ਫ਼ਰੀਦਕੋਟ: ਸਾਓਣ ਦੀ ਸੰਗਰਾਂਦ ਤੋਂ ਇੱਕ ਦਿਨ ਪਹਿਲਾਂ ਫ਼ਰੀਦਕੋਟ ਵਿੱਚ ਮਾਨਸੂਨ ਨੇ ਦਸਤਕ ਦਿੱਤੀ ਹੈ ਜਿਸ ਨਾਲ ਤਪਦੀ ਗਰਮੀ ਤੋਂ ਲੋਕਾਂ ਨੂੰ ਰਾਹਤ ਮਿਲੀ ਹੈ।
ਫ਼ਰੀਦਕੋਟ 'ਚ ਮਾਨਸੂਨ ਨੇ ਦਿੱਤੀ ਦਸਤਕ - faridkot
ਸਾਓਣ ਦੀ ਸੰਗਰਾਂਦ ਤੋਂ ਇੱਕ ਦਿਨ ਪਹਿਲਾਂ ਫ਼ਰੀਦਕੋਟ ਵਿੱਚ ਮਾਨਸੂਨ ਨੇ ਦਸਤਕ ਦਿੱਤੀ ਹੈ ਜਿਸ ਨਾਲ ਤਪਦੀ ਗਰਮੀ ਤੋਂ ਲੋਕਾਂ ਨੂੰ ਰਾਹਤ ਮਿਲੀ ਹੈ।
ਮਾਨਸੂਨ
ਜ਼ਿਕਰਯੋਗ ਹੈ ਕਿ ਸਾਓਣ ਦੀ ਮਹੀਨਾ ਬਰਸਾਤਾਂ ਦਾ ਮਹੀਨਾ ਮੰਨਿਆ ਜਾਂਦਾ ਹੈ, ਪਰ ਬੀਤੇ ਕੁੱਝ ਦਹਾਕਿਆਂ ਤੋਂ ਕੁਦਰਤੀ ਸੋਮਿਆਂ ਨਾਲ ਕੀਤੀ ਜਾ ਰਹੀ ਛੇੜ ਛਾੜ ਕਾਰਨ ਸਾਓਣ ਦੇ ਮਹੀਨੇ ਬਰਸਾਤਾਂ ਘੱਟ ਹੋਣ ਲੱਗੀਆਂ ਹਨ ਅਤੇ ਕਈ ਸਾਓਣ ਅਜਿਹੇ ਵੀ ਬੀਤੇ ਹਨ ਜਿਸ 'ਚ ਲੋਕ ਬਰਸਾਤਾਂ ਨੂੰ ਤਰਸਦੇ ਰਹੇ ਹਨ। ਪਰ ਇਸ ਵਾਰ ਫ਼ਰੀਦਕੋਟ 'ਚ ਮਾਨਸੂਨ ਦੀ ਦਸਤਕ ਨਾਲ ਜਿੱਥੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ ਉੱਥੇ ਹੀ ਖ਼ੂਬਸੂਰਤ ਨਜ਼ਾਰੇ ਨੇ ਉਨ੍ਹਾਂ ਨੂੰ ਰੂਹਾਨੀ ਖ਼ੁਸ਼ੀ ਵੀ ਦਿੱਤੀ ਹੈ।
ਇਹ ਵੀ ਪੜ੍ਹੋ- ਸੋਲਨ ਹਾਦਸੇ 'ਚ ਮ੍ਰਿਤਕਾਂ ਦੀ ਗਿਣਤੀ ਪਹੁੰਚੀ 10