ਪੰਜਾਬ

punjab

ETV Bharat / state

ਇਕ ਵਾਰ ਮੁੜ ਰੱਦ ਕੀਤਾ ਨਰੇਗਾ ਟੈਸਟ, ਖੱਜਲ ਹੋ ਰਹੇ ਉਮੀਦਵਾਰ - ਨਰੇਗਾ ਟੈਸਟ ਰੱਦ

ਇਕ ਵਾਰ ਮੁੜ ਰੱਦ ਕੀਤਾ ਫ਼ਰੀਦਕੋਟ 'ਚ ਵੱਖ-ਵੱਖ ਅਸਾਮੀਆਂ 'ਤੇ ਰੱਖੇ ਜਾਣ ਵਾਲੇ ਨਰੇਗਾ ਕਰਮਚਾਰੀਆਂ ਦੀ ਭਰਤੀ ਲਈ ਰੱਖਿਆ ਟੈਸਟ। ਹੁਣ ਤੱਕ 3 ਵਾਰ ਬਿਨ੍ਹਾਂ ਕੋਈ ਕਾਰਨ ਦੱਸੇ ਰੱਦ ਹੋਇਆ ਹੈ ਇਹ ਟੈਸਟ। ਉਮੀਦਵਾਰਾਂ ਨੂੰ ਹੋਣਾ ਪੈ ਰਿਹਾ ਖੱਜਲ।

ਇਕ ਵਾਰ ਮੁੜ ਰੱਦ ਕੀਤਾ ਨਰੇਗਾ ਟੈਸਟ

By

Published : Feb 24, 2019, 5:43 PM IST

ਫ਼ਰੀਦਕੋਟ: ਪੰਜਾਬ 'ਚ ਘਰ ਘਰ ਰੋਜ਼ਗਾਰ ਯੋਜਨਾ ਤਹਿਤ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਦੇ ਦਾਅਵੇ ਕੀਤੇ ਜਾ ਰਹੇ ਹਨ ਪਰ ਜ਼ਮੀਨੀ ਹਕੀਕਤ ਕੁਝ ਹੋਰ ਹੀ ਹੈ। ਇਸ ਦਾ ਤਾਜ਼ਾ ਮਾਮਲਾ ਫ਼ਰੀਦਕੋਟ 'ਚ ਸਾਹਮਣੇ ਆਇਆ ਹੈ ਜਿੱਥੇ ਨਰੇਗਾ ਕਰਮਚਾਰੀਆਂ ਦੀ ਠੇਕੇ 'ਤੇ ਭਰਤੀ ਲਈ ਰੱਖਿਆ ਗਿਆ ਟੈਸਟ ਬਿਨ੍ਹਾਂ ਕਾਰਨ ਦੱਸੇ ਹੀ ਰੱਦ ਕਰ ਦਿੱਤਾ ਗਿਆ।

ਇਕ ਵਾਰ ਮੁੜ ਰੱਦ ਕੀਤਾ ਨਰੇਗਾ ਟੈਸਟ

ਜ਼ਿਕਰਯੋਗ ਹੈ ਕਿ ਫ਼ਰੀਦਕੋਟ 'ਚ ਮਨਰੇਗਾ ਅਧੀਨ ਠੇਕੇ 'ਤੇ ਸਟਾਫ਼ ਭਰਤੀ ਕਰਨ ਲਈ 20 ਜਨਵਰੀ 2019 ਨੂੰ ਅਖ਼ਬਾਰ 'ਚ ਇਸ਼ਤਿਹਾਰ ਛਾਪਿਆ ਗਿਆ ਸੀ ਜਿਸ ਨੂੰ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਤੇ ਵਧੀਕ ਜ਼ਿਲ੍ਹਾ ਪ੍ਰੋਗਰਾਮ ਕੋਆਰਡੀਨੇਟਰ (ਮਨਰੇਗਾ) ਫ਼ਰੀਦਕੋਟ ਵੱਲੋਂ ਜਾਰੀ ਕੀਤਾ ਗਿਆ ਸੀ। ਇਸ ਵਿੱਚ 31 ਜਨਵਰੀ ਤੱਕ ਉਮੀਦਵਾਰਾਂ ਤੋਂ ਅਰਜ਼ੀਆਂ ਮੰਗੀਆਂ ਗਈਆਂ ਸਨ ਅਤੇ ਇਸ ਸਬੰਧੀ ਦਿੱਤੇ ਜਾਣ ਵਾਲੇ ਟੈਸਟ ਦੀ ਤਾਰੀਖ਼ 8 ਫ਼ਰਵਰੀ 2019 ਅਤੇ ਟੈਸਟ ਦੇਣ ਲਈ ਥਾਂ ਵੀ ਦੱਸੀ ਗਈ ਸੀ।

