ਪੰਜਾਬ

punjab

ETV Bharat / state

ਫਰੀਦਕੋਟ ਦੀ ਕੇਂਦਰੀ ਜੇਲ੍ਹ ਵਿੱਚੋਂ ਤਲਾਸ਼ੀ ਦੌਰਾਨ 7 ਮੋਬਾਇਲ ਅਤੇ ਨਸ਼ੀਲਾ ਪਦਾਰਥ ਬਰਾਮਦ - Faridkot jail latest news

ਫਰੀਦਕੋਟ ਦੀ ਕੇਂਦਰੀ ਜੇਲ੍ਹ ਵਿੱਚ ਤਲਾਸ਼ੀ ਦੌਰਾਨ ਕੈਦੀਆਂ ਕੋਲੋਂ 7 ਮੋਬਾਇਲ, ਚਾਰਜਰ ਅਤੇ ਡਾਟਾ ਕੇਬਲ ਤੋਂ ਇਲਾਵਾ 8 ਗ੍ਰਾਮ ਨਸ਼ੀਲਾ ਪਦਾਰਥ ਬਰਾਮਦ ਹੋਇਆ ਹੈ।

Faridkot jail
ਫਰੀਦਕੋਟ ਦੀ ਕੇਂਦਰੀ ਜੇਲ੍ਹ ਵਿੱਚ ਤਲਾਸ਼ੀ

By

Published : Aug 30, 2022, 11:18 AM IST

Updated : Aug 30, 2022, 12:09 PM IST

ਫਰੀਦਕਟ: ਪੰਜਾਬ ਦੀ ਫਰੀਦਕੋਟ ਦੀ ਕੇਂਦਰੀ ਜੇਲ੍ਹ ਇੱਕ ਵਾਰ ਫਿਰ ਤੋਂ ਸੁਰਖੀਆਂ ਵਿੱਚ ਆ ਗਈ ਹੈ। ਦੱਸ ਦਈਏ ਕਿ ਫਰੀਦਕੋਟ ਦੀ ਕੇਂਦਰੀ ਜੇਲ੍ਹ ਵਿੱਚ ਮੋਬਾਇਲ ਅਤੇ ਨਸ਼ੀਲਾ ਪਦਾਰਥ ਮਿਲਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਇਸੇ ਦੇ ਚੱਲਦੇ ਤਲਾਸ਼ੀ ਦੌਰਾਨ ਇੱਕ ਵਾਰ ਫਿਰ ਤੋਂ ਮੋਬਾਇਲ ਅਤੇ ਨਸ਼ੀਲਾ ਪਦਾਰਥ ਬਰਾਮਦ ਹੋਇਆ ਹੈ।

ਮਿਲੀ ਜਾਣਕਾਰੀ ਮੁਤਾਬਿਕ ਜੇਲ੍ਹ ਪ੍ਰਸ਼ਾਸਨ ਨੇ ਬੈਰਕਾਂ ਦੀ ਤਲਾਸ਼ੀ ਲਈ। ਇਸ ਤਲਾਸ਼ੀ ਦੌਰਾਨ 7 ਮੋਬਾਇਲ, ਚਾਰਜਰ ਅਤੇ ਡਾਟਾ ਕੇਬਲ ਦੇ ਨਾਲ ਨਾਲ ਇੱਕ ਹਵਾਲਾਤੀ ਦੀ ਜੀਨਸ ਦੀ ਪੇਂਟ ਵਿੱਚੋ 8 ਗ੍ਰਰਾਮ ਨਸ਼ੀਲਾ ਪਦਾਰਥ ਬਰਾਮਦ ਕੀਤਾ ਹੈ।

ਦੱਸ ਦਈਏ ਕਿ ਜਿਸ ਕੈਦੀ ਕੋਲੋਂ 8 ਗ੍ਰਾਮ ਨਸ਼ੀਲਾ ਪਦਾਰਥ ਬਰਾਮਦ ਹੋਇਆ ਹੈ। ਉਸਦੀ ਪਤਨੀ ਮੁਲਾਕਾਤ ਦੇ ਸਮੇਂ ਇਹ ਕਪੜਿਆਂ ਦੇ ਨਾਲ ਦੇ ਕੇ ਗਈ ਸੀ। ਫਿਲਹਾਲ ਇਨ੍ਹਾਂ ਮਾਮਲੇ ਦੇ ਸਬੰਧ ਵਿੱਚ ਜੇਲ੍ਹ ਪ੍ਰਸ਼ਾਸਨ ਦੀ ਸ਼ਿਕਾਇਤ ’ਤੇ ਪੁਲਿਸ ਨੇ 6 ਹਵਾਲਾਤੀ, ਇੱਕ ਕੈਦੀ ਸਣੇ ਜੇਲ੍ਹ ਵਿੱਚ ਬੰਦ ਹਵਾਲਾਤੀ ਦੀ ਪਤਨੀ ਅਤੇ ਅਣਪਛਾਤੇ ਖਿਲਾਫ 3 ਮਾਮਲੇ ਦਰਜ ਕੀਤੇ ਗਏ ਹਨ।

ਇਹ ਵੀ ਪੜੋ:ਸੁਖਬੀਰ ਬਾਦਲ ਅੱਜ SIT ਸਾਹਮਣੇ ਨਹੀਂ ਹੋਣਗੇ ਪੇਸ਼

Last Updated : Aug 30, 2022, 12:09 PM IST

ABOUT THE AUTHOR

...view details