ਨਵਜੀਤ ਕੌਰ ਬਰਾੜ ਨੇ ਇਹ ਚੋਣ ਜਿੱਤ ਕੇ ਬਰੈਂਪਟਨ ਮਿਉਂਸਪਲ ਕੌਂਸਲ ਚੋਣਾਂ ਵਿਚ ਪਹਿਲੀ ਦਸਤਾਰਧਾਰੀ ਔਰਤ ਸਿੱਖ ਕੌਂਸਲਰ ਹੋਣ ਦਾ ਮਾਣ ਪ੍ਰਾਪਤ ਕੀਤਾ ਹੈ, ਜਿਸ ਕਾਰਨ ਪੂਰੇ ਸਿੱਖ ਜਗਤ ਵਿਚ ਖੁਸ਼ੀ ਦੀ ਲਹਿਰ ਹੈ।
ਦੱਸ ਦਈਏ ਕਿ ਜਿੱਥੇ ਕੈਨੇਡਾ ਵਿਚ ਖੁਸੀਆ ਮਨਾਈਆਂ ਜਾ ਰਹੀਆਂ ਹਨ। ਉੱਥੇ ਹੀ ਨਵਜੀਤ ਕੌਰ ਦੇ ਜੱਦੀ ਪਿੰਡ ਵਿਚ ਵੀ ਖੁਸ਼ੀ ਦਾ ਮਾਹੌਲ ਬਣਿਆ ਹੋਇਆ ਹੈ ਅਤੇ ਪਿੰਡ ਵਾਸੀ ਆਪਣੀ ਧੀ ਦੀ ਪ੍ਰਾਪਤੀ ’ਤੇ ਮਾਣ ਮਹਿਸੂਸ ਕਰ ਰਹੇ ਹਨ।
ਨਵਜੀਤ ਕੌਰ ਦੇ ਪਿੰਡ ਮੱਲਾ ਵਿੱਚ ਖੁਸ਼ੀ ਦੀ ਲਹਿਰ ਨਵਜੀਤ ਦੇ ਤਾਇਆ ਕੌਰ ਸਿੰਘ ਨੇ ਦੱਸਿਆ ਕਿ ਨਵਜੀਤ ਦੇ ਮਾਤਾ ਪਿਤਾ 1982 ਤੋਂ ਕੈਨੇਡਾ ਜਾ ਵਸੇ ਸੀ। ਬੇਸ਼ੱਕ ਨਵਜੀਤ ਦਾ ਜਨਮ ਕੈਨੇਡਾ ਵਿਚ ਹੀ ਹੋਇਆ ਪਰ ਉਹ ਅੱਜ ਵੀ ਆਪਣੇ ਪਿਛੋਕੜ ਅਤੇ ਵਿਰਸੇ ਨਾਲ ਜੁੜੀ ਹੋਈ ਹੈ। ਉਹਨਾਂ ਦੱਸਿਆ ਕਿ ਨਵਜੀਤ ਦਾ ਪੂਰਾ ਪਰਿਵਾਰ ਗੁਰਸਿੱਖ ਹੈ। ਉਹਨਾਂ ਦੱਸਿਆ ਕਿ ਨਵਜੀਤ ਦੇ ਸਹੁਰੇ ਪਰਿਵਾਰ ਦਾ ਕੈਨੇਡਾ ਦੀ ਰਾਜਨੀਤੀ ਵਿਚ ਕਾਫੀ ਨਾਂ ਹੈ ਅਤੇ ਨਵਜੀਤ ਨੇ ਇਸ ਤੋਂ ਪਹਿਲਾਂ ਐਮਪੀ ਚੋਣਾਂ ਵੀ ਲੜੀਆਂ ਸੀ, ਪਰ ਕਿਸੇ ਕਾਰਨ ਜਿੱਤ ਨਾ ਮਿਲੀ ਪਰ ਹੁਣ ਕੌਂਸਲਰ ਚੋਣਾਂ ਵਿਚ ਉਹਨਾਂ ਨੂੰ ਜਿੱਤ ਮਿਲੀ ਹੈ ਅਤੇ ਇਹ ਕੋਈ ਮਾਮੂਲੀ ਜਿੱਤ ਨਹੀਂ ਸਗੋਂ ਨਵਜੀਤ ਨੇ ਆਪਣੇ ਮੁੱਖ ਵਿਰੋਧੀ ਅਤੇ ਸਾਬਕਾ ਐਮਪੀ ਨੂੰ ਕੌਂਸਲਰ ਚੋਣਾਂ ਵਿਚ ਹਰਾਇਆ ਹੈ। ਉਹਨਾਂ ਕਿਹਾ ਕਿ ਸਾਨੂੰ ਆਪਣੀ ਧੀ ਦੀ ਇਸ ਪ੍ਰਾਪਤੀ ਤੇ ਮਾਣ ਹੈ।
ਇਸ ਮੌਕੇ ਗੱਲਬਾਤ ਕਰਦਿਆਂ ਪਿੰਡ ਦੇ ਸਰਪੰਚ ਅਤੇ ਹੋਰ ਮੋਹਤਰਬਰ ਵਿਅਕਤੀਆਂ ਨੇ ਕਿਹਾ ਕਿ ਸਾਡੇ ਪਿੰਡ ਦੀ ਧੀ ਨੇ ਵਿਦੇਸ਼ਾਂ ਵਿਚ ਵੱਡਾ ਨਾਮਣਾ ਖੱਟਿਆ ਹੈ, ਜਿਸ ਤੇ ਉਹਨਾਂ ਨੂੰ ਮਾਣ ਹੈ। ਉਹਨਾਂ ਕਿਹਾ ਕਿ ਨਵਜੀਤ ਦੇ ਪਿਤਾ ਪਰਿਵਾਰ ਦਾ ਪਿੰਡ ਵਿਚ ਚੰਗਾ ਰਸੂਖ ਹੈ ਅਤੇ ਇਹ ਪਰਿਵਾਰ ਇਥੇ ਹਮੇਸ਼ਾ ਲੋਕ ਭਲਾਈ ਦੇ ਕਾਰਜਾਂ ਨੂੰ ਪਹਿਲ ਦਿੰਦਾ ਆ ਰਿਹਾ ਹੈ। ਉਹਨਾਂ ਕਿਹਾ ਅੱਜ ਜੋ ਨਵਜੀਤ ਨੂੰ ਕਾਮਯਾਬੀ ਮਿਲੀ ਉਸ ਤੇ ਪੂਰੇ ਪਿੰਡ ਨੂੰ ਮਾਣ ਹੈ।
ਇਹ ਵੀ ਪੜੋ:ਰਾਮ ਰਹੀਮ ਨੂੰ ਮਿਲੀ ਪੈਰੋਲ ਮਾਮਲਾ, ਹਾਈਕੋਰਟ ਦੇ ਵਕੀਲ ਨੇ ਹਰਿਆਣਾ ਸਰਕਾਰ ਨੂੰ ਭੇਜਿਆ ਨੋਟਿਸ