ਜਾਣਕਾਰੀ ਅਨੁਸਾਰ, ਛੋਟੇ ਕਿਸਾਨਾਂ ਦਾ ਕਰੀਬ 31 ਕਰੋੜ 66 ਲੱਖ 77 ਹਜ਼ਾਰ 657 ਰੁਪਏ ਦਾ ਕਰਜ਼ਾ ਮਾਫ਼ ਹੋਵੇਗਾ। ਕਰਜ਼ ਮਾਫ਼ੀ ਦੀ ਰਕਮ ਸਿੱਧਾ ਬੈਂਕ ਖਾਤਿਆਂ 'ਚ ਆਵੇਗੀ।
ਅੱਜ 5,123 ਕਿਸਾਨਾਂ ਦਾ ਹੋਵੇਗਾ ਕਰਜ਼ਾ ਮਾਫ਼ - captain government
ਫਰੀਦਕੋਟ: ਪੰਜਾਬ ਸਰਕਾਰ ਦੀ ਕਰਜ਼ਮਾਫ਼ੀ ਯੋਜਨਾ ਤਹਿਤ ਅੱਜ 5123 ਕਿਸਾਨਾਂ ਦਾ ਕਰਜ਼ਾ ਮਾਫ਼ ਕੀਤਾ ਜਾਣਾ ਹੈ। ਇਸ ਦੇ ਲਈ ਫਰੀਦਕੋਟ 'ਚ ਜ਼ਿਲ੍ਹਾ ਪੱਧਰੀ ਸਮਾਗਮ ਕਰਵਾਇਆ ਜਾ ਰਿਹਾ ਹੈ। ਵਿਧਾਇਕ ਕੁਸ਼ਲਦੀਪ ਸਿੰਘ ਦੀ ਅਗਵਾਈ 'ਚ ਇਥੇ ਕਿਸਾਨਾਂ ਨੂੰ ਕਰਜ਼ਾਮਾਫ਼ੀ ਦੇ ਪ੍ਰਮਾਣ ਪੱਤਰ ਵੰਡੇ ਜਾਣਗੇ।
ਫ਼ਾਈਲ ਫ਼ੋਟੋ
ਪੰਜਾਬ ਦੀ ਕੈਪਟਨ ਸਰਕਾਰ ਵੱਲੋਂ ਹੁਣ ਤੱਕ ਤਿੰਨ ਫੇਜ਼ 'ਚ ਕਰਜ਼ਾ ਮਾਫ਼ ਕੀਤਾ ਜਾ ਚੁੱਕਿਆ ਹੈ। ਚੋਥੇ ਫੇਜ਼ ਦੀ ਕਰਜ਼ਾ ਮਾਫ਼ੀ ਅੱਜ ਫਰੀਦਕੋਟ 'ਚ ਕੀਤੀ ਜਾਣੀ ਹੈ। ਇਸ ਤੋਂ ਪਹਿਲਾਂ ਬਠਿੰਡਾ 'ਚ ਜ਼ਿਲ੍ਹਾ ਪੱਧਰੀ ਸਮਾਗਮ ਕਰਕੇ ਕਿਸਾਨਾਂ ਦਾ ਕਰਜ਼ਾ ਮਾਫ਼ ਕੀਤਾ ਗਿਆ ਸੀ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਦਾਅਵਾ ਹੈ ਕਿ ਉਨ੍ਹਾਂ ਦੀ ਸਰਕਾਰ ਨੇ ਹੁਣ ਤੱਕ 1815 ਕਰੋੜ ਦਾ ਕਰਜ਼ਾ ਮਾਫ਼ ਕਰ ਦਿੱਤਾ ਹੈ।