ਪਿੰਡਾਂ ਵਿਚ ਮਨਰੇਗਾ ਟੀਮ ਦੀ ਛਾਪੇਮਾਰੀ
ਮਨਰੇਗਾ ਸਕੀਮ ਵਿਚ ਘਪਲੇ ਦੀ ਸ਼ਿਕਾਇਤ ਤੋਂ ਬਾਅਦ ਜਿਲ੍ਹਾ ਪੱਧਰੀ ਜਾਂਚ ਸ਼ੁਰੂ ਹੋ ਗਈ। ਕੇਂਦਰੀ ਮੰਤਰੀ ਦੇ ਆਦੇਸ਼ ਤੇ ਉੱਚ ਪੱਧਰੀ ਟੀਮ ਨੇ ਪਿੰਡਾਂ ਵਿਚ ਵਿਕਾਸ ਕਾਰਜਾਂ ਦਾ ਮੁਆਇਨਾ ਕੀਤਾ। ਇਸ ਮੌਕੇ ਪਿੰਡ ਵਾਸੀਆਂ ਨੇ ਕਿਹਾ ਕਿ ਮਨਰੇਗਾ ਤਹਿਤ ਪਿੰਡ 'ਚ ਵਿਕਾਸ ਦੇ ਕੰਮ ਸਹੀ ਤਰੀਕੇ ਨਾਲ ਹੋ ਰਹੇ ਹਨ।
ਫ਼ੋਟੋ
ਫ਼ਰੀਦਕੋਟ: ਕੇਂਦਰ ਸਰਕਾਰ ਦੀ ਮਨਰੇਗਾ ਸਕੀਮ ਦੇ ਤਹਿਤ ਹੋਏ ਵਿਕਾਸ ਕਾਰਜ ਵਿੱਚ ਜਿਲ੍ਹਾ ਪੱਧਰ ਤੇ ਘਪਲੇ ਦੀ ਸ਼ਿਕਾਇਤ ਦੇ ਬਾਅਦ ਕੇਂਦਰੀ ਪੇਂਡੂ ਵਿਕਾਸ ਮੰਤਰਾਲਾ ਦੇ ਆਦੇਸ਼ ਤੇ ਉੱਚ ਪੱਧਰ ਜਾਂਚ ਸ਼ੁਰੂ ਹੋ ਗਈ ਹੈ । ਇਸ ਮਾਮਲੇ ਦੀ ਸ਼ਿਕਾਇਤ ਫਿਰੋਜਪੁਰ ਤੋਂ ਕੇਂਦਰੀ ਪੇਂਡੂ ਵਿਕਾਸ ਮੰਤਰਾਲਾ ਨੂੰ ਭੇਜੀ ਗਈ ਸੀ, ਜਿਸ ਤੇ ਕੇਂਦਰੀ ਮੰਤਰੀ ਨੇ ਮਨਰੇਗਾ ਟੀਮ ਨੂੰ ਜਾਂਚ ਦੇ ਆਦੇਸ਼ ਦਿੱਤੇ ਹਨ। ਇਸਦੇ ਲਈ ਮਨਰੇਗਾ ਵਿਭਾਗ ਨੇ ਉੱਚ ਪੱਧਰ ਜਾਂਚ ਟੀਮ ਦਾ ਗਠਨ ਕੀਤਾ ਅਤੇ ਇਸ ਟੀਮ ਨੇ ਫਰੀਦਕੋਟ ਪਹੁੰਚਕੇ ਵਿਕਾਸ ਕਾਰਜਾਂ ਦੀ ਜਾਂਚ ਲਈ ਕਈ ਪਿੰਡਾਂ ਦਾ ਦੌਰਾ ਕੀਤਾ।
Last Updated : Jul 12, 2019, 10:11 AM IST