ਫ਼ਰੀਦਕੋਟ: ਕੋਰੋਨਾ ਵਾਇਰਸ ਦੇ ਦਿਨੋਂ ਦਿਨ ਵੱਧ ਰਹੇ ਕਹਿਰ ਅਤੇ ਲੋਕਾਂ ਦੀ ਸੁਰੱਖਿਆ ਨੂੰ ਮੱਦੇਨਜ਼ਰ ਰੱਖਦਿਆਂ ਸੂਬਾ ਵਿੱਚ ਮੁਕੰਮਲ ਕਰਫਿਊ ਦਾ ਐਲਾਨ ਕਰ ਦਿੱਤਾ ਗਿਆ ਹੈ।
ਪੰਜਾਬ ਵਿੱਚ ਸਰਕਾਰ ਦੇ ਲੌਕਡਾਊਨ ਦੇ ਹੁਕਮਾਂ ਨੇ ਗਰੀਬਾਂ ਦੇ ਚੁੱਲ੍ਹੇ ਠਾਰੇ - ਕੋਵਿਡ 19
ਸੂਬੇ ਨੂੰ ਲੌਕਡਾਊਨ ਕਰਨ ਦੇ ਐਨਾਲ ਤੋਂ ਬਾਅਦ ਸਰਾਕਰ ਨੇ ਲੋਕਾਂ ਨੂੰ ਰਾਹਤ ਦੇਣ ਲਈ 20 ਕਰੋੜ ਦਾ ਐਲਾਨ ਕੀਤਾ ਹੈ ਅਤੇ ਹੁਣ ਸਭ ਦੀਆਂ ਨਜ਼ਰਾਂ ਇਸ ਐਲਾਨ ਦੇ ਜ਼ਮੀਨੀ ਪੱਧਰ 'ਤੇ ਲਾਗੂ ਹੋਣ ਟਿਕੀਆਂ ਹੋਈਆਂ ਹਨ।
ਸਰਕਾਰ ਦੇ ਇਹਨਾਂ ਹੁਕਮਾਂ ਨਾਲ ਬੇਸ਼ਕ ਕੋਰੋਨਾ ਵਾਇਰਸ ਨਾਲ ਲੜਨ ਲਈ ਸਹਾਇਤਾ ਮਿਲੇਗੀ ਪਰ ਸੂਬੇ ਦੇ ਉਨ੍ਹਾਂ ਲੋਕਾਂ ਲਈ ਇਹ ਹੁਕਮ ਗਲੇ ਦੀ ਹੱਡੀ ਬਣ ਗਈ ਹੈ ਜੋ ਲੋਕ ਦਿਹਾੜੀ ਕਰ ਸ਼ਾਮ ਨੂੰ ਕਮਾਏ ਪੈਸਿਆਂ ਨਾਲ ਆਪਣੇ ਘਰ ਦਾ ਗੁਜ਼ਾਰਾ ਕਰਦੇ ਹਨ।
ਮੀਡੀਆ ਨਾਲ ਗੱਲਬਾਤ ਕਰਦਿਆਂ ਦਿਹਾੜੀ ਦਾਰ ਕਾਮਿਆਂ ਨੇ ਕਿਹਾ ਕਿ ਜੇਕਰ ਉਹ ਕਮਾਉਣਗੇ ਨਹੀਂ ਤਾਂ ਖਾਣਗੇ ਕਿੱਥੋਂ। ਉਨ੍ਹਾਂ ਸਰਾਕਰ ਤੋਂ ਮਦਦ ਅਪੀਲ ਕਰਦਿਆਂ ਰਾਹਤ ਦੀ ਗੁਹਾਰ ਲਗਾਈ ਹੈ। ਦੱਸਣਯੋਗ ਹੈ ਕਿ ਸਰਕਾਰ ਨੇ ਲੋਕਾਂ ਨੂੰ ਰਾਹਤ ਦੇਣ ਲਈ 20 ਕਰੋੜ ਦਾ ਐਲਾਨ ਕੀਤਾ ਹੈ ਪਰ ਹੁਣ ਵੇਖਣਾ ਇਹ ਹੋਵੇਗਾ ਕਿ ਸਰਾਕਰ ਵੱਲੋਂ ਇਸ ਐਲਾਨ ਨੂੰ ਅਮਲੀ ਜਾਮਾ ਕਦੋਂ ਤਕ ਪਹਿਣਾਇਆ ਜਾਂਦਾ ਹੈ।