ਫਰੀਦਕੋਟ:ਟਰੇਨ ਹੇਠਾਂ ਆਉਣ ਕਾਰਨ ਅਣਪਛਾਤੇ ਵਿਅਕਤੀ ਦੀ ਮੌਤ (Death) ਦੀ ਖ਼ਬਰ ਸਾਹਮਣੇ ਆਈ ਹੈ। ਘਟਨਾ ਜੈਤੋ-ਮੁਕਤਸਰ ਰੋਡ ਰੇਲਵੇ ਫਾਟਕ ਦੀ ਹੈ। ਮ੍ਰਿਤਕ ਵਿਅਕਤੀ ਦੀ ਉਮਰ ਕਰੀਬ 45-50 ਸਾਲ ਦੱਸੀ ਜਾ ਰਹੀ ਹੈ। ਜਾਣਕਾਰੀ ਮੁਤਾਬਕ ਟਰੇਨ (Train) ਫਿਰੋਜ਼ਪੁਰ ਤੋਂ ਬਠਿੰਡਾ ਵੱਲ ਜਾ ਰਹੀ ਸੀ। ਘਟਨਾ ਦੀ ਸੂਚਨਾ ਮਿਲਦੇ ਹੀ ਰੇਲਵੇ ਪੁਲਿਸ (Police) ਮੌਕੇ ‘ਤੇ ਪਹੁੰਚੀ। ਜਿਸ ਤੋਂ ਬਾਅਦ ਉਨ੍ਹਾਂ ਨੇ ਲਾਸ਼ ਨੂੰ ਰੇਲਵੇ ਲਾਈਨ ਤੋਂ ਹਟਾ ਕੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ।
ਮ੍ਰਿਤਕ ਦੀ ਲਾਸ਼ ਨੂੰ ਸ਼੍ਰੀ ਗੋਮੁਖ ਸਹਾਰਾ ਲੰਗਰ ਕਮੇਟੀ ਦੀ ਟੀਮ ਰੇਲਵੇ ਪੁਲਿਸ (Police) ਦੀ ਸਾਰੀ ਕਾਰਵਾਈ ਤੋਂ ਬਾਅਦ ਰੇਲਵੇ ਲਾਈਨ ਤੋਂ ਚੱਕ ਕੇ ਜੈਤੋ ਰੇਲਵੇ ਚੌਂਕੀ ਵਿਖੇ ਲਿਆਂਦਾ ਗਿਆ। ਮ੍ਰਿਤਕ ਦੀ ਪਹਿਚਾਣ ਨਾ ਹੋਣ ਕਰਕੇ ਮ੍ਰਿਤਕ ਵਿਅਕਤੀ ਨੂੰ ਰੇਲਵੇ ਪੁਲਿਸ (Police) ਦੀ ਨਿਗਰਾਨੀ ਹੇਠ 72 ਘੰਟੇ ਲਈ ਸਿਵਲ ਹਸਪਤਾਲ (Civil Hospital) ਮੋਰਚਰੀ ਵਿਚ ਰੱਖ ਦਿੱਤਾ ਗਿਆ ਹੈ।
ਇਸ ਮੌਕੇ ਜੈਤੋ ਰੇਲਵੇ ਪੁਲਿਸ ਹਰਜੀਤ ਸਿੰਘ ਧਾਲੀਵਾਲ, ਗੁਰਮੀਤ ਸਿੰਘ, ਸਹਾਰਾ ਪ੍ਰਧਾਨ ਵਿਕਾਸ ਬਾਬੁ, ਖੇਮ ਰਾਜ ਬਾਦਲ, ਮਨੀਸ਼ ਸ਼ਰਮਾ, ਰਾਕੇਸ਼ ਕੁਮਾਰ ਬੱਬੂ, ਡਰਾਈਵਰ ਕੇਸ਼ੋ ਰਾਮ, ਤਾਰਾ ਚੰਦ, ਆਦਿ ਹਾਜਰ ਸਨ। ਮੀਡੀਆ ਨਾਲ ਗੱਲਬਾਤ ਦੌਰਾਨ ਇਨ੍ਹਾਂ ਆਗੂਆਂ ਨੇ ਕਿਹਾ ਕਿ ਘਟਨਾ ਦੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਘਟਨਾ ਦੇ ਜੋ ਵੀ ਕਾਰਨ ਹੋਣਗੇ ਉਹ ਜਲਦ ਹੀ ਸਾਰਿਆ ਦੇ ਸਾਹਮਣੇ ਰੱਖੇ ਜਾਣਗੇ।