ਪੰਜਾਬ

punjab

ETV Bharat / state

ਮੁੜ ਤੋਂ ਸਵਾਲਾਂ ਵਿੱਚ ਮਾਡਰਨ ਜੇਲ੍ਹ, ਤਲਾਸ਼ੀ ਦੌਰਾਨ ਜੇਲ੍ਹ ਵਿੱਚੋਂ 7 ਮੋਬਾਇਲ ਫੋਨ ਬਰਾਮਦ - 3 ਟੱਚ ਸਕ੍ਰੀਨ ਮੋਬਾਇਲ

ਜੇਲ੍ਹਾਂ ਵਿੱਚ ਚੱਲ ਰਹੇ ਗੈਂਗਸਟਰ ਮਾਫੀਆ ਦੇ ਰਾਜ ਅਤੇ ਕੈਦੀਆਂ ਉੱਤੇ ਕਾਬੂ ਪਾਉਣ ਦੇ ਪੰਜਾਬ ਸਰਕਾਰ ਦੇ ਦਾਅਵੇ ਖੋਖਲ੍ਹੇ ਨਜ਼ਰ ਆ ਰਹੇ ਹਨ। ਫਰੀਦਕੋਟ ਦੀ ਮਾਡਰਨ ਜੇਲ੍ਹ (Faridkot Modern Jail) ਵਿੱਚੋਂ ਤਲਾਸ਼ੀ ਦੌਰਾਨ 7 ਮੋਬਾਇਲ ਫੋਨ ਬਰਾਮਦ (7 mobile phones recovered) ਹੋਏ ਹਨ।

Modern jail in question again in Faridkot
ਮੁੜ ਤੋਂ ਸਵਾਲਾਂ ਵਿੱਚ ਮਾਡਰਨ ਜੇਲ੍ਹ, ਤਲਾਸ਼ੀ ਦੌਰਾਨ ਜੇਲ੍ਹ ਵਿੱਚੋਂ 7 ਮੋਬਾਇਲ ਫੋਨ ਬਰਾਮਦ

By

Published : Nov 2, 2022, 2:38 PM IST

ਫਰੀਦਕੋਟ: ਪੰਜਾਬ ਸਰਕਾਰ ਵੱਲੋਂ ਭਾਵੇਂ ਸੂਬੇ ਦੀਆਂ ਜੇਲ੍ਹਾਂ ਵਿੱਚ ਕੈਦੀਆਂ ਉੱਤੇ ਕੰਟਰੋਲ ਕਰਨ ਦੇ ਤਮਾਮ ਦਾਅਵੇ ਕੀਤੇ ਜਾ ਰਹੇ ਹਨ ਪਰ ਜੇਲ੍ਹਾਂ ਵਿੱਚੋਂ ਮੋਬਾਇਸ ਮਿਲਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਫਰੀਦਕੋਟ ਦੀ ਕੇਂਦਰ ਮਾਡਰਨ ਜੇਲ੍ਹ (Faridkot Modern Jail) ਅੰਦਰ ਬੰਦ ਹਵਾਲਤੀ ਕੈਦੀਆਂ ਤੋਂ ਫਿਰ ਮਿਲੇ 7 ਮੋਬਾਇਲ ਫੋਨ ਹਨ।

ਜੇਲ੍ਹ ਵਿਭਾਗ ਵਲੋਂ ਵੱਖ ਵੱਖ ਸਮਿਆਂ ਉੱਤੇ ਕੀਤੀ ਗਈ ਚੈਕਿੰਗ ਦੌਰਾਨ 3 ਟੱਚ ਸਕ੍ਰੀਨ ਮੋਬਾਇਲ (3 touch screen mobile) ਫੋਨ, 4 ਕੀਪੈਡ ਮੋਬਾਇਲ ਫੋਨ, 8 ਸਿੰਮ ਅਤੇ 2 ਬੈਟਰੀਆਂ ਬਰਾਮਦ ਕੀਤੀਆਂ ਹਨ।

ਫਰੀਦਕੋਟ ਪੁਲਿਸ ਨੇ ਜੇਲ੍ਹ ਵਿਭਾਗ ਦੀ ਸ਼ਿਕਾਇਤ ਉੱਤੇ 3 ਹਵਾਲਤੀਆਂ ਅਤੇ ਕੁਝ ਅਣਪਛਾਤੇ ਲੋਕਾਂ ਖਿਲਾਫ ਮਾਮਲਾ ਦਰਜ ਕੀਤਾ ਹੈ।

ਇਹ ਵੀ ਪੜ੍ਹੋ:ਸਿੱਧੂ ਮੂਸੇਵਾਲਾ ਕਤਲਕਾਂਡ ਮਾਮਲਾ ਵਿੱਚ ਇੱਕ ਹੋਰ ਗ੍ਰਿਫਤਾਰ, ਟੀਨੂੰ ਨੇ ਦਿੱਤੀ ਸੀ ਜਾਣਕਾਰੀ

ABOUT THE AUTHOR

...view details