ਪੰਜਾਬ

punjab

ETV Bharat / state

ਪੰਜਾਬ ਚ ਗੰਧਲੇ ਹੁੰਦੇ ਪਾਣੀ ਲਈ ਸਰਕਾਰ ਜਿੰਮੇਵਾਰ- ਕੁਲਤਾਰ ਸੰਧਵਾਂ

ਫਰਦੀਕੋਟ ਤੋਂ ਲੰਘਦੀ ਸਰਹਿੰਦ ਨਹਿਰ 'ਚ ਆ ਰਹੇ ਪ੍ਰਦੂਸ਼ਿਤ ਅਤੇ ਗੰਧਲੇ ਪਾਣੀ ਨੂੰ ਲੈਕੇ ਨਰੋਆ ਪੰਜਾਬ ਮੰਚ ਦੇ ਨਾਲ ਮਿਲ ਕੇ ਵਿਧਾਇਕ ਕੁਲਤਾਰ ਸੰਧਵਾਂ ਵਲੋਂ ਸਰਹਿੰਦ ਨਹਿਰ ਦਾ ਦੌਰਾ ਕੀਤਾ ਗਿਆ। ਇਸ ਨੂੰ ਲੈਕੇ ਉਨ੍ਹਾਂ ਵਲੋਂ ਗੰਧਲੇ ਪਾਣੀ ਨੂੰ ਲੈਕੇ ਪੰਜਾਬ ਸਰਕਾਰ 'ਤੇ ਕਈ ਨਿਸ਼ਾਨੇ ਵੀ ਸਾਧੇ ਗਏ।

ਗੰਧਲੇ ਪਾਣੀ ਨੂੰ ਲੈਕੇ ਵਿਧਾਇਕ ਕੁਲਤਾਰ ਸੰਧਵਾਂ ਨੇ ਪੰਜਾਬ ਸਰਕਾਰ 'ਤੇ ਸਾਧੇ ਨਿਸ਼ਾਨੇ
ਗੰਧਲੇ ਪਾਣੀ ਨੂੰ ਲੈਕੇ ਵਿਧਾਇਕ ਕੁਲਤਾਰ ਸੰਧਵਾਂ ਨੇ ਪੰਜਾਬ ਸਰਕਾਰ 'ਤੇ ਸਾਧੇ ਨਿਸ਼ਾਨੇ

By

Published : Apr 18, 2021, 4:02 PM IST

ਫਰੀਦਕੋਟ: ਫਰਦੀਕੋਟ ਤੋਂ ਲੰਘਦੀ ਸਰਹਿੰਦ ਨਹਿਰ 'ਚ ਆ ਰਹੇ ਪ੍ਰਦੂਸ਼ਿਤ ਅਤੇ ਗੰਧਲੇ ਪਾਣੀ ਨੂੰ ਲੈਕੇ ਨਰੋਆ ਪੰਜਾਬ ਮੰਚ ਦੇ ਨਾਲ ਮਿਲ ਕੇ ਵਿਧਾਇਕ ਕੁਲਤਾਰ ਸੰਧਵਾਂ ਵਲੋਂ ਸਰਹਿੰਦ ਨਹਿਰ ਦਾ ਦੌਰਾ ਕੀਤਾ ਗਿਆ। ਇਸ ਨੂੰ ਲੈਕੇ ਉਨ੍ਹਾਂ ਵਲੋਂ ਗੰਧਲੇ ਪਾਣੀ ਨੂੰ ਲੈਕੇ ਪੰਜਾਬ ਸਰਕਾਰ 'ਤੇ ਕਈ ਨਿਸ਼ਾਨੇ ਵੀ ਸਾਧੇ ਗਏ।