ਚੁਣੇ ਹੋਏ ਉਮੀਦਵਾਰ ਜਦੋਂ ਟੈਸਟ ਦੇਣ ਉੱਥੇ ਪੁੱਜੇ ਤਾਂ ਅੱਗੇ ਨੋਟਿਸ ਲੱਗਿਆ ਸੀ ਕਿ ਨਰੇਗਾ ਕਾਮਿਆਂ ਦਾ ਹੋਣ ਵਾਲਾ ਟੈਸਟ ਮੁਲਤਵੀ ਹੈ। ਇਸ ਤੋਂ ਬਾਅਦ ਟੈਸਟ ਦੀ ਤਾਰੀਖ਼ 21 ਫ਼ਰਵਰੀ ਰੱਖੀ ਗਈ ਤੇ ਜਦੋਂ ਉਮੀਦਵਾਰ 21 ਫ਼ਰਵਰੀ ਨੂੰ ਟੈਸਟ ਦੇਣ ਪਹੁੰਚੇ ਤਾਂ ਅੱਗੇ ਫਿਰ ਨੋਟਿਸ ਲੱਗਿਆ ਮਿਲਿਆ ਕਿ ਟੈਸਟ 24 ਫ਼ਰਵਰੀ ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਨੇੜੇ ਬੱਸ ਸਟੈਂਡ ਫ਼ਰੀਦਕੋਟ 'ਚ ਲਿਆ ਜਾਵੇਗਾ।

ਐਤਵਾਰ ਨੂੰ ਜਦੋਂ ਉਮੀਦਵਾਰ ਟੈਸਟ ਦੇਣ ਫ਼ਰੀਦਕੋਟ ਗਏ ਤਾਂ ਨਾ ਉੱਥੇ ਕੋਈ ਨੋਟਿਸ ਸੀ ਤੇ ਨਾ ਹੀ ਕੋਈ ਟੈਸਟ ਲੈਣ ਵਾਲਾ। ਉਮੀਦਵਾਰਾਂ ਨੇ ਜਦੋਂ ਵਿਭਾਗੀ ਅਧਿਕਾਰੀਆਂ ਜਾਂ ਸਕੂਲ ਪ੍ਰਬੰਧਕਾਂ ਨਾਲ ਗੱਲ ਕੀਤੀ ਤਾਂ ਪਤਾ ਚੱਲਿਆ ਕਿ ਟੈਸਟ ਇਸ ਵਾਰ ਵੀ ਅਗਲੇ ਹੁਕਮਾਂ ਤੱਕ ਮੁਲਤਵੀ ਕਰ ਦਿੱਤਾ ਗਿਆ ਹੈ।

ਟੈਸਟ ਦੇਣ ਆਏ ਉਮੀਦਵਾਰਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਖਜੱਲ ਕੀਤਾ ਜਾ ਰਿਹਾ ਹੈ। ਬਿਨ੍ਹਾਂ ਕਿਸੇ ਤਰ੍ਹਾਂ ਦੀ ਵੀ ਅਗਾਊਂ ਜਾਣਕਾਰੀ ਦਿੱਤੇ 3 ਵਾਰ ਟੈਸਟ ਰੱਦ ਕਰ ਦਿੱਤਾ ਗਿਆ ਹੈ ਜਿਸ ਕਾਰਨ ਉਨ੍ਹਾਂ ਨੂੰ ਮਾਨਸਿਕ ਤੌਰ 'ਤੇ ਪਰੇਸ਼ਾਨ ਹੋਣਾ ਪੈ ਰਿਹਾ ਹੈ। ਇਸ ਸਬੰਧੀ ਜਦੋਂ ਵਧੀਕ ਡਿਪਟੀ ਕਮਿਸ਼ਨਰ ਗੁਰਜੀਤ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਅਜਿਹੇ ਮਾਮਲੇ ਦੀ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਸੀ। ਹੁਣ ਮੀਡੀਆ ਵੱਲੋਂ ਉਨ੍ਹਾਂ ਦੇ ਸਾਹਮਣੇ ਇਹ ਮਾਮਲਾ ਲਿਆਂਦਾ ਗਿਆ ਹੈ ਜਿਸ ਨੂੰ ਉਹ ਸੀਨੀਅਰ ਅਧਿਕਾਰੀਆਂ ਦੇ ਧਿਆਨ 'ਚ ਲਿਆ ਕੇ ਇਸ ਟੈਸਟ ਨੂੰ ਜਲਦੀ ਕਰਵਾਉਣ ਦੀ ਕੋਸ਼ਿਸ਼ ਕਰਨਗੇ।

ABOUT THE AUTHOR

...view details