ਫ਼ਰੀਦਕੋਟ:ਕੋਟਕਪੂਰਾ ਦੇ ਦੁਆਰੇ ਆਣਾ ਰੋਡ ਤੇ ਰਹਿੰਦੇ ਇੱਕ ਪਰਿਵਾਰ ਦਾ 14 ਸਾਲ ਦਾ ਬੱਚਾ ਆਪਣੇ ਸਾਥੀਆਂ ਨਾਲ ਮੇਨ ਕੋਟਕਪੂਰਾ ਰੋਡ ਪੈਦੇਂ ਢੈਪਈ ਵਾਲੀ ਨਹਿਰ ਵਿੱਚ ਨਹਾਉਣ ਲਈ ਗਿਆ ਸੀ ਪਰ ਪਾਣੀ ਦਾ ਵਹਾਅ ਤੇਜ਼ ਹੋਣ ਕਾਰਨ ਉਸਨੂੰ ਰੋੜਕੇ ਲੈ ਗਿਆ। ਜਿਸਦੀ ਸੂਚਨਾ ਮਿਲਦਿਆਂ ਹੀ ਨੋਜਵਾਨ ਵੈੱਲਫੇਅਰ ਸੁ਼ਸ਼ਾਇਟੀ ਦੀ ਟੀਮ ਆਪਣੇ ਸਾਥੀਆਂ ਨਾਲ ਘਟਨਾ ਵਾਲੀ ਥਾਂ ਤੇ ਪਹੁੰਚੀ ਅਤੇ ਪੁਲਿਸ ASI ਕਾਹਨ ਦੀ ਨਿਗਰਾਨੀ ਹੇਠ ਪਿੰਡ ਵਾਸੀਆਂ ਦੀ ਮੱਦਦ ਨਾਲ ਜੈਤੋਂ ਹਲਕੇ ਕੋਲੋਂ ਨਹਿਰ ਦੀਆਂ ਝਾੜੀਆਂ ਵਿੱਚ ਫਸੀ ਬੱਚੇ ਦੀ ਲਾਸ਼ ਨੂੰ ਬਾਹਰ ਕੱਢ ਲਿਆ ਗਿਆ।
ਦੇਖੋ! ਕਿਵੇਂ ਡੁੱਬਿਆ ਨਹਿਰ 'ਚ ਬੱਚਾ
ਕੋਟਕਪੂਰਾ ਦੇ ਦੁਆਰੇ ਆਣਾ ਰੋਡ ਤੇ ਰਹਿੰਦੇ ਇੱਕ ਪਰਿਵਾਰ ਦਾ 14 ਸਾਲ ਦਾ ਬੱਚਾ ਆਪਣੇ ਸਾਥੀਆਂ ਨਾਲ ਮੇਨ ਕੋਟਕਪੂਰਾ ਰੋਡ ਪੈਦੇਂ ਢੈਪਈ ਵਾਲੀ ਨਹਿਰ ਵਿੱਚ ਨਹਾਉਣ ਲਈ ਗਿਆ ਸੀ ਪਰ ਪਾਣੀ ਦਾ ਵਹਾਅ ਤੇਜ਼ ਹੋਣ ਕਾਰਨ ਉਸਨੂੰ ਰੋੜਕੇ ਲੈ ਗਿਆ।
ਦੇਖੋ! ਕਿਵੇਂ ਡੁੱਬਿਆ ਨਹਿਰ 'ਚ ਬੱਚਾ
ਬੱਚੇ ਨੂੰ ASI ਕਾਹਨ ਸਿੰਘ ਦੀ ਨਿਗਰਾਨੀ ਹੇਠ ਜੈਤੋ ਸਰਕਾਰੀ ਸਿਵਲ ਹਸਪਤਾਲ ਵਿੱਚ ਲਿਆਂਦਾ ਗਿਆ ਅਤੇ ਡਾਕਟਰ ਨੇ ਮਿ੍ਤਕ ਘੋਸ਼ਿਤ ਕਰ ਦਿੱਤਾ। ਬੱਚੇ ਨੂੰ ਜੈਤੋਂ ਸਰਕਾਰੀ ਸਿਵਲ ਹਸਪਤਾਲ ਦੀ ਮੋਰਚਰੀ ਵਿੱਚ ਰੱਖ ਦਿੱਤਾ। ਇਸ ਦੀ ਪਹਿਚਾਣ ਗਗਨ(14 ਸਾਲ) ਸਪੁੱਤਰ ਛਿੰਦਰਰਾਮ ਵਾਸੀ਼ ਕੋਟਕਪੂਰਾ ਦੁਆਰੇ ਆਣਾ ਰੋਡ ਵਜੋਂ ਹੋਈ ਹੈ। ਪੁਲਿਸ ਵੱਲੋਂ ਘਟਨਾ ਦੀ ਪੜਤਾਲ ਕੀਤੀ ਜਾ ਰਹੀ ਹੈ ਜਿਸ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜੋ:ਊਨਾ ’ਚ ਦਿਨਦਿਹਾੜੇ ਦੋ ਧਿਰਾਂ ਵਿਚਾਲੇ ਖੁਨੀ ਝੜਪ, ਦੇਖੋ ਵੀਡੀਓ