ਫਰੀਦਕੋਟ: ਜੈਤੋ ਮੰਡੀ ਦਾ ਇਤਿਹਾਸਕ ਕਿਲਾ ਪ੍ਰਸ਼ਾਸਨ ਦੀ ਕਥਿਤ ਬੇਧਿਆਨੀ ਦੇ ਚਲਦੇ ਬੀਤੇ ਕੱਲ੍ਹ ਤੇਜ਼ ਮੀਂਹ ਕਾਰਨ ਢਹਿ-ਢੇਰੀ ਹੋ ਗਿਆ। ਇਸ ਸਬੰਧੀ ਗੱਲਬਾਤ ਕਰਦਿਆਂ ਸ਼ਹਿਰ ਵਾਸੀਆਂ ਨੇ ਦੱਸਿਆ ਕਿ ਇਹ ਕਿਲਾ ਨਾਭਾ ਰਿਆਸਤ ਦੇ ਮਹਾਰਾਜਾ ਰਿਪੁਦਮਨ ਸਿੰਘ ਦਾ ਸੀ। ਉਨ੍ਹਾਂ ਦੱਸਿਆ ਕਿ ਮਹਾਰਾਜਾ ਰਿਪੁਦਮਨ ਸਿੰਘ ਨੂੰ ਗੱਦੀ ਤੋਂ ਲਾਹੇ ਜਾਣ ਤੋਂ ਬਾਅਦ ਜੈਤੋ ਵਿੱਚ ਮੋਰਚਾ ਲੱਗਿਆ ਸੀ।
ਸ਼ਹਿਰ ਵਾਸੀਆਂ ਨੇ ਦੱਸਿਆ ਕਿ ਉਨ੍ਹਾਂ ਦੀ ਸੁਰਤ ਵਿੱਚ ਇਹ ਕਿਲ੍ਹਾ ਪੂਰੀ ਤਰ੍ਹਾਂ ਠੀਕ ਸੀ ਅਤੇ ਇਸ ਵਿੱਚ ਪੁਲਿਸ ਥਾਣਾ ਸਥਾਪਿਤ ਕੀਤਾ ਗਿਆ ਸੀ। ਸਰਕਾਰ ਦੀ ਅਣਦੇਖੀ ਦੇ ਚੱਲਦੇ ਹੌਲੀ-ਹੌਲੀ ਇਹ ਕਿਲਾ ਢਹਿਣ ਲੱਗਾ ਅਤੇ ਹੁਣ ਇਸ ਦਾ ਬਾਕੀ ਬਚਦਾ ਹਿੱਸਾ ਵੀ ਢਹਿ ਗਿਆ। ਲੋਕਾਂ ਨੇ ਸਰਕਾਰ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਸ ਦਾ ਮੁੜ ਤੋਂ ਨਿਰਮਾਣ ਕੀਤਾ ਜਾਵੇ ਤਾਂ ਜੋ ਨਾਭਾ ਰਿਆਸਤ ਦੀ ਨਿਸ਼ਾਨੀ ਨੂੰ ਮੁੜ ਸੁਰਜੀਤ ਕੀਤਾ ਜਾ ਸਕੇ।
ਕਿਲ੍ਹੇ ਦਾ ਇਤਿਹਾਸ