ਗੰਧਲੇ ਪਾਣੀ ਨੂੰ ਲੈਕੇ ਵਿਧਾਇਕ ਕੁਲਤਾਰ ਸੰਧਵਾਂ ਨੇ ਪੰਜਾਬ ਸਰਕਾਰ 'ਤੇ ਸਾਧੇ ਨਿਸ਼ਾਨੇ

ਇਸ ਮੌਕੇ ਬੋਲਿਦਆਂ ਵਿਧਾਇਕ ਕੁਲਤਾਰ ਸੰਧਵਾਂ ਨੇ ਕਿਹਾ ਕਿ ਸਰਹਿੰਦ ਨਹਿਰ ਦਾ ਪਾਣੀ ਪੰਜਾਬ ਤੋਂ ਰਾਜਸਥਾਨ ਤੱਕ ਦੇ ਲੋਕ ਇਸ ਦੀ ਵਰਤੋਂ ਕਰਦੇ ਹਨ। ਉਨ੍ਹਾਂ ਕਿਹਾ ਕਿ ਇਸ ਦੂਸ਼ਿਤ ਅਤੇ ਗੰਧਲੇ ਪਾਣੀ ਨਾਲ ਲੋਕਾਂ ਨੂੰ ਬੀਮਾਰੀਆਂ ਲੱਗਣਗੀਆਂ। ਉਨ੍ਹਾਂ ਕਿਹਾ ਕਿ ਇਸ ਬਾਬਤ ਉਹ ਪੰਜਾਬ ਸਰਕਾਰ ਨੂੰ ਕਈ ਵਾਰ ਜਾਣੂ ਕਰਵਾ ਚੁੱਕੇ ਹਨ, ਪਰ ਨਹਿਰ 'ਚ ਦੂਸ਼ਿਤ ਅਤੇ ਗੰਧਲੇ ਪਾਣੀ ਦੇ ਹੱਲ ਲਈ ਕੁਝ ਨਹੀਂ ਕੀਤਾ ਜਾ ਰਿਹਾ। ਉਨ੍ਹਾਂ ਕਿਹਾ ਕਿ ਇਸ ਬਾਬਤ ਉਹ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਨੂੰ ਵੀ ਜਾਣਕਾਰੀ ਦੇ ਚੁੱਕੇ ਹਨ। ਵਿਧਾਇਕ ਸੰਧਵਾਂ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਕਈ ਟ੍ਰੀਟਮੈਂਟ ਪਲਾਂਟ ਤਾਂ ਲਗਾਏ ਜਾ ਰਹੇ ਹਨ ਪਰ ਉਹ ਸਿਰਫ਼ ਕਾਗਜਾਂ ਤੱਕ ਹੀ ਸੀਮਿਤ ਰਹਿ ਜਾਂਦੇ ਹਨ।

ਇਸ ਮੌਕੇ ਨਰੋਆ ਪੰਜਾਬ ਮੰਚ ਦੇ ਪ੍ਰਧਾਨ ਦਾ ਕਹਿਣਾ ਕਿ ਨਹਿਰ 'ਚ ਆ ਰਹੇ ਪ੍ਰਦੂਸ਼ਿਤ ਪਾਣੀ ਸਬੰਧੀ ਉਹ ਪੰਜਾਬ, ਹਿਮਾਚਲ ਅਤੇ ਕੇਂਦਰੀ ਟੀਮਾਂ ਤੱਕ ਪਹੁੰਚ ਕਰ ਚੁੱਕੇ ਹਨ , ਪਰ ਇਸ ਨਹਿਰ 'ਚ ਦੂਸ਼ਿਤ ਪਾਣੀ ਪਹਿਲਾਂ ਦੀ ਤਰ੍ਹਾਂ ਹੀ ਆ ਰਿਹਾ ਹੈ। ਉਨ੍ਹਾਂ ਕਿਹਾ ਕਿ ਦੂਸ਼ਿਤ ਪਾਣੀ ਨਾਲ ਬਿਮਾਰੀਆਂ ਲੱਗਣ ਦਾ ਡਰ ਹੈ, ਜੋ ਆਉਣ ਵਾਲੀਆਂ ਪੀੜ੍ਹੀਆਂ ਲਈ ਬਹੁਤ ਖਤਰਨਾਕ ਹੈ। ਉਨ੍ਹਾਂ ਅਪੀਲ ਕੀਤੀ ਕਿ ਇਸ ਮਾਮਲੇ 'ਚ ਇਕਜੁੱਟ ਹੋਣ ਦੀ ਲੋੜ ਹੈ।

ਇਹ ਵੀ ਪੜ੍ਹੋ:ਪੁਲਿਸ ਹਿਰਾਸਤ 'ਚ ਨੌਜਵਾਨ ਦੀ ਮੌਤ; ਪਰਿਵਾਰ ਵੱਲੋਂ ਥਾਣੇ ਅੱਗੇ ਧਰਨਾ

ABOUT THE AUTHOR

...view details