ਫਰੀਦਕੋਟ: ਇਕ ਪੰਜਾਬੀ ਅਖਬਾਰ 'ਚ ਚੰਡੀਗੜ੍ਹ ਤੋਂ ਇੱਕ ਖਬਰ ਲੱਗੀ ਹੈ ਜਿਸ ਨੂੰ ਪੜ੍ਹਨ ਉਪਰੰਤ ਫਰੀਦਕੋਟ ਦਾ ਮੁਸਲਿਮ ਭਾਈਚਾਰਾ ਕਾਫੀ ਚਿੰਤਤ ਨਜ਼ਰ ਆ ਰਿਹਾ ਹੈ। ਅਖਬਾਰ ਦੀ ਖਬਰ ਅਨੁਸਾਰ ਕੇਰਲ ਦੀ ਗੈਰ ਸਰਕਾਰੀ ਰਿਲੀਫ ਐਂਡ ਚੈਰੀਟੇਬਲ ਫਾਊਂਡੇਸ਼ਨ (ਆਰ.ਸੀ.ਐਫ.ਆਈ) ਸੰਸਥਾਂ ਵੱਲੋਂ ਭੇਜੀ ਫੰਡਿੰਗ ਨਾਲ ਫਰੀਦਕੋਟ ਵਿੱਚ 3 ਮਸਜਿਦਾਂ ਦੀ 2015/17 ਦੁਰਾਨ ਉਸਾਰੀ ਹੋਈ ਹੈ। ਜਿਸ ਨੂੰ ਲੈ ਕੇ ਸੁਰੱਖਿਆ ਏਜੰਸੀਆਂ ਵੀ ਸਤਰਕ ਹੋ ਗਈਆਂ ਨੇ ਕਿਉਂਕਿ ਪੰਜਾਬ ਵਿੱਚ ਅਜਿਹੀ ਕੋਈ ਇਕਾਈ ਨਹੀਂ ਹੈ।
ਖ਼ਬਰ ਅਨੁਸਾਰ ਵਿਦੇਸ਼ ਵਿਚ ਰਹਿੰਦੇ ਵਿਅਕਤੀਆਂ ਜਾਂ ਸੰਸਥਾਵਾਂ ਵੱਲੋਂ ਮਸਜਿਦਾਂ ਦੀ ਉਸਾਰੀ ਲਈ ਭੇਜੇ ਫੰਡ ਬਰਮੁਲਾ ਜ਼ਿਲ੍ਹੇ ਨਾਲ ਸਬੰਧ ਰੱਖਣ ਵਾਲੇ ਦੋ ਕਸ਼ਮੀਰੀ ਵਸਨੀਕਾਂ ਵਲੋਂ ਮੁਹਈਆ ਕਰਵਾਏ ਗਏ। ਜਿਨ੍ਹਾਂ ਉਸਾਰੀ ਨਿਗਰਾਨ ਕੀਤਾ ਅਤੇ ਬਿਲ ਭੁਗਤਾਨ ਕੀਤਾ।
ਕੇਂਦਰੀ ਗ੍ਰਹਿ ਮੰਤਰਾਲੇ ਦੀ ਰਿਪੋਰਟ ਅਨੁਸਾਰ ਉਕਤ ਸੰਸਥਾ ਨੇ ਸਰਹੱਦੀ ਇਲਾਕਿਆਂ 'ਚ ਮਸਜਿਦਾਂ ਦੀ ਉਸਾਰੀ ਲਈ 70 ਕਰੋੜ ਫੰਡ ਮੁਹਈਆ ਕਰਵਾਏ ਹਨ। ਇਸ ਮਾਮਲੇ ਨੂੰ ਲੈ ਸਾਡੀ ਟੀਮ ਨੇ ਉਚੇਚੇ ਤੌਰ 'ਤੇ ਜਦੋਂ ਫਰੀਦਕੋਟ ਨਾਲ ਸਬੰਧਿਤ ਮੁਸਲਿਮ ਭਾਈਚਾਰੇ ਦੇ ਆਗੂਆਂ ਨਾਲ ਜੈਤੋ ਪਹੁੰਚ ਕੇ ਗੱਲਬਾਤ ਕੀਤੀ ਤਾਂ ਉਹ ਇਸ ਖ਼ਬਰ ਨੂੰ ਪੜਨ ਉਪਰੰਤ ਖੁਦ ਕਾਫੀ ਫ਼ਿਕਰਮੰਦ ਦਿਖਾਈ ਦਿੱਤੇ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡਾ. ਮੁਹੰਮਦ ਸਲੀਮ ਨੇ ਦੱਸਿਆ ਕਿ ਉਨ੍ਹਾਂ ਨੂੰ ਅਖਬਾਰ ਦੀ ਖ਼ਬਰ ਤੋਂ ਪਤਾ ਲੱਗਿਆ ਕਿ ਫਰੀਦਕੋਟ ਅਤੇ ਕੁਝ ਹੋਰ ਜ਼ਿਲ੍ਹਿਆਂ 'ਚ ਬਾਹਰਲੀ ਫ਼ੰਡਿਗ ਨਾਲ ਮਸਜਿਦਾਂ ਦੀ ਉਸਾਰੀ ਹੋਈ ਹੈ। ਉਨ੍ਹਾਂ ਕਿਹਾ ਕਿ ਫਰੀਦਕੋਟ ਜ਼ਿਲ੍ਹੇ 'ਚ ਜੋ ਨਵੀਆਂ ਮਸਜਿਦਾਂ (ਜੈਤੋ,ਰਾਮੇਆਣਾ,ਝਖੜਵਾਲਾ,ਬਾਹਮਣ ਵਾਲਾ) 'ਚ ਉਸਾਰੀ ਹੋਈ ਹੈ, ਉਹ ਉਨ੍ਹਾਂ ਵਲੋਂ ਲੋਕਾਂ ਦੇ ਸਹਿਯੋਗ ਨਾਲ ਖੁਦ ਕਰਵਾਈ ਹੈ।