ਪੰਜਾਬ

punjab

ETV Bharat / state

ਗੈਂਗਸਟਰ ਰਾਜਵਿੰਦਰ ਘਾਲੀ ਦੇ ਕਤਲ ਮਾਮਲੇ 'ਚ ਪੁਲਿਸ ਨੇ ਕੀਤਾ ਵੱਡਾ ਖੁਲਾਸਾ - gangster Rajwinder Ghali latest news

ਗੈਂਗਸਟਰ ਰਾਜਵਿੰਦਰ ਘਾਲੀ ਦਾ ਕਤਲ ਕਰਨ ਵਾਲੇ ਨੂੰ ਪੁਲਿਸ ਨੇ ਕਾਬੂ ਕਰ ਲਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਰੰਜਿਸ਼ ਦੇ ਚਲਦੇ ਹੋਇਆ ਗੈਂਗਸਟਰ ਰਾਜਵਿੰਦਰ ਘਾਲੀ ਦਾ ਕਤਲ ਕੀਤਾ ਗਿਆ ਹੈ।

ਗੈਂਗਸਟਰ ਰਾਜਵਿੰਦਰ ਘਾਲੀ ਦਾ ਕਤਲ
ਗੈਂਗਸਟਰ ਰਾਜਵਿੰਦਰ ਘਾਲੀ ਦਾ ਕਤਲ

By

Published : Dec 16, 2019, 8:04 PM IST

ਫ਼ਰੀਦਕੋਟ: ਬੀਤੇ ਦਿਨੀ ਗੈਂਗਸਟਰ ਰਾਜਵਿੰਦਰ ਘਾਲੀ ਦੀ ਕੋਟਕਪੂਰਾ ਦੇ ਨੇੜਲੇ ਪਿੰਡ ਦੇ ਖੇਤਾ ਵਿਚੋਂ ਮਿਲੀ ਲਾਸ਼ ਦੇ ਮਾਮਲੇ ਨੂੰ ਫ਼ਰੀਦਕੋਟ ਪੁਲਿਸ ਨੇ ਸੁਲਝਾਉਣ ਦਾ ਦਾਅਵਾ ਕੀਤਾ ਹੈ।

ਜ਼ਿਲ੍ਹਾ ਪੁਲਿਸ ਮੁਖੀ ਮਨਜੀਤ ਸਿੰਘ ਢੇਸੀ ਨੇ ਇਕ ਕਾਨਫਰੰਸ ਕਰ ਕਾਤਲ ਨੂੰ ਫੜ੍ਹ ਕੇ ਉਸ ਤੋਂ ਵਾਰਦਾਤ ਵਿੱਚ ਵਰਤਿਆ ਪਿਸਤੌਲ ਅਤੇ ਮੋਟਸਾਇਕਲ ਬਰਾਮਦ ਕਰਨ ਦੀ ਗੱਲ ਵੀ ਕਹੀ ਜਾ ਰਹੀ ਹੈ। ਐਸਐਸਪੀ ਦਾ ਕਹਿਣਾ ਹੈ ਕਿ ਗੈਂਗਸਟਰ ਰਾਜਵਿੰਦਰ ਘਾਲੀ ਦਾ ਕਤਲ ਪੁਰਾਣੀ ਰੰਜਿਸ ਦੇ ਚਲਦੇ ਉਸਦੇ ਹੀ ਇੱਕ ਸਾਥੀ ਨੇ ਕੀਤਾ ਹੈ,ਜਿਸ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ।

ਜ਼ਿਲ੍ਹਾ ਪੁਲਿਸ ਮੁਖੀ ਮਨਜੀਤ ਸਿੰਘ ਢੇਸੀ ਨੇ ਅੱਜ ਕਿ ਕਾਨਫਰੰਸ ਕਰ ਦਾਅਵਾ ਕੀਤਾ ਹੈ ਕਿ ਬੀਤੇ ਦਿਨੀ ਜੋ ਗੈਂਗਸਟਰ ਰਾਜਵਿੰਦਰ ਘਾਲੀ ਦਾ ਕਤਲ ਕੀਤਾ ਗਿਆ ਸੀ ਉਸ ਮਾਮਲੇ ਨੂੰ ਪੁਲਿਸ ਨੇ ਸੁਲਝਾ ਲਿਆ ਹੈ ਅਤੇ ਮ੍ਰਿਤਕ ਦੇ ਕਾਤਲ ਨੂੰ ਫੜ੍ਹ ਕੇ ਉਸ ਪਾਸੋਂ ਵਾਰਦਾਤ ਵਿਚ ਵਰਤਿਆ ਗਿਆ ਕਾਪਾ ਅਤੇ ਮੋਟਰਸਾਇਕਲ ਬਰਾਮਦ ਕੀਤਾ ਗਿਆ ਹੈ।

