ਪੰਜਾਬ

punjab

ETV Bharat / state

Murder case: ਜ਼ਮੀਨੀ ਵਿਵਾਦ ਦੇ ਚੱਲਦੇ ਭਰਾ ਨੇ ਭਰਾ ਅਤੇ ਭਤੀਜੇ ’ਤੇ ਚਲਾਈਆਂ ਗੋਲੀਆਂ - ਗੰਭੀਰ ਰੂਪ ਨਾਲ ਜ਼ਖਮੀ

ਜ਼ਮੀਨੀ ਵਿਵਾਦ(Land Dispute) ਦੇ ਚੱਲਦਿਆਂ ਸਕੇ ਭਰਾ ਨੇ ਆਪਣੇ ਭਰਾ ਅਤੇ ਭਤੀਜੇ ’ਤੇ ਗੋਲੀਆਂ(Firing) ਚਲਾ ਦਿੱਤੀਆਂ ਜਿਸ ਕਾਰਨ ਮੌਕੇ ’ਤੇ ਹੀ ਭਰਾ ਨਿਰਮਲ ਸਿੰਘ ਦੀ ਮੌਤ ਹੋ ਗਈ ਜਦਕਿ ਮ੍ਰਿਤਕ ਦਾ ਪੁੱਤਰ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ। ਜਿਸਨੂੰ ਇਲਾਜ ਲਈ ਹਸਪਤਾਲ(Hospital) ਭਰਤੀ ਕਰਵਾਇਆ ਗਿਆ ਹੈ।

Murder case: ਜ਼ਮੀਨੀ ਵਿਵਾਦ ਦੇ ਚੱਲਦੇ ਭਰਾ ਨੇ ਭਰਾ ਅਤੇ ਭਤੀਜੇ ’ਤੇ ਚਲਾਈਆਂ ਗੋਲੀਆਂ
Murder case: ਜ਼ਮੀਨੀ ਵਿਵਾਦ ਦੇ ਚੱਲਦੇ ਭਰਾ ਨੇ ਭਰਾ ਅਤੇ ਭਤੀਜੇ ’ਤੇ ਚਲਾਈਆਂ ਗੋਲੀਆਂ

By

Published : Jun 1, 2021, 11:39 AM IST

ਫਰੀਦਕੋਟ: ਜ਼ਿਲ੍ਹੇ ਦੇ ਪਿੰਡ ਢਿਲਵਾਂ ਕਲਾ ’ਚ ਉਸ ਸਮੇਂ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਜਦੋਂ ਜ਼ਮੀਨ ਦੇ ਚੱਲਦੇ ਇੱਕ ਭਰਾ ਨੇ ਦੂਜੇ ਭਰਾ ਤੇ ਗੋਲੀਆਂ(Firing) ਚਲਾ ਦਿੱਤੀਆਂ। ਮਿਲੀ ਜਾਣਕਾਰੀ ਮੁਤਾਬਿਕ ਘਰੇਲੂ ਅਤੇ ਜ਼ਮੀਨੀ ਵਿਵਾਦ ਨੂੰ ਲੈ ਕੇ ਇੱਕ ਵਿਅਕਤੀ ਨੇ ਆਪਣੇ ਭਰਾ ਅਤੇ ਭਤੀਜੇ ’ਤੇ ਗੋਲੀਆਂ ਨਾਲ ਹਮਲਾ ਕਰ ਦਿੱਤਾ ਜਿਸ ਕਾਰਨ ਮੌਕੇ ਤੇ ਹੀ ਭਰਾ ਨਿਰਮਲ ਸਿੰਘ ਦੀ ਮੌਤ ਹੋ ਗਈ ਜਦਕਿ ਨਿਰਮਲ ਸਿੰਘ ਦਾ ਬੇਟਾ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ। ਜਿਸਨੂੰ ਇਲਾਜ ਲਈ ਮੈਡੀਕਲ ਹਸਪਤਾਲ(Hospital) ਚ ਭਰਤੀ ਕਰਵਾਇਆ ਗਿਆ। ਜ਼ਖਮੀ ਨੌਜਵਾਨ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਫਿਲਹਾਲ ਘਟਨਾ ਨੂੰ ਅੰਜਾਮ ਦੇਣ ਵਾਲੇ ਮੁਲਜ਼ਮ ਫਰਾਰ ਦੱਸੇ ਜਾ ਰਹੇ ਹਨ। ਮੌਕੇ ’ਤੇ ਪਹੁੰਚੀ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

Murder case: ਜ਼ਮੀਨੀ ਵਿਵਾਦ ਦੇ ਚੱਲਦੇ ਭਰਾ ਨੇ ਭਰਾ ਅਤੇ ਭਤੀਜੇ ’ਤੇ ਚਲਾਈਆਂ ਗੋਲੀਆਂ

ਪੁਲਿਸ ਨੇ ਕੀਤਾ ਮਾਮਲਾ ਦਰਜ

ਇਸ ਮਾਮਲੇ ’ਤੇ ਡੀਐਸਪੀ ਬਲਕਾਰ ਸਿੰਘ ਨੇ ਦੱਸਿਆ ਕਿ ਪਿੰਡ ਢਿਲਵਾਂ ਕਲਾਂ ’ਚ ਜ਼ਮੀਨੀ ਵਿਵਾਦ(Land Dispute) ਨੂੰ ਲੈਕੇ ਇੱਕ ਵਿਅਕਤੀ ਵੱਲੋਂ ਆਪਣੇ ਸਕੇ ਭਰਾ ਅਤੇ ਭਤੀਜੇ ਤੇ ਗੋਲੀਆਂ ਚਲਾ ਦਿੱਤੀਆਂ। ਇਸ ਦੌਰਾਨ ਨਿਰਮਲ ਸਿੰਘ ਦੀ ਮੌਕੇ ’ਤੇ ਮੌਤ ਹੋ ਗਈ ਜਦਕਿ ਉਸਦਾ ਪੁੱਤਰ ਹਰਜੋਤ ਕਾਫੀ ਜਖਮੀ ਹੋ ਗਿਆ, ਜ਼ਖਮੀ ਨੌਜਵਾਨ ਦੀ ਹਾਲਤ ਗੰਭੀਰ ਬਣੀ ਹੈ। ਫਿਲਹਾਲ ਉਨ੍ਹਾਂ ਨੇ ਪਰਿਵਾਰਿਕ ਮੈਬਰਾਂ(Family Member) ਦੇ ਬਿਆਨ ਦਰਜ ਕਰਨ ਤੋਂ ਬਾਅਦ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜੋ: ਪੈਟਰੋਲ ਪੰਪ 'ਤੇ ਕਾਰ ਨੇ 2 ਲੋਕਾਂ ਨੂੰ ਕੁਚਲਿਆ, ਮੰਜ਼ਰ CCTV 'ਚ ਕੈਦ

ABOUT THE AUTHOR

...view details