ਫ਼ਰੀਦਕੋਟ:ਸ਼ਹਿਰ ਵਿੱਚ ਚੋਰੀ ਦੀ ਘਟਨਾ ਸਾਹਮਣੇ ਆਈ ਹੈ, ਜੋ ਕਿ ਗੁਰੂ ਘਰ ਦੇ ਅੰਦਰ ਇਕ ਮਹਿਲਾ ਨਾਲ ਕੀਤੀ ਗਈ। ਚੋਰੀ ਕਰਨ ਵਾਲੀਆਂ ਵੀ ਮੁਲਜ਼ਮ ਵੀ ਦੋ ਮਹਿਲਾਵਾਂ ਹਨ। ਦਰਅਸਲ, ਆਪਣੇ ਛੋਟੇ ਬੱਚੇ ਨਾਲ ਟਿੱਲਾ ਬਾਬਾ ਫ਼ਰੀਦ ਵਿਖੇ ਮੱਥਾ ਟੇਕਣ ਆਈ ਔਰਤ ਦੇ ਪਰਸ ਚੋ ਦੋ ਸ਼ਾਤਰ ਮਹਿਲਾਵਾਂ ਵੱਲੋਂ ਕੁੱਝ ਹੀ ਸੈਕਿੰਡ 'ਚ ਪਰਸ ਵਿੱਚ ਰੱਖੇ 40 ਹਜ਼ਾਰ ਰੁਪਏ ਗਾਇਬ ਕਰ ਦਿੱਤੇ ਗਏ।
ਇਸ ਘਟਨਾ ਦੀਆਂ ਤਸਵੀਰਾਂ ਗੁਰਦੁਆਰਾ ਸਾਹਿਬ ਅੰਦਰ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈਆਂ ਜਿਸ ਵਿਚ ਸਾਫ਼ ਸਾਫ਼ ਦਿਖਾਈ ਦੇ ਰਿਹਾ ਹੈ ਕਿ ਜਦ ਮਹਿਲਾ ਜਿਸਨੇ ਆਪਣਾ ਛੋਟਾ ਬੱਚਾ ਗੋਦੀ ਚੁੱਕਿਆ ਹੋਇਆ ਸ੍ਰੀ ਦਰਬਾਰ ਸਾਹਿਬ ਵਿਖੇ (Tilla Baba Farid Gurudwara Faridkot) ਮੱਥਾ ਟੇਕ ਕੇ ਬਾਹਰ ਪ੍ਰਸ਼ਾਦ ਲੈਣ ਲਈ ਲੱਗੀ ਤਾਂ ਦੋ ਮਹਿਲਾਵਾਂ ਜੋ ਇੱਕ ਸਫੈਦ ਕੱਪੜਿਆਂ ਵਿੱਚ ਸੀ ਅਤੇ ਦੂਜੀ ਨੇ ਲਾਲ ਕਪੜੇ ਪਹਿਨੇ ਹੋਏ ਸਨ, ਜਿਨ੍ਹਾਂ ਚੋ ਲਾਲ ਕੱਪੜਿਆਂ ਵਾਲੀ ਔਰਤ ਪ੍ਰਸ਼ਾਦ ਲੈਣ ਦੇ ਬਹਾਨੇ ਪੀੜਤ ਮਹਿਲਾ ਦੇ ਨਾਲ ਲੱਗ ਕੇ ਖੜ ਗਈ ਅਤੇ ਇਸੇ ਦਰਮਿਆਨ ਸਫੈਦ ਕੱਪੜਿਆਂ ਵਾਲੀ ਔਰਤ ਨੇ ਪੀੜਤ ਮਹਿਲਾ ਦੇ ਪਰਸ ਵਿੱਚ ਰੱਖੇ 40 ਹਜ਼ਾਰ ਰੁਪਏ ਉਡਾ ਕੇ ਆਪਣੇ ਕੱਪੜਿਆਂ ਵਿੱਚ ਛੁਪਾ ਲਏ।