ਵੇਖੋ ਵੀਡੀਓ

ਜਾਣਕਾਰੀ ਦਿੰਦੇ ਹੋਏ ਜਿਲ੍ਹਾ ਪੁਲਿਸ ਮੁਖੀ ਨੇ ਦੱਸਿਆ ਕਿ ਰਾਜਵਿੰਦਰ ਘਾਲੀ 'ਤੇ ਕਈ ਮੁਕੱਦਮੇਂ ਦਰਜ ਸਨ ਅਤੇ ਉਹ ਪੈਰੋਲ 'ਤੇ ਜੇਲ੍ਹ ਵਿਚੋਂ ਆਇਆ ਹੋਇਆ ਸੀ। ਉਨ੍ਹਾਂ ਨੇ ਦੱਸਿਆ ਕਿ ਕੁਝ ਸਮਾਂ ਪਹਿਲਾਂ ਵਿੱਕੀ ਕੁਮਾਰ ਉਰਫ ਚੇਲਾ ਨੇ ਰਾਜਵਿੰਦਰ ਘਾਲੀ ਦਾ ਕਤਲ ਕੀਤਾ ਹੈ।

ਉਨ੍ਹਾਂ ਨੇ ਦੱਸਿਆ ਕਿ ਕੁਝ ਸਮਾਂ ਪਹਿਲਾਂ ਵਿੱਕੀ ਕੁਮਾਰ ਉਰਫ ਚੇਲਾ ਜੇਲ੍ਹ ਵਿਚ ਬੰਦ ਸੀ ਅਤੇ ਰਾਜਵਿੰਦਰ ਘਾਲੀ ਵੀ ਉਥੇ ਬੰਦ ਸੀ ਅਤੇ ਰਾਜਵਿੰਦਰ ਘਾਲੀ ਵਿੱਕੀ ਕੁਮਾਰ ਉਰਫ ਚੇਲਾ ਦੀ ਉਥੇ ਕੁੱਟਮਾਰ ਕਰਦਾ ਸੀ ਜਿਸ ਰੰਜਿਸ਼ ਦੇ ਚਲਦੇ ਪਹਿਲਾਂ ਤਾਂ ਵਿੱਕੀ ਨੇ ਰਾਜਵਿੰਦਰ ਨਾਲ ਬੋਲਚਾਲ ਵਧਾਈ ਅਤੇ ਬਾਅਦ ਵਿਚ ਬੀਤੇ ਦਿਨੀ ਉਸ ਨੂੰ ਆਪਣੇ ਨਾਲ ਲਿਜਾ ਕੇ ਉਸ ਦਾ ਕਤਲ ਕਰ ਦਿੱਤਾ।

ਉਨ੍ਹਾਂ ਨੇ ਦੱਸਿਆ ਕਿ ਫੜ੍ਹੇ ਗਏ ਦੋਸ਼ੀ ਦਾ ਪੁਲਿਸ ਰਿਮਾਂਡ ਲਿਆ ਗਿਆ ਹੈ ਅਤੇ ਅੱਗੇ ਦੀ ਪੁਛਗਿੱਛ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਪਤਾ ਚੱਲਿਆ ਹੈ ਕਿ ਇਸ ਨੇ ਕਤਲ ਕਰਦੇ ਸਮੇਂ ਵੀਡੀਓ ਵੀ ਬਣਾਈ ਸੀ ਜੋ ਰਿਕਵਰ ਕਰਨੀ ਬਾਕੀ ਹੈ।

ABOUT THE AUTHOR

...